Breaking News
Home / India / 1981 ਹਾਈਜੈਕਿੰਗ ਕੇਸ ‘ਚ ਦਿੱਲੀ ਅਦਾਲਤ ਨੇ ਦੋ ਸਿੱਖ ਕੀਤੇ ਬਰੀ

1981 ਹਾਈਜੈਕਿੰਗ ਕੇਸ ‘ਚ ਦਿੱਲੀ ਅਦਾਲਤ ਨੇ ਦੋ ਸਿੱਖ ਕੀਤੇ ਬਰੀ

ਨਵੀਂ ਦਿੱਲੀ, 28 ਅਗਸਤ 2018 – 37 ਸਾਲ ਪਹਿਲਾਂ ਦਿੱਲੀ ਹਵਾਈ ਅੱਡੇ ਤੋਂ ਸ਼੍ਰੀਨਗਰ ਜਾ ਰਹੇ ਹਵਾਈ ਜਹਾਜ ਨੂੰ ਦੋ ਸਿੱਖਾਂ, ਭਾਈ ਸਤਨਾਮ ਸਿੰਘ ਪਾਉਂਟਾ ਅਤੇ ਭਾਈ ਤਜਿੰਦਰਪਾਲ ਸਿੰਘ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੇਸ਼ਧ੍ਰੋਹ ਮਾਮਲਾ ਸਾਬਤ ਨਾ ਹੋਣ ਕਾਰਨ ਸੋਮਵਾਰ ਨੂੰ ਬਰੀ ਕਰ ਦਿੱਤਾ। ਜੱਜ ਅਜੈ ਪਾਂਡੇ ਨੇ ਦੋਹਾਂ ਮੁਲਜ਼ਮਾਂ ਨੂੰ ਸੰਵਿਧਾਨ ਦੀ ਧਾਰਾ 20(2) ਤੇ ਸੀਆਰਪੀਸੀ 300 ਤਹਿਤ ਦੋਹਰੀ ਸਜ਼ਾ ਨਾ ਦੇਣ ਦਾ ਐਲਾਨ ਕੀਤਾ।29 ਸਤੰਬਰ, 1981 ਨੂੰ ਨਵੀਂ ਦਿੱਲੀ ਤੋਂ ਸ੍ਰੀਨਗਰ ਨੂੰ ਜਾਂਦੇ ਹੋਏ ਏਅਰ ਇੰਡੀਆ ਦੇ ਜਹਾਜ਼ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਪਾਕਿਸਤਾਨ ਵਿਚ ਮਜਬੂਰਨ ਲੈਂਡ ਕਰਾਇਆ ਗਿਆ ਸੀ। ਹਾਈਜੈਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਪਾਕਿਸਤਾਨ ਵਿਚ ਸਾਲ 1986 ‘ਚ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ। ਜਿੱਥੋਂ ਦੋਹੇਂ ਆਪਣੀ ਸਜ਼ਾ ਪੂਰੀ ਕਰਕੇ ਕੈਨੇਡਾ ਤੇ ਅਮਰੀਕਾ ‘ਚ ਸਿਆਸੀ ਪਨਾਹ ਲੈਣ ਲਈ ਚਲੇ ਗਏ। ਪਰ ਅਮਰੀਕਾ ‘ਚ ਗਏ ਭਾਈ ਸਤਨਾਮ ਸਿੰਘ ਨੂੰ ਅਮਰੀਕੀ ਗੈਰਕਾਨੂੰਨੀ ਆਵਾਜਾਈ ਦੇ ਦੋਸ਼ਾਂ ਤਹਿਤ 4 ਸਾਲ ਦੀ ਜੇਲ੍ਹ ਕੱਟਣੀ ਪਈ। ਜਿਥੋਂ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ ਗਿਆ ਅਤੇ ਭਾਰਤ ਆਉਂਦਿਆਂ ਹੀ ਉਨ੍ਹਾਂ ਨੂੰ ਚਾਰ ਦਿਨ ਤਿਹਾੜ ਜੇਲ੍ਹ ‘ਚ ਕੱਟਣੇ ਪਏ। 37 ਸਾਲ ਬਾਅਦ ਉਨ੍ਹਾਂ ਦੋਹਾਂ ਨੂੰ ਦਿੱਲੀ ਨਿਆਂਪਾਲਿਕਾ ਵੱਲੋਂ ਰਾਹਤ ਮਿਲਣ ‘ਤੇ ਉਨ੍ਹਾਂ ਨੇ ਧੰਨਵਾਦ ਕੀਤਾ ਅਤੇ ਨਾਲ ਹੀ ਦਿੱਲੀ ਕਮੇਟੀ ਵੱਲੋਂ ਦਿੱਤੇ ਸਹਿਯੋਗ ਦਾ ਵੀ ਉਨ੍ਹਾਂ ਨੇ ਧੰਨਵਾਦ ਕੀਤਾ।

About Time TV

Check Also

ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਖ਼ੇਡਣਗੇ ਯੁਵਰਾਜ

19 ਦਸੰਬਰ, (ਚੜ੍ਹਦੀਕਲਾ ਵੈਬ ਡੈਸਕ) : ਭਾਰਤ ਦੇ ਮਹਾਂਨ ਬੱਲੇਬਾਜ਼ ਤੇ ਇੰਡੀਅਨ ਪ੍ਰੀਮੀਅਰ ਲੀਗ ਦੇ ...