Breaking News
Home / Business / ਰੱਖੜੀ ਦੇ ਤਿਉਹਾਰ ਮੌਕੇ ਪੀ.ਆਰ.ਟੀ.ਸੀ. ਦੀ ਆਮਦਨ 5.13 ਕਰੋੜ ‘ਤੇ ਪੁੱਜੀ – ਕੇ.ਕੇ. ਸ਼ਰਮਾ
ਰੱਖੜੀ ਦੇ ਤਿਉਹਾਰ ਮੌਕੇ ਪੀ.ਆਰ.ਟੀ.ਸੀ. ਦੀ ਆਮਦਨ 5.13 ਕਰੋੜ 'ਤੇ ਪੁੱਜੀ - ਕੇ.ਕੇ. ਸ਼ਰਮਾ

ਰੱਖੜੀ ਦੇ ਤਿਉਹਾਰ ਮੌਕੇ ਪੀ.ਆਰ.ਟੀ.ਸੀ. ਦੀ ਆਮਦਨ 5.13 ਕਰੋੜ ‘ਤੇ ਪੁੱਜੀ – ਕੇ.ਕੇ. ਸ਼ਰਮਾ

ਪਟਿਆਲਾ, 27 ਅਗਸਤ: ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ ਸ਼ਰਮਾ ਨੇ ਦੱਸਿਆ ਕਿ ਸਟਾਫ਼ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੀ ਸਖ਼ਤ ਮਿਹਨਤ ਸਦਕਾ ਹੁਣ ਸਾਰਥਕ ਨਤੀਜੇ ਦਿੱਖਣ ਲੱਗੇ ਹਨ ਜਿਸ ਦੀ ਇੱਕ ਉਦਾਰਹਣ ਰੱਖੜੀ ਦੇ ਤਿਉਹਾਰ ਮੌਕੇ ਪੀ.ਆਰ.ਟੀ.ਸੀ. ਦੀ ਹੋਈ ਆਮਦਨ ਤੋਂ ਸਾਹਮਣੇ ਆਉਂਦੀ ਹੈ ਜੋ ਲਗਾਤਾਰ ਵੱਧ ਰਹੀ ਹੈ।
ਰੱਖੜੀ ਦੇ ਤਿਉਹਾਰ ਮੌਕੇ ਪੀ.ਆਰ.ਟੀ.ਸੀ. ਦੀ ਆਮਦਨ 5.13 ਕਰੋੜ 'ਤੇ ਪੁੱਜੀ - ਕੇ.ਕੇ. ਸ਼ਰਮਾ
ਜਿਵੇਂ ਕਿ ਸਾਲ 2015 ਵਿੱਚ ਤਿੰਨ ਦਿਨਾਂ ਦੀ ਰੂਟ ਆਮਦਨ 3.34 ਕਰੋੜ ਰੁਪਏ, ਸਾਲ 2016 ਵਿੱਚ ਰੂਟ ਆਮਦਨ 3.95 ਕਰੋੜ ਰੁਪਏ, ਸਾਲ 2017 ਵਿੱਚ 4.64 ਕਰੋੜ ਰੁਪਏ ਅਤੇ ਇਸ ਸਾਲ ਰੱਖੜੀ ਮੌਕੇ ਮਿਤੀ 24, 25 ਅਤੇ 26 ਅਗਸਤ 2018 ਦੀ 5.13 ਕਰੋੜ ਰੁਪਏ ਪ੍ਰਾਪਤ ਹੋਈ ਹੈ।
ਇਥੇ ਖਾਸ ਜ਼ਿਕਰਯੋਗ ਹੈ ਕਿ ਰੱਖੜੀ ਵਾਲੇ ਦਿਨ ਇਕ ਦਿਨ ਦੀ ਕਮਾਈ/ਰੂਟ ਰਸੀਟ 1.94 ਕਰੋੜ ਰੁਪਏ ਪ੍ਰਾਪਤ ਹੋਈ ਹੈ ਜੋ ਕਿ ਆਪਣੇ ਆਪ ਵਿੱਚ ਮਿਸਾਲ ਹੈ ਜੋ ਕਿ ਪਹਿਲਾਂ ਪੀ.ਆਰ.ਟੀ.ਸੀ. ਦੇ ਇਤਿਹਾਸ ਵਿੱਚ ਕਦੇ ਵੀ ਹੁਣ ਤੱਕ ਪ੍ਰਾਪਤ ਨਹੀਂ ਹੋਈ। ਇਹ ਸਭ ਕੁੱਝ ਪੀ.ਆਰ.ਟੀ.ਸੀ. ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸਖ਼ਤ/ਇਮਾਨਦਾਰੀ ਨਾਲ ਕੀਤੀ ਮਿਹਨਤ ਅਤੇ ਲਗਨ ਸਦਕਾ ਨਸੀਬ ਹੋਇਆ ਹੈ।

About Time TV

Check Also

ਆਪ ਨੇ ਅਸਤੀਫਿਆਂ ਦੇ ਡਰੋਂ ਬਦਲੀ ਰਣਨੀਤੀ

 ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ...