Breaking News
Home / Punjab / Malwa / ਸਿਵਲ ਹਸਪਤਾਲ ਵਿੱਚ ਡਾਕਟਰਾਂ ਦੇ ਕਮਰਿਆਂ ‘ਚ ਡਾਕਟਰ ਮੌਜੂਦ ਨਹੀਂ

ਸਿਵਲ ਹਸਪਤਾਲ ਵਿੱਚ ਡਾਕਟਰਾਂ ਦੇ ਕਮਰਿਆਂ ‘ਚ ਡਾਕਟਰ ਮੌਜੂਦ ਨਹੀਂ

ਫਤਿਹਗੜ੍ਹ ਸਾਹਿਬ, 8 ਸਤੰਬਰ (ਦੀਪਕ ਸੂਦ) ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਹਰ ਰੋਜ ਹਜ਼ਾਰਾਂ ਮਰੀਜ ਆਪਣੀ ਬੀਮਾਰੀਆ ਦਾ ਇਲਾਜ ਕਰਵਾਉਣ ਆਉਂਦੇ ਹਨ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਹਸਪਤਾਲਾਂ ਵਿੱਚ ਉਨ੍ਹਾਂ ਨੂੰ ਡਾਕਟਰਾ ਵੱਲੋ ਇਲਾਜ ਕਰਕੇ ਰੋਗ ਮੁਕਤ ਕੀਤਾ ਜਾਵੇਗਾ ।ਪਰ ਮਰੀਜਾਂ ਨੂੰ ਨਹੀ ਪਤਾ ਕਿ ਮਰੀਜਾਂ ਦਾ ਇਲਾਜ ਤਾਂ ਹੀ ਹੋ ਸਕੇਗਾ ਜਦੋ ਹਸਪਤਾਲ ਦੇ ਡਾਕਟਰਾ ਆਪਣੀਆ ਸੀਟਾ ਤੇ ਬਿਰਾਜਮਾਨ ਹੋਣਗੇ ਕਿਉਂਕਿ ਹਸਪਤਾਲ ਵਿੱਚ ਮਰੀਜਾਂ ਨੂੰ ਲੰਮਾ ਸਮਾ ਲਾਈਨ ਵਿੱਚ ਲਗਾਕੇ ਪਰਚੀ ਮਿਲਦੀ ਹੈ, ਤੇ ਕਿਸਮਤ ਸਦਕਾ ਹੀ ਡਾਕਟਰ ਆਪਣੀ ਸੀਟ ਤੇ ਬਿਰਾਜਮਾਨ ਮਿਲਦੇ ਹਨ।ਇਸੇ ਤਹਿਤ ਲੋਕਾਂ ਵਲੋ ਵਾਰ-ਵਾਰ ਕੀਤੀ ਗਈ ਡਾਕਟਰਾਂ ਦੀ ਸ਼ਿਕਾਇਤ ਤੇ ਜਦੋਂ ਪੱਤਰਾਕਾਰਾਂ ਦੀ ਟੀਮ ਵਲੋਂ ਹਸਪਤਾਲ ਦਾ ਦੋਰਾ ਕੀਤਾ ਤਾਂ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੇ ਕਮਰਿਆਂ ਵਿੱਚ ਡਾਕਟਰ ਮੌਜੂਦ ਨਹੀ ਸਨ ਤੇ ਮਰੀਜ਼ ਬਾਹਰ ਲੰਮੇ ਸਮੇਂ ਤੋ ਡਾਕਟਰਾਂ ਦੀ ਉਡੀਕ ਕਰ ਰਹੇ ਸਨ।ਡਾਕਟਰਾਂ ਦੀ ਉਡੀਕ ਕਰ ਰਹੇ ਮਰੀਜਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਵੱਲ ਵਿਸ਼ੇਸ ਧਿਆਨ ਦੇਣ ਦੀ ਜਰੂਰਤ ਹੈ, ਕਿਉਕਿ ਉਨ੍ਹਾਂ ਨੂੰ ਲੰਮਾਂ ਸਮਾ ਡਾਕਟਰ ਸਾਹਿਬਾਨਾ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਡਾਕਟਰ ਬਿਨਾਂ ਕਿਸੇ ਸੁਚਨਾ ਦੇ ਬਾਹਰ ਫਿਰਦੇ ਰਹਿੰਦੇ ਹਨ ਜਿਸ ਨਾਲ ਮਰੀਜਾਂ ਨੂੰ ਬਹੁਤ ਮੁਸ਼ਕਿਲ ਪੇਸ ਆੳਂੁਦੀ ਹੈ।ਉਨ੍ਹਾਂ ਮੰਗ ਕੀਤੀ ਕਿ ਡਾਕਟਰਾ ਵੱਲੋ ਵਰਤੀ ਜਾ ਰਹੀ ਲਾਹਪ੍ਰਵਾਹੀ ਨੂੰ ਨਜ਼ਰ-ਅੰਦਾਜ ਨਾ ਕੀਤਾ ਜਾਵੇ ਤੇ ਇਸ ਤਰ੍ਹਾਂ ਲਾਹਪ੍ਰਵਾਹੀ ਨਾਲ ਕੰਮ ਕਰ ਰਹੇ ਡਾਕਟਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ।ਜਦੋ ਇਸ ਸੰਬਧੀ ਸੀਨੀਅਰ ਮੈਡੀਕਲ ਅਫਸਰ ਡਾ. ਤਰਸ਼ੇਮ ਖੁਰਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ ਕੋਈ ਵੀ ਡਾਕਟਰ ਬਿਨ੍ਹਾਂ ਦੱਸੇ ਕਿਤੇ ਵੀ ਨਹੀਂ ਜਾਂਦਾ ਤੇ ਅਪ੍ਰਰੇਸਨ ਲਈ ਜਾਣਾ ਤੇ ਸਮੇਂ ਸਮੇਂ ਤੇ ਵਾਰਡਾਂ ਵਿੱਚ ਰਾਉਡ ਲਗਾਉਣਾਂ ਤਾਂ ਪੈਦਾਂ ਹੀ ਹੈ ਜਿਸ ਕਰਕੇ ਕੁੱਝ ਲੋਕ ਬਿਨ੍ਹਾਂ ਗੱਲ ਦੇ ਗ੍ਹਲ ਪੈਂਦੇ ਹਨ।

About Time TV

Check Also

ਸੁਰੱਖਿਆ ਦੇ ਪੁਖ਼ਤਾ ਇੰਤਜਾਮ, ਬਗੈਰ ਕਿਸੇ ਡਰ ਭੈਅ ਤੋਂ ਵੋਟਾਂ ਪਾਉਣ ਵੋਟਰ-ਐਸ.ਐਸ.ਪੀ.

18 ਸਤੰਬਰ (ਅਮਰਜੀਤ ਸਿੰਘ) – ਪਟਿਆਲਾ ਜ਼ਿਲ੍ਹੇ ਦੀਆਂ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 19 ...

Leave a Reply

Your email address will not be published. Required fields are marked *