Breaking News
Home / Punjab / Malwa / ਸਿਮਰਨਜੀਤ ਸਿੰਘ ਮਾਨ ਦੇਸ਼-ਧ੍ਰੋਹ ਦੇ ਮੁਕੱਦਮੇ ਚੋਂ ਬਰੀ

ਸਿਮਰਨਜੀਤ ਸਿੰਘ ਮਾਨ ਦੇਸ਼-ਧ੍ਰੋਹ ਦੇ ਮੁਕੱਦਮੇ ਚੋਂ ਬਰੀ

ਫਤਿਹਗੜ੍ਹ ਸਾਹਿਬ (ਦੀਪਕ ਸੂਦ) 8 ਮਾਰਚ 2006 ਨੂੰ ਜ਼ਿਲ੍ਹੇ ਦੀ ਸਬ-ਡਵੀਜ਼ਨ ਬਸੀ ਪਠਾਣਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਖ਼ਿਲਾਫ਼ ਦਰਜ ਕੀਤੇ ਦੇਸ਼ ਧ੍ਰੋਹ ਦੇ ਮਕੱਦਮੇਂ ਚੋਂ ਮਾਨ ਨੂੰ ਇਥੋਂ ਦੀ ਮਾਣਯੋਗ ਅਦਲਾਤ ਨੇ ਬਾ-ਇਜ਼ੱਤ ਬਰੀ ਕਰ ਦਿੱਤਾ ਹੈ। ਇਸ ਸੰਬੰਧੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਸ ਸਮੇਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਹੀ ਕਾਂਗਰਸ ਸਰਕਾਰ ਸੱਤਾ ਉਤੇ ਵਿਰਾਜਮਾਨ ਸੀ। ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸ਼ਾਂਤੀ ਨਾਲ ਖਾਲਿਸਤਾਨ ਦੀ ਗੱਲ ਕਹਿਣ ਨੂੰ ਦੇਸ਼ ਧ੍ਰੋਹ ਕਹਿਣਾ ਲੋਕਤੰਤਰ ਦਾ ਘਾਣ ਹੈ।ਉਨ੍ਹਾਂ ਕਿਹਾ ਕਿ ਮੁਕੱਦਮਾਂ ਦਰਜ ਹੋਣ ਤੋਂ 6 ਸਾਲ ਬਾਅਦ ਜਦੋਂ ਅਕਾਲੀ ਸਰਕਾਰ ਸੱਤਾ ਵਿਚ ਸੀ, ਉਸ ਨੇ ਹਿੰਦੂ ਵੋਟ ਲੈਣ ਲਈ ਅਦਾਲਤ ਵਿਚ ਚਲਾਨ ਪੇਸ਼ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤਫਤੀਸ਼ੀ ਅਫ਼ਸਰ ਤੱਤਕਾਲੀ ਐਸ.ਪੀ.(ਜਾਂਚ) ਫ਼ਤਹਿਗੜ੍ਹ ਸਾਹਿਬ ਪ੍ਰਿਤਪਾਲ ਸਿੰਘ ਵਿਰਕ ਅੱਜ ਵੱਡੇ ਮਾਮਲਿਆਂ ਵਿਚ ਕਥਿਤ ਜੇਲ੍ਹ ਭੁਗਤ ਰਹੇ ਹਨ। ਜਦੋਂ ਇਸ ਸਬੰਧੀ ਆਪਣੇ ਵਕੀਲਾਂ ਅਤੇ ਪਾਰਟੀ ਵਰਕਰਾਂ ਨਾਲ ਖੁਸ਼ੀ ਜ਼ਾਹਿਰ ਕਰ ਰਹੇ ਸਿਮਰਨਜੀਤ ਸਿੰਘ ਮਾਨ ਨਾਲ ਕੇਸ ਸੰਬੰਧੀ ਗੱਲ ਕੀਤੀ ਤਾਂ ਉਨ੍ਹਾਂ ਸੱਪਸ਼ਟ ਕਿਹਾ ਕਿ ਉਨ੍ਹਾਂ ਨੂੰ 12 ਸਾਲ ਬੇਲੋੜ੍ਹੇ ਮੁਕੱਦਮੇਂ ਵਿਚ ਮਾਨਸਿਕ ਤੇ ਮਾਲੀ ਤੌਰ ਤੇ ਪ੍ਰੇਸ਼ਾਨ ਕੀਤਾ ਗਿਆ ਹੈ ।ਇਸ ਲਈ ਉਹ ਹੁਣ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਸਮੇਂ ਦੇ ਗ੍ਰਹਿ ਵਿਭਾਗ ਉਤੇ ਮਾਣਹਾਨੀ ਦਾ ਦਾਅਵਾ ਕਰਨਗੇਂ। ਸ. ਮਾਨ ਦੇ ਵਕੀਲ ਹਰਦੇਵ ਸਿੰਘ ਰਾਏ ਅਤੇ ਗੁਰਪ੍ਰੀਤ ਸਿੰਘ ਸੈਣੀ ਦਾ ਕਹਿਣਾ ਹੈ ਕਿ ਇਹ ਮੁਕੱਦਮਾਂ ਸ. ਮਾਨ ਖਿਲਾਫ ਸਿਆਸੀ ਮੁਕੱਦਮਾਂ ਹੀ ਸੀ। ਜ਼ਿਕਰਯੋਗ ਹੈ ਕਿ ਉਸ ਸਮੇਂ ਗ੍ਰਹਿ ਵਿਭਾਗ ਨੂੰ ਮੁਕੱਦਮੇਂ ਦੀ ਮੰਜ਼ੂਰੀ ਲੈਣ ਲਈ ਜੋ ਪੱਤਰ ਭੇਜਿਆ ਸੀ, ਉਸ ਵਿਚ ਲਿਿਖਆ ਸੀ ਕਿ ਸ. ਮਾਨ ਨੇ ਖਾਲਿਸਤਾਨ ਦੀ ਗੱਲ ਕਹਿ ਕੇ ਦੇਸ਼-ਧ੍ਰੋਹ ਕੀਤਾ ਹੈ।

About Time TV

Check Also

ਪਤੀ ਦੀ ਕੁੱਟਮਾਰ ਨੇ ਗੁਰਸਿੱਖ ਮਾਡਲ ਨੂੰ ਭੇਜਿਆ ਹਸਪਤਾਲ

ਪਤੀ ਦੀ ਕੁੱਟਮਾਰ ਨੇ ਗੁਰਸਿੱਖ ਮਾਡਲ ਨੂੰ ਭੇਜਿਆ ਹਸਪਤਾਲ

Amritsar : ਮਾਮੂਲੀ ਤਕਰਾਰ ਦੇ ਚਲਦੇ ਗੁਰਸਿੱਖ ਪਤਨੀ ਦੀ ਆਪਣੇ ਪਤੀ ਨਾਲ ਸ਼ਨੀਵਾਰ ਰਾਤ ਨੂੰ ...