Home / Business / 7 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਂਚ ਕਰ ਸਕਦੇ ਨੇ ਇਹ ਸਕੀਮ

7 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਂਚ ਕਰ ਸਕਦੇ ਨੇ ਇਹ ਸਕੀਮ

ਕੇਂਦਰ ਸਰਕਾਰ ਇਲੈਕਟ੍ਰਿਕ ਵਾਹਨਾਂ ਦੀ ਖ਼ਰੀਦੋ ਫ਼ਰੋਖਤ ਵਧਾਉਣ ਲਈ ਜਲਦ ਹੀ ਇੱਕ ਸਕੀਮ ਲਾਂਚ ਕਰਨ ਜਾ ਰਹੀ ਹੈ। ਸਰਕਾਰ ਨੇ ‘ਫੇਮ ਇੰਡੀਆ ਸਕੀਮ-2’ ਤਹਿਤ ਟੀਚਾ ਮਿਿਥਆ ਹੈ ਕਿ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਧਾਉਣ ਲਈ ਅਗਲੇ ਪੰਜ ਸਾਲਾਂ ਤੱਕ ਇਨ੍ਹਾਂ ਵਾਹਨਾਂ ‘ਤੇ 5,500 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਜਿਕਰਯੋਗ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਵਧ ਰਹੇ ਕਰੂਡ ਆਇਲ ਦੇ ਰੇਟ ਕਾਰਨ ਸਰਕਾਰ ਦੇ ਖਜਾਨੇ ਨੂੰ ਢਾਹ ਲੱਗ ਰਹੀ ਹੈ। ਇਸ ਲਈ ਇਸ ਕਦਮ ਨੂੰ ਇਸ ਵਿਉਂਤ ਨਾਲ ਜੋੜ੍ਹ ਕੇ ਦੇਖਿਆ ਜਾ ਰਿਹਾ ਹੈ ਕਿ ਸਰਕਾਰ ਸ਼ਾਇਦ ਆਉਣ ਵਾਲੇ ਸਮੇਂ ‘ਚ ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨ ਦੀ ਗਿਣਤੀ ਦੇਸ਼ ਚੋਂ ਘਟਵਾਉਣ ਦੇ ਨਜ਼ਰੀਏ ਨਾਲ ਇਹ ਕਦਮ ਚੁੱਕਣ ਜਾ ਰਹੀ ਹੈ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ‘ਫੇਮ ਇੰਡੀਆ ਸਕੀਮ-1’ 2015 ‘ਚ ਲਾਂਚ ਕੀਤਾ ਸੀ ਜਿਸ ਨੂੰ ਪਹਿਲਾਂ ਦੋ ਸਾਲ ਯਾਨੀ ਕਿ 31 ਮਾਰਚ 2017 ਤਕ ਚਲਾਉਣ ਦਾ ਪ੍ਰਸਤਾਵ ਸੀ, ਪਰ ਇਸ ਨੂੰ ਦੋ ਵਾਰ 6-6 ਮਹੀਨੇ ਲਈ ਵਧਾ ਕੇ 31 ਮਾਰਚ 2018 ਤਕ ਕਰ ਦਿੱਤਾ ਗਿਆ। ਇੱਕ ਵਾਰ ਫਿਰ ਇਸ ਸਾਲ ਅਪ੍ਰੈਲ ‘ਚ ਸਰਕਾਰ ਨੇ ਇਸ ਸਕੀਮ ਨੂੰ ਵਧਾ ਕੇ ਸਤੰਬਰ ਤੱਕ ਕਰ ਦਿੱਤਾ ਸੀ ਜਾਂ ਜਦੋਂ ਤਕ ਇਸ ਦੇ ਦੂਜੇ ਪੜਾਅ ਨੂੰ ਮਨਜ਼ੂਰੀ ਨਹੀਂ ਮਿਲ ਜਾਂਦੀ। ਇਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਦੂਜੀ ਵਾਰ ਇਲੈਕਟ੍ਰਿਕ ਵਾਹਨਾਂ ਨੂੰ ਰਫਤਾਰ ਦੇਣ ਲਈ ‘ਫੇਮ ਇੰਡੀਆ ਸਕੀਮ’ ਦਾ ਦੂਜਾ ਪੜਾਅ ਸ਼ੁਰੂ ਕਰਨ ਜਾ ਰਹੀ ਹੈ। ਇਸ ਸਕੀਮ ‘ਤੇ ਸਰਕਾਰ 5,500 ਕਰੋੜ ਰੁਪਏ ਖਰਚ ਕਰੇਗੀ।

