Breaking News
Home / Breaking News / ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਖੋਲ੍ਹੇ ਅਕਾਲੀਆਂ ਦੇ ਰਾਜ ….
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਖੋਲ੍ਹੇ ਅਕਾਲੀਆਂ ਦੇ ਰਾਜ ....

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਖੋਲ੍ਹੇ ਅਕਾਲੀਆਂ ਦੇ ਰਾਜ ….

ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਣ ਤੋਂ ਬਾਅਦ ਸ਼ਿਰੋਮਣੀ ਅਕਾਲੀ ਦਲ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਅਤੇ ਮਾਨਸੂਨ ਦੇ ਪੰਜਾਬ ਵਿਧਾਨ ਸਭਾ ਚੋ ਉੱਠ ਕੇ ਜਾਣ ਦਾ ਵੀ ਇਹੋ ਕਾਰਨ ਸੀ। ਅਕਾਲੀ ਦਲ ਵੱਲੋ ਪੰਜਾਬ ਵਿਚ ਚਲਦੇ ਰੋਸ ਪ੍ਰਦਰਸ਼ਨ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅਕਾਲੀ ਸਰਕਾਰ ਖਿਲਾਫ ਕੀ ਵੱਡੇ ਖੁਲਾਸੇ ਕੀਤੇ ਹਨ। ਸ਼ਇਦ ਇਹ ਖੁਲਾਸੇ ਤੋਹਾਨੂ ਵੀ ਹੈਰਾਨ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜ਼ੋਰਾ ਸਿੰਘ ਕਮਿਸ਼ਨ ਨੇ ਬਰਗਾੜੀ ਮਾਮਲੇ ‘ਚ ਰਿਪੋਰਟ ਤਿਆਰ ਕੀਤੀ ਸੀ ਪਰ ਜ਼ੋਰਾ ਸਿੰਘ ਨੂੰ ਚੀਫ ਸੈਕਟਰੀ ਕਈ ਘੰਟਿਆਂ ਤਕ ਬਿਠਾਈ ਰੱਖਦਾ ਸੀ ਤੇ ਉਨ੍ਹਾਂ ਨਾਲ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਖੋਲ੍ਹੇ ਅਕਾਲੀਆਂ ਦੇ ਰਾਜ ....

ਮੱਕੜ ਨੇ ਕਿਹਾ ਕਿ ਅਕਾਲੀ ਦਲ ਤੋਂ ਉਸ ਸਮੇਂ ਵੱਡੀ ਗ਼ਲਤੀ ਹੋ ਗਈ ਜਿਸ ‘ਤੇ ਓਹਨਾ ਦੀ ਪਾਰਟੀ ਨੂੰ ਸਵੈ ਚਿੰਤਨ ਕਰਨਾ ਸੀ। ਉਥੇ ਅਕਾਲੀ ਦਲ 20-25 ਬੰਦੇ ਨਾਲ ਲੈ ਕੇ ਪੁਤਲੇ ਫੂਕ ਰਿਹਾ ਹੈ ਜਿਸ ਨਾਲ ਪੰਥ ਨੂੰ ਹੀ ਠੇਸ ਪਹੁੰਚ ਰਹੀ ਹੈ ਅਤੇ ਪਾਰਟੀ ਨੂੰ ਢਾਹ ਲੱਗ ਰਹੀ ਹੈ।  ਮੱਕੜ ਨੇ ਇਹ ਵੀ ਕਿਹਾ ਕਿ ਜੋ ਕੰਮ ਅਕਾਲੀ ਦਲ ਨੂੰ ਕਰਨਾ ਚਾਹੀਦਾ ਸੀ ਅੱਜ ਉਹ ਕੰਮ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਵਿਧਾਨ ਸਭਾ ‘ਚੋਂ ਵਾਕ ਆਊਟ ਨਹੀਂ ਕਰਨਾ ਚਾਹੀਦਾ ਸੀ। ਮੱਕੜ ਨੇ ਅਕਾਲੀ ਦਲ ਦੇ ਵਾਕਆਊਟ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਚੰਗਾ ਮੌਕਾ ਸੀ ਜੋ ਅਕਾਲੀ ਦਲ ਤੋਂ ਗ਼ਲਤੀ ਹੋਈ ਵਿਧਾਨ ਸਭਾ ‘ਚ ਉਸ ਦਾ ਪਸ਼ਚਾਤਾਪ ਕੀਤਾ ਜਾ ਸਕਦਾ ਸੀ। ਅਤੇ ਪਾਰਟੀ ਨੂੰ ਦੁਬਾਰਾ ਕੁੱਝ ਕਰ ਵਿਖਾਉਣ ਦਾ ਮੌਕਾ ਮਿਲ ਸਕਦਾ ਸੀ।

About Time TV

Check Also

ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ

ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ Post Views: 57