Breaking News
Home / Business / RBIਸਲਾਨਾ ਰਿਪੋਰਟ 2017- 18 ਪੇਸ਼

RBIਸਲਾਨਾ ਰਿਪੋਰਟ 2017- 18 ਪੇਸ਼

ਨਵੀਂ ਦਿੱਲੀ, 29 ਅਗਸਤ 2018 – ਭਾਰਤੀ ਰਿਜ਼ਰਵ ਬੈਂਕ ਨੇ ਸਾਲ 2017-18 ਦੀ ਆਪਣੀ ਸਾਲਾਨਾ ਰਿਪੋਰਟ ‘ਚ ਸਾਹਮਣੇ ਆਇਆ ਕਿ ਨੋਟਬੰਦੀ ਤੋਂ ਬਾਅਦ 1 ਫੀਸਦ ਛੱਡ ਕੇ ਬਾਕੀ 99 ਫੀਸਦ ਪਾਬੰਦੀਸ਼ੁਦਾ ਨੋਟ ਰਿਜ਼ਰਵ ਬੈਂਕ ‘ਚ ਵਾਪਸ ਆ ਗਏ ਸਨ। ਆਰ.ਬੀ.ਆਈ ਦੀ ਸਲਾਨਾ ਰਿਪੋਰਟ ‘ਚ ਕਿਹਾ ਗਿਆ ਕਿ ਜੀ. ਐਸ. ਟੀ. (ਵਸਤੂ ਅਤੇ ਸੇਵਾ ਕਰ) ਨੂੰ ਲਾਗੂ ਕਰਨ ਤੋਂ ਬਾਅਦ ਵੱਡੀ ਪ੍ਰਾਪਤ ਹਾਸਲ ਕੀਤੀ ਗਈ ਹੈ। ਰਿਪੋਰਟ ਮੁਤਾਬਕ ਸਾਲ 2017-18 ‘ਚ ਭਾਰਤੀ ਅਰਥ ਵਿਵਸਥਾ ‘ਚ ਨਿਵੇਸ਼ ਅਤੇ ਨਿਰਮਾਣ ਦੇ ਖੇਤਰ ‘ਚ ਉਤਾਰ-ਚੜਾਅ ਦੇ ਬਾਵਜੂਦ ਜ਼ਬਰਦਸਤ ਫਲੈਕਸਿਿਬਲਟੀ ਦੇਖਣ ਨੂੰ ਮਿਲੀ। ਮਹਿੰਗਾਈ ‘ਚ ਸਾਲ ਦਰ ਸਾਲ ਕਮੀ ਦੇਖਣ ਨੂੰ ਮਿਲੀ ਹੈ। ਨਾਲ ਹੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਨੋਟਬੰਦੀ ਤੋਂ ਬਾਅਦ ਲੋਕਾਂ ਵਿਚਾਲੇ ਨੋਟਾਂ ਦੀ ਕਿੱਲਤ ਖ਼ਤਮ ਹੋ ਗਈ ਹੈ ਅਤੇ ਹੁਣ ਲੋਕਾਂ ਦੇ ਕੋਲ ਨੋਟਬੰਦੀ ਤੋਂ ਪਹਿਲਾਂ ਦੀ ਤੁਲਨਾ ‘ਚ ਨੋਟ ਕਿਤੇ ਵੱਧ ਹੈ। ਭਾਰਤੀ ਰਿਜ਼ਰਵ ਬੈਂਕ ਨੇ 8 ਨਵੰਬਰ, 2016 ਨੂੰ ਲਾਗੂ ਕੀਤੀ ਗਈ ਨੋਟਬੰਦੀ ਤੋਂ ਬਾਅਦ ਵਾਪਸ ਆਏ ਪੁਰਾਣੇ 1000 ਅਤੇ 500 ਦੇ ਨੋਟਾਂ ਦਾ ਅੰਕੜਾ ਜਾਰੀ ਕੀਤਾ ਹੈ। ਆਰ. ਬੀ. ਆਈ. ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਨੋਟਬੰਦੀ ਵੇਲੇ ਚੱਲ ਰਹੇ ਕੁੱਲ 15 ਲੱਖ, 31 ਹਜ਼ਾਰ ਕਰੋੜ ਰੁਪਏ ਦੇ ਪੁਰਾਣੇ ਨੋਟ ਵਾਪਸ ਆ ਗਏ ਹਨ। 8 ਨਵੰਬਰ, 2016 ਨੂੰ ਕੁੱਲ 15 ਲੱਖ, 41 ਕਰੋੜ ਤੋਂ ਵੱਧ ਮੁਦਰਾ ਪ੍ਰਚਲਨ ‘ਚ ਸੀ।

ਅਟਟੳਚਹਮੲਨਟਸ ੳਰੲੳ

About Time TV

Check Also

ਆਸਟਰੇਲੀਆ ਰਵਾਨਾ ਹੋਈ ਟੀਮ ਇੰਡੀਆ, ਏਅਰਪੋਰਟ ‘ਤੇ ਭਿੜੇ ਕਰੁਣਾਲ ਪਾਂਡਿਆ ਤੇ ਮਨੀਸ਼ ਪਾਂਡੇ

ਵਿਰਾਟ ਕੋਹਲੀ ਦੀ ਕਪਤਾਨੀ ‘ਚ ਟੀਮ ਇੰਡੀਆ ਇਸ ਸਾਲ ਦੇ ਆਪਣੇ ਆਖੀਰੀ ਦੌਰੇ ਲਈ ਆਸਟਰੇਲੀਆ ...

Leave a Reply

Your email address will not be published. Required fields are marked *