7 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਂਚ ਕਰ ਸਕਦੇ ਨੇ ਇਹ ਸਕੀਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਸਕੀਮ 7 ਸਤੰਬਰ ਨੂੰ ਲਾਂਚ ਕਰ ਸਕਦੇ ਹਨ। ਸੂਤਰਾਂ ਮੁਤਾਬਕ, ਇਸ ਸਕੀਮ ਦੀ ਰੂਪ-ਰੇਖਾ ਨੂੰ ਇਕ ਅੰਤਰ-ਮੰਤਰਾਲਾ ਕਮੇਟੀ ਵੱਲੋਂ ਅੰਤਿਮ ਰੂਪ ਦਿੱਤਾ ਗਿਆ ਹੈ ਅਤੇ ਜਲਦ ਹੀ ਇਸ ਨੂੰ ਕੇਂਦਰੀ ਮੰਤਰੀ ਮੰਡਲ ਸਾਹਮਣੇ ਮਨਜ਼ੂਰੀ ਲਈ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਅਤੇ 8 ਸਤੰਬਰ ਨੂੰ ਇੱਥੇ ਹੋਣ ਵਾਲੇ ਇਕ ਗਲੋਬਲ ਸੰਮੇਲਨ ਦੇ ਉਦਘਾਟਨੀ ਪ੍ਰੋਗਰਾਮ ‘ਚ ਇਸ ਸਕੀਮ ਨੂੰ ਲਾਂਚ ਕਰਨਗੇ। ਇਸ ਗਲੋਬਲ ਸੰਮੇਲਨ ‘ਚ ਆਟੋਮੋਟਿਵ ਸੈਕਟਰ ਦੇ ਕਈ ਸੀ ਈ ਓਜ਼ ਮੌਜੂਦ ਹੋਣਗੇ। ਦੱਸਣਯੋਗ ਹੈ ਕਿ ਸਰਕਾਰ ਦੇ ਇਸ ਐਲਾਨਨਾਮੇ ਤੋਂ ਬਾਅਦ ਵਾਹਨ ਨਿਰਮਾਤਾ ਕੰਪਨੀਆਂ ਨੂੰ ਵੀ ਫਾਇਦਾ ਮਿਲਣ ਦੇ ਆਸਾਰ ਹਨ। ਕਿਉਂਕਿ ਹਰ ਕਾਰ ਨਿਰਮਾਤਾ ਕੰਪਨੀ ਵਧਦੀ ਮੰਗ ਦੇ ਕਾਰਨ ਬਿਜ਼ਲਈ ਵਾਹਨਾਂ ਨੂੰ ਮਾਰਕਿਟ’ਚ ਉਤਾਰਨ ਲਈ ਹਰ ਉਪਰਾਲਾ ਕਰ ਰਹੀਆਂ ਹਨ ਕਈ ਕੰਪਨੀਆਂ ਨੇ ਤਾਂ ਭਾਰਤੀ ਬਜਾਰ’ਚ ਆਪਣੇ ਬਿਜਲਈ ਵਾਹਨ ਉਤਾਰ ਵੀ ਦਿੱਤੇ ਹਨ। ਜਿਨ੍ਹਾਂ ਨੂੰ ਇਸ ਸ਼ਕੀਮ ਦਾ ਉੱਚਿਤ ਲਾਭ ਮਿਲ ਸਕਦਾ ਹੈ।

About Time TV

Check Also

ਪਾਕਿਸਤਾਨ ਦੇ ਕੌਮੀ ਦਿਵਸ ‘ਚ ਸ਼ਿਰਕਤ ਨਹੀਂ ਕਰੇਗਾ ਭਾਰਤ

ਨਵੀਂ ਦਿੱਲੀ- ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਪਾਕਿਸਤਾਨ ਕੌਮੀ ਦਿਵਸ ‘ਤੇ ਕਿਸੇ ਵੀ ਭਾਰਤੀ ...

Leave a Reply

Your email address will not be published. Required fields are marked *