Breaking News
Home / Entertainment / Bollywood / ਵਿਆਹ ਤੋਂ 2 ਸਾਲ ਬਾਅਦ ਬਿਪਾਸ਼ਾ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ

ਵਿਆਹ ਤੋਂ 2 ਸਾਲ ਬਾਅਦ ਬਿਪਾਸ਼ਾ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ

ਵਿਆਹ ਕਰਦੇ ਹੀ ਬਿਪਾਸ਼ਾ ਬਾਸੂ ਬੇਰੁਜਗਾਰ ਹੋ ਗਈ ਹੈ। ਫਿਲਮਾਂ ਮਿਲਣਾ ਤਾਂ ਦੂਰ, ਟੀਵੀ ਜਾਂ ਵੈਬ ਸੀਰੀਜ਼ ਵਿੱਚ ਵੀ ਕੰਮ ਨਹੀਂ ਮਿਲ ਰਿਹਾ ਹੈ। ਇਹੀ ਹਾਲ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਦਾ ਹੈ। ਦੋਨੋਂ ਖਾਲੀ ਸਮੇਂ ਦਾ ਜਮ ਕੇ ਮਜਾ ਲੈ ਰਹੇ ਹਨ ਅਤੇ ਅਕਸਰ ਸੈਰ – ਸਪਾਟਾ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਬਿਪਾਸ਼ਾ ਬਾਸੂ ਆਪਣੇ ਉਸ ਬੋਲਡ ਅੰਦਾਜ਼ ਵਿੱਚ ਨਜ਼ਰ ਆਈ। ਜਿਸ ਦੇ ਲਈ ਉਹ ਜਾਣੀ ਜਾਂਦੀ ਹੈ। ਉਨ੍ਹਾਂ ਨੇ ਵਿਆਹ ਤੋਂ ਦੋ ਸਾਲ ਬਾਅਦ ਬਿਕਨੀ ਵਿੱਚ ਹੌਟ ਤਸਵੀਰ ਸ਼ੇਅਰ ਕੀਤੀ ਹੈ ਅਤੇ ਉਹਨਾਂ ਦੀ ਇਹ ਤਸਵੀਰ ਬਹੁਤ ਪਸੰਦ ਕੀਤੀ ਜਾ ਰਹੀ ਹੈ।ਇਸ ਤਸਵੀਰ ਦੇ ਜ਼ਰੀਏ ਬਿਪਾਸ਼ਾ ਨੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਜੇ ਵੀ ਉਹ ਹਾਟਨੈੱਸ ਦੇ ਮਾਮਲੇ ਵਿੱਚ ਜਵਾਨ ਅਦਾਕਾਰਾਂ ਨੂੰ ਟੱਕਰ ਦੇਣ ਦਾ ਦਮ ਰੱਖਦੀ ਹੈ। ਸ਼ਾਇਦ ਇਸ ਤਸਵੀਰ ਦੇ ਬਹਾਨੇ ਹੀ ਕੁੱਝ ਫਿਲਮਾਂ ਵਿੱਚ ਉਨ੍ਹਾਂ ਨੂੰ ਕੰਮ ਮਿਲ ਜਾਵੇ। ਇਸ ਤਸਵੀਰ ਵਿੱਚ ਬਿਪਾਸ਼ਾ ਬਿਿਕਨੀ ਪਾਏ ਹੋਏ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਨੇ ਲੰਮੇ ਪੈ ਕੇ ਪੋਜ਼ ਦਿੰਦੇ ਹੋਏ ਇਹ ਤਸਵੀਰ ਖਿਚਵਾਈ ਹੈ। ਇਹ ਤਸਵੀਰ ਮਾਲਦੀਵ ਦੀ ਹੈ। ਜਿੱਥੇ ਬਿਪਾਸ਼ਾ ਅਤੇ ਕਰਨ ਛੁੱਟੀਆਂ ਮਨਾਉਣ ਲਈ ਗਏ ਸਨ। ਬਿਪਾਸ਼ਾ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਜਿਸ ਨੂੰ ਦੇਖਣ ਤੋਂ ਪਤਾ ਚੱਲ ਰਿਹਾ ਹੈ ਕਿ ਆਪਣੇ ਸੈਕਸੀ ਫਿਗਰ ਨੂੰ ਮੈਂਟੇਨ ਕਰਨ ਲਈ ਬਿਪਾਸ਼ਾ ਕਿੰਨਾ ਪਸੀਨਾ ਵਹਾਉਂਦੀ ਹੈ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਅਦਾਕਾਰਾ ਬਿਪਾਸ਼ਾ ਬਾਸੂ ਹਾਲ ਹੀ ਵਿੱਚ ਪਤੀ ਕਰਨ ਸਿੰਘ ਗਰੋਵਰ ਦੇ ਨਾਲ ਮੁੰਬਈ ਵਿੱਚ ਸਪਾਟ ਕੀਤੀ ਗਈ। ਇਸ ਦੌਰਾਨ ਬਿਪਾਸ਼ਾ ਬਿਨਾਂ ਮੇਕਅਪ ਦੇ ਦਿਖੀ। ਉਹ ਕਿਸੇ ਨਾਲ ਫੋਨ ਉੱਤੇ ਗੱਲ ਕਰ ਰਹੀ ਸੀ। ਅਦਾਕਾਰਾ ਕਾਫ਼ੀ ਖੁਸ਼ ਨਜ਼ਰ ਆਈ। ਉੱਥੇ ਹੀ, ਕਰਨ ਸਿੰਘ ਗਰੋਵਰ ਆਇਸਕਰੀਮ ਖਾਂਦੇ ਵਿਖੇ। ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਿਪਾਸ਼ਾ ਬਿਨ੍ਹਾ ਮੇਕਅਪ ਲੁਕ ਵਿੱਚ ਨਜ਼ਰ ਆਈ ਹੈ। ਉਹ ਬਿਨਾਂ ਮੇਕਅਪ ਦੇ ਵੀ ਕੰਫਰਟੇਬਲ ਰਹਿੰਦੀ ਹੈ। ਬਿਪਾਸ਼ਾ ਨੇ ਬਲੂ ਟਾਪ ਅਤੇ ਵਹਾਇਟ ਸ਼ਾਰਟਸ ਪਾਏ ਹੋਏ ਸਨ। ਉਨ੍ਹਾਂ ਦਾ ਲੁਕ ਕੈਜ਼ੂਅਲ ਸੀ। ਅਦਾਕਾਰਾ ਨੇ ਵਾਲਾਂ ਨੂੰ ਵੀ ਬੰਨਿਆਂ ਹੋਇਆ ਸੀ। ਗੱਡੀ ਵਿੱਚ ਬੈਠਦੇ ਹੋਏ ਬਿਪਾਸ਼ਾ ਬਾਸੂ, ਕਰਨ ਸਿੰਘ ਗਰੋਵਰ ਕੈਮਰੇ ਦੇ ਸਾਹਮਣੇ ਕੂਲ ਅੰਦਾਜ਼ ਵਿੱਚ ਪੋਜ ਦਿੰਦੇ ਹੋਏ ਨਜ਼ਰ ਆਏ।

About Time TV

Check Also

ਆਸਟਰੇਲੀਆ ਰਵਾਨਾ ਹੋਈ ਟੀਮ ਇੰਡੀਆ, ਏਅਰਪੋਰਟ ‘ਤੇ ਭਿੜੇ ਕਰੁਣਾਲ ਪਾਂਡਿਆ ਤੇ ਮਨੀਸ਼ ਪਾਂਡੇ

ਵਿਰਾਟ ਕੋਹਲੀ ਦੀ ਕਪਤਾਨੀ ‘ਚ ਟੀਮ ਇੰਡੀਆ ਇਸ ਸਾਲ ਦੇ ਆਪਣੇ ਆਖੀਰੀ ਦੌਰੇ ਲਈ ਆਸਟਰੇਲੀਆ ...

Leave a Reply

Your email address will not be published. Required fields are marked *