Breaking News
Home / Entertainment / Bollywood / ਸਰਗੁਣ ਮਹਿਤਾ ਹੁਣ ਇਸ ਅਦਾਕਾਰਾ ਨਾਲ ਆਉਣਗੇ ਨਜ਼ਰ..

ਸਰਗੁਣ ਮਹਿਤਾ ਹੁਣ ਇਸ ਅਦਾਕਾਰਾ ਨਾਲ ਆਉਣਗੇ ਨਜ਼ਰ..

ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਇਹ ਸਾਡੀ ਝੋਲੀ ਕੋਈ ਨਾ ਕੋਈ ਫਿਲਮ ਸਾਡੇ ਰੂ-ਬ-ਹੂ ਕਰਦੇ ਨੇ ਬਿਲਕੁਲ ਇਸੇ ਤਰਾਂ੍ਹ ਹੀ ਜੇਕਰ ਗੱਲ ਕੀਤੀ ਜਾਏ ਪਾਲੀਵੁਡ ਦੇ ਚਿਹਰਿਆਂ ਦੀ ਜਿਹੜੇ ਸਾਡੇ ਲਈ ਕਿਸੇ ਨਵੇਂ ਕਿਰਦਾਰ ‘ਚ ਅਤੇ ਨਵੀਂ ਸਟੋਰੀ ਲੈ ਕੇ ਆਉਦੇ ਨੇ ਉਹਨਾਂ’ ਚੋ ਇੱਕ ਨੇ ਗਿੱਪੀ ਗਰੇਵਾਲ ਹਨ। ਇਹਨਾਂ ਨੂੰ ਪਾਲੀਵੁਡ ਇੰਡਸਟਰੀ ਦੀ ਸ਼ਾਨ ਮੰਨਿਆ ਜਾਂਦਾ ਹੈ। ਗਿੱਪੀ ਪੰਜਾਬੀ ਮਨੋਰੰਜਨ ਜਗਤ ਦੇ ਅਜਿਹੇ ਚਿਹਰੇ ਹਨ, ਜਿਹਨਾਂ ਨੇ ਆਪਣੀ ਕੜੀ ਮਿਹਨਤ ਨਾਲ ਅਤੇ ਨਾਲ – ਨਾਲ ਆਪਣੀ ਕਲਾ ਅਨੁਸਾਰ ਇੰਡਸਟਰੀ ‘ਚ ਇੱਕ ਅਲੱਗ ਹੀ ਪਹਿਚਾਣ ਬਣਾਈ ਹੈ।ਪੰਜਾਬੀ ਫ਼ਿਲਮ ‘ਅੰਗਰੇਜ਼’ ਨਾਲ ਪੰਜਾਬੀ ਸਿਨੇਮੇ ਨਾਲ ਪ੍ਰਸਿੱਧੀ ਖੱੱਟਣ ਵਾਲੀ ਅਦਾਕਾਰਾ ਸਰਗੁਣ ਮਹਿਤਾ, ਗਿੱਪੀ ਗਰੇਵਾਲ ਨਾਲ ਪਹਿਲੀ ਵਾਰ ਪੰਜਾਬੀ ਫ਼ਿਲਮ ‘ਚੰਡੀਗੜ ਅੰਬਰਸਰ ਚੰਡੀਗੜ’ ਵਿੱਚ ਨਜ਼ਰ ਆਏਗੀ। ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ਰੂ ਹੋਣ ਦੇ ਕਿਆਸ ਲਾਏ ਜਾ ਰਹੇ ਹੈ। ਬੇਸ਼ੱਕ ਇਸ ਬਾਰੇ ਅਜੇ ਤੱਕ ਕੋਈ ਹੋਰ ਜਾਣਕਾਰੀ ਨਹੀਂ ਸ਼ੇਅਰ ਕੀਤੀ ਗਈ ਪਰ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਇਹ ਫ਼ਿਲਮ ਅਗਲੇ ਸਾਲ ਜੂਨ ‘ਚ ਰਿਲੀਜ਼ ਹੋ ਸਕਦੀ ਹੈ।ਰੁਮਾਂਟਿਕ ਅਤੇ ਕਾਮੇਡੀ ਜ਼ੋਨਰ ਦੀ ਇਸ ਫ਼ਿਲਮ ਦਾ ਪ੍ਰੀ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਦੱਸ ਦਈਏ ਕਿ ਅਮਰਿੰਦਰ ਗਿੱਲ, ਜਿੰਮੀ ਸ਼ੇਰਗਿੱਲ ਅਤੇ ਐਮੀ ਵਿਰਕ ਤੋਂ ਬਾਅਦ ਸਰਗੁਣ ਮਹਿਤਾ ਹੁਣ ਗਿੱਪੀ ਗਰੇਵਾਲ ਨਾਲ ਕੰਮ ਕਰੇਗੀ। ਦੋਵੇਂ ਜਣੇ ਇਸ ਵੇਲੇ ਪੰਜਾਬੀ ਸਿਨੇਮੇ ਦੇ ਹੌਟ ਸਟਾਰ ਹਨ। ਇਸ ਵੇਲੇ ਸਭ ਤੋਂ ਜ਼ਿਆਦਾ ਫ਼ਿਲਮਾਂ ਸਰਗੁਣ ਮਹਿਤਾ ਦੀ ਝੋਲੀ ‘ਚ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਫੈਨਜ਼ ਨੂੰ ਇਹਨਾਂ ਦੀ ਜੋੜੀ ਪਸੰਦ ਆਉਂਦੀ ਹੈ ਜਾਂ ਨਹੀਂ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ‘ਤੇ ਅਦਾਕਾਰ ਐਮੀ ਵਿਰਕ ਅਤੇ ਅਦਾਕਾਰਾ ਸਗਰੁਣ ਮਹਿਤਾ ਦੀ ਜੋੜੀ ਨੂੰ ਜਲਦੀ ਵੀ ਦਰਸ਼ਕ ਇੱਕ ਪੰਜਾਬੀ ਫ਼ਿਲਮ ‘ਚ ਜਲਦ ਦੇਖਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਕਰਨਗੇ ਜਗਦੀਪ ਸਿੱਧੂ। ਨਿੱਕਾ ਜ਼ੈਲਦਾਰ ਅਤੇ ਹਰਜੀਤਾ ਸਮੇਤ ਕਈ ਹਿੱਟ ਫ਼ਿਲਮਾਂ ਲਿਖ ਚੁੱਕੇ ਜਗਦੀਪ ਸਿੱਧੂ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੋਵੇਗੀ। ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫ਼ਿਲਮ ‘ਕਿਸਮਤ’ 21 ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ ‘ਚ ਮੁੱਖ ਭੂਮਿਕਾ ਐਮੀ ਵਿਰਕ ਅਤੇ ਸਰਗੁਣ ਮਹਿਤਾ ਨਿਭਾ ਰਹੇ ਹਨ।

About Time TV

Check Also

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਰਤੀਏ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਇਨ ਫਲੂ ਹੋ ਗਿਆ ਹੈ। ਅਮਿਤ ...