Breaking News
Home / SCROLLING / ਕੋਹਲੀ ਦੇ ਏਸ਼ੀਆ ਕੱਪ ‘ਚ ਨਾ ਖੇਡਣ ਕਾਰਨ ‘ਹਸਨ ਅਲੀ’ ਨਿਰਾਸ਼
Sukhvinder shergill

ਕੋਹਲੀ ਦੇ ਏਸ਼ੀਆ ਕੱਪ ‘ਚ ਨਾ ਖੇਡਣ ਕਾਰਨ ‘ਹਸਨ ਅਲੀ’ ਨਿਰਾਸ਼

15 ਸਤੰਬਰ ਨੁੰ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਲਈ ਪਾਕਿਸਤਾਨ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ ਹਸਨ ਅਲੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਵਿਕਟ ਲੈਣਾ ਚਾਹੁੰਦਾ ਹੈ ਅਤੇ ਉਹ ਕੋਹਲੀ ਦੇ ਏਸ਼ੀਆ ਕੱਪ ‘ਚ ਨਾ ਖੇਡਣ ਕਾਰਨ ਨਿਰਾਸ਼ ਹੈ ।ਜਾਣਕਾਰੀ ਲਈ ਦੱਸ ਦੇਈਏ ਕਿ ਏਸ਼ੀਆ ਕੱਪ ‘ਚ ਭਾਰਤ ਤੇ ਪਾਕਿਸਤਾਨ ਟੀਮ ਦਾ ਮੁਕਾਬਲਾ 19 ਸਤੰਬਰ ਨੂੰ ਹੋਵੇਗਾ ਅਤੇ ਵਿਰਾਟ ਕੋਹਲੀ ਨੂੰ ਏਸ਼ੀਆ ਕੱਪ ਲਈ ਆਰਾਮ ਦਿੱਤਾ ਗਿਆ ਹੈ ਤੇ ਰੋਹਿਤ ਸ਼ਰਮਾ ਨੂੰ ਉਸਦੀ ਜਗ੍ਹਾ ‘ਤੇ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਹਸਨ ਅਲੀ ਨੇ ਭਾਰਤੀ ਕਪਤਾਨ ਵਿਰਾਟ ਬਾਰੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਉਹ ਮੈਚ ਵਿਜੇਤਾ ਖਿਡਾਰੀ ਹੈ। ਸਾਡੇ ਲਈ ਸਭ ਤੋਂ ਵੱਡਾ ਲਾਭ ਇਹ ਹੈ ਕਿ ਜਿਵੇਂ ਕੋਹਲੀ ਦਬਾਅ ਨੂੰ ਸੰਭਾਲ ਕੇ ਖੇਡਦਾ ਹੈ, ਕੋਈ ਹੋਰ ਖਿਡਾਰੀ ਉਨ੍ਹਾਂ ਦੀ ਜਗ੍ਹਾ ਨਹੀਂ ਲੈ ਸਕਦਾ।

 

 

About Time TV

Check Also

ਪਤੀ ਦੀ ਕੁੱਟਮਾਰ ਨੇ ਗੁਰਸਿੱਖ ਮਾਡਲ ਨੂੰ ਭੇਜਿਆ ਹਸਪਤਾਲ

ਪਤੀ ਦੀ ਕੁੱਟਮਾਰ ਨੇ ਗੁਰਸਿੱਖ ਮਾਡਲ ਨੂੰ ਭੇਜਿਆ ਹਸਪਤਾਲ

Amritsar : ਮਾਮੂਲੀ ਤਕਰਾਰ ਦੇ ਚਲਦੇ ਗੁਰਸਿੱਖ ਪਤਨੀ ਦੀ ਆਪਣੇ ਪਤੀ ਨਾਲ ਸ਼ਨੀਵਾਰ ਰਾਤ ਨੂੰ ...