Breaking News
Home / Entertainment / ਕਿਉਂ ਕੱਢਣਾ ਪੈਇਆ ਗੈਰੀ ਸੰਧੂ ਨੂੰ ਗਰੂਰ ਗੀਤ???

ਕਿਉਂ ਕੱਢਣਾ ਪੈਇਆ ਗੈਰੀ ਸੰਧੂ ਨੂੰ ਗਰੂਰ ਗੀਤ???

ਗੈਰੀ ਸੰਧੂ ਨੇ ਹਾਲ ਹੀ ‘ਚ ਆਪਣੇ ਯੂਟਿਊਬ ਚੈਨਲ ‘ਤੇ 2 ਮਿਲੀਅਨ ਤੋਂ ਜ਼ਿਆਦਾ ਸਬਸਕਰਾਈਬਰ ਹੋਣ ‘ਤੇ ਸੈਲੀਬ੍ਰੇਸ਼ਨ ਕੀਤਾ ਸੀ। ਗੈਰੀ ਸੰਧੂ ਦੇ ਹਾਲ ਹੀ ‘ਚ ਰਿਲੀਜ਼ ਜਾਂ ਕਹਿ ਸਕਦੇ ਹਾਂ ਕਿ ਹਿੱਟ ਹੋਏ ਗੀਤਾਂ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਅਤੇ ਹੁਣ ਫਿਰ ‘ਓਲਾ ਓਲਾ’ ਵਾਲੇ ਸਿੰਗਰ ਗੈਰੀ ਸੰਧੂ ਦਰਸ਼ਕਾਂ ਲਈ ਇੱਕ ਨਵਾਂ ਗੀਤ ਲੈ ਕੇ ਆਏ ਹਨ। ਗੈਰੀ ਸੰਧੂ ਪਾਲੀਵੱੁਡ ਇੰਡਸਟਰੀ ਦੇ ਅਜਿਹੇ ਗਾਇਕ ਹਨ ਜਿਹਨਾਂ ਨੇ ਇੰਡਸਟਰੀ ਨੂੰ ਇੱਕ ਅਲੱਗ ਮਿਊਜ਼ਿਕ ਦਿੱਤਾ ਅਤੇ ਦਰਸ਼ਕਾਂ ਦੀ ਝੋਲੀ ਕਈ ਹਿੱਟ ਤੋਂ ਹਿੱਟ ਗੀਤ ਪਾਏ।ਇਸ ਤੋਂ ਇਲਾਵਾ ਗੈਰੀ ਸੰਧੂ ਸਨੈਪਚੈਟ ‘ਤੇ ਸਟੋਰੀਆਂ ਅਪਡੇਟ ਕਰਦੇ ਹਨ, ਇਸ ਵਜ੍ਹਾ ਕਰਕੇ ਵੀ ਉਹਨਾਂ ਦੇ ਫੈਨਜ਼ ਉਹਨਾਂ ਨੂੰ ਬਹੁਤ ਪਸੰਦ ਕਰਦੇ ਹਨ।

ਕਈ ਵਾਰ ਗੈਰੀ ਸੰਧੂ ਆਪਣੇ ਫੈਨਜ਼ ਨੂੰ ਸਨੈਪਚੈਟ ‘ਤੇ ਆਪਣੇ ਆਉਣ ਵਾਲੇ ਗਾਣੇ ਅਤੇ ਪ੍ਰੋਜੈਕਟਸ ਬਾਰੇ ਦੱਸ ਕੇ ਹੈਰਾਨ ਕਰ ਚੁੱਕੇ ਹਨ। ਇਸ ਵਾਰ ਫਿਰ ਸਿੰਗਰ ਗੈਰੀ ਸੰਧੂ ਨੇ ਆਪਣੇ ਸਨੈਪਚੈਟ ਦੇ ਜ਼ਰੀਏ ਆਪਣੇ ਵਾਲੇ ਗਾਣੇ ਬਾਰੇ ਜਾਣਕਾਰੀ ਦਿੱਤੀ ਸੀ।ਇਸ ਦੇ ਨਾਲ ਹੀ ਗੈਰੀ ਸੰਧੂ ਨੇ ਆਪਣੇ ਆਉਣ ਵਾਲੇ ਨਵੇਂ ਗਾਣੇ ਦੀਆਂ ਕੁਝ ਲਾਈਨਾਂ ਸ਼ੇਅਰ ਕੀਤੀਆ ਸਨ ਜੋ ਕਿ ਇਸ ਤਰ੍ਹਾਂ “Sanu tadpaya si, Sanu ruwaya si Hun tere te dukhan de baddal garjade, Tera tutya garoor, Tu v hoi majbor, Sanu chadeya jihde lai, Tenu ohi chad gaye”

 ਇਸ ਲਾਈਨਾਂ ਨੂੰ ਪੜ