Breaking News
Home / Punjab / Majha / ਸੁਖਬੀਰ ਨੂੰ ਨਵਜੋਤ ਸਿੱਧੂ ਨੇ ਕਿਹਾ ਸ਼ੇਖ ਚਿੱਲੀ 
ਸੁਖਬੀਰ ਨੂੰ ਨਵਜੋਤ ਸਿੱਧੂ ਨੇ ਕਿਹਾ ਸ਼ੇਖ ਚਿੱਲੀ 

ਸੁਖਬੀਰ ਨੂੰ ਨਵਜੋਤ ਸਿੱਧੂ ਨੇ ਕਿਹਾ ਸ਼ੇਖ ਚਿੱਲੀ 

ਬੇਅਦਬੀ ਮਾਮਲਿਆਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕਾਰਨ ਇਸ ਵਾਰ ਵਿਧਾਨ ਸਭਾ ਦਾ ਸੈਸ਼ਨ ਗਰਮਾਇਆ ਹੋਇਆ ਹੈ ਇਸ ਦੀ ਗਰਮੀ ਉਦੋਂ ਮਹਿਸੂਸ ਕੀਤੀ ਗਈ ਜਦ ਅੱਜ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਿਚਾਲੇ ਹੋਈ ਤਿੱਖੀ ਬਹਿਸ ‘ਚ ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਨੂੰ ਸ਼ੇਖ ਚਿੱਲੀ ਦਾ ਨਾਂਅ ਦੇ ਦਿੱਤਾ।ਇਸਦੇ ਜਵਾਬ ‘ਚ ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਜੋ ਮੁੱਖ-ਮੰਤਰੀ ਬਣਨ ਦੇ ਖ਼ੁਆਬ ਦੇਖ ਰਿਹਾ ਹੈ, ਉਹ ਕਦੇ ਪੂਰੇ ਨਹੀਂ ਹੋਣਗੇ।
 
ਉੱਧਰ ਦੂਜੇ ਪਾਸੇ 1984 ਦੇ ਸਿੱਖ ਵਿਰੋਧੀ ਦੰਗਿਆਂ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਘਟਨਾ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਵਾਪਰੀ ਸੀ ਅਤੇ ਉਸ ਸਮੇਂ ਰਾਜੀਵ ਗਾਂਧੀ ਬੰਗਾਲ ਦੇ ਇਕ ਹਵਾਈ ਅੱਡੇ ‘ਤੇ ਸਨ। ਉਨ੍ਹਾਂ ਕਿਹਾ ਕਿ 1984 ਦੇ ਦੰਗਿਆਂ ‘ਚ ਕੁੱਝ ਲੋਕਾਂ ਤੋਂ ਇਲਾਵਾ ਕਾਂਗਰਸ ਪਾਰਟੀ ਦੀ ਕੋਈ ਸ਼ਮੂਲੀਅਤ ਨਹੀਂ ਸੀ। ਇਸ ਘਟਨਾ ਦੇ ਸੰਬੰਧ ‘ਚ ਉਨ੍ਹਾਂ ਨੇ ਸੱਜਣ ਕੁਮਾਰ ਧਰਮ ਦਾਸ ਸ਼ਾਸਤਰੀ, ਅਰਜੁਨ ਦਾਸ ਅਤੇ ਦੋ ਹੋਰ ਲੋਕਾਂ ਦੇ ਨਾਮ ਲਏ ਹਨ।

About Time TV

Check Also

ਆਪ ਨੇ ਅਸਤੀਫਿਆਂ ਦੇ ਡਰੋਂ ਬਦਲੀ ਰਣਨੀਤੀ

 ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ...