Breaking News
Home / Entertainment / Bollywood / ਐਸ਼ ਨੇ ਆਖਿਕਾਰ ਕਿਉ ਨਾ ਦਿੱਤੀ ਇਸ ਫਿਲਮ ਨੂੰ ਕਰਨ ਤੋਂ ..

ਐਸ਼ ਨੇ ਆਖਿਕਾਰ ਕਿਉ ਨਾ ਦਿੱਤੀ ਇਸ ਫਿਲਮ ਨੂੰ ਕਰਨ ਤੋਂ ..

ਕੁਝ ਸਮਾਂ ਪਹਿਲਾਂ ਹੀ ਖ਼ਬਰ ਆਈ ਸੀ ਕਿ 1964 ‘ਚ ਆਈ ਫ਼ਿਲਮ ‘ਵੋ ਕੌਨ ਥੀ’ ਜਿਸ ‘ਚ ਮਨੋਜ ਕੁਮਾਰ ਤੇ ਸਾਧਨਾ ਦੀ ਜੋੜੀ ਨਜ਼ਰ ਆਈ ਸੀ, ਦਾ ਰੀਮੇਕ ਬਣਨ ਜਾ ਰਿਹਾ ਹੈ। ਇਸ ਫ਼ਿਲਮ ‘ਚ ਇਸ ਵਾਰ ਐਸ਼ਵਰੀਆ ਰਾਏ ਬੱਚਨ ਨੂੰ ਕਾਸਟ ਕਰਨ ਦੀ ਸੋਚੀ ਗਈ ਹੈ।ਫ਼ਿਲਮ ਦੀਆਂ ਤਿਆਰੀਆਂ ਵੀ ਲਗਭਗ ਮੁਕੰਮਲ ਹੋ ਚੁੱਕੀਆਂ ਹਨ ਤੇ ਜਲਦੀ ਹੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ।ਇਸ ਤੋਂ ਪਹਿਲਾਂ ਹੀ ਖ਼ਬਰ ਆਈ ਹੈ ਕਿ ਐਸ਼ ਨੇ ਇਸ ਫ਼ਿਲਮ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਐਸ਼ ਦੇ ਫ਼ਿਲਮ ਤੋਂ ਆਊਟ ਹੋਣ ਮਗਰੋਂ ਇਸ ਫ਼ਿਲਮ ‘ਚ ਹੁਣ ਬੰਗਾਲੀ ਬਾਲਾ ਬਿਪਾਸ਼ਾ ਬਸੂ ਨਜ਼ਰ ਆਵੇਗੀ।ਫ਼ਿਲਮ ‘ਚ ਬਿੱਪਸ ਨਾਲ ਕ੍ਰਿ-ਅਰਜ ਐਂਟਰਟੇਨਮੈਂਟ ਦੇ ਪ੍ਰੋਡਿਊਸਰ ਅਰਜੁਨ ਐਨ. ਕਪੂਰ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।ਫ਼ਿਲਮ ਨੂੰ ਬਿਪਾਸ਼ਾ ਨੇ ਔਫੀਸ਼ੀਅਲ ਤੌਰ ‘ਤੇ ਸਾਈਨ ਵੀ ਕਰ ਲਿਆ ਹੈ। ਅਗਲੇ ਮਹੀਨੇ ਇਸ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਜਾਵੇਗੀ।ਹਾਲਾਂਕਿ ਇਸ ਫ਼ਿਲਮ ਤੋਂ ਐਸ਼ ਨੇ ਇਨਕਾਰ ਕਿਉਂ ਕੀਤਾ, ਇਸ ਦੇ ਬਾਰੇ ਅਜੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ। ਉਂਝ ਐਸ਼ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦੀ ਹੀ ਆਪਣੇ ਪਤੀ ਅਭਿਸ਼ੇਕ ਬੱਚਨ ਨਾਲ ਫ਼ਿਲਮ ‘ਗੁਲਾਬ-ਜਾਮੁਨ’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਹੈ।

About Time TV

Check Also

ਬੇਟੀ ਆਰਾਧਿਆ ਦੇ ਜਨਮ ਦਿਨ ਤੇ ਅਭਿਸ਼ੇਕ ਬੱਚਨ ਵੀ ਬਣੇ ਬੱਚੇ

ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਦਾ ਹਾਲ ਹੀ ਵਿੱਚ 7 ਵਾਂ ਜਨਮਦਿਨ ਮਨਾਇਆ ਗਿਆ। ਇਸ ...

Leave a Reply

Your email address will not be published. Required fields are marked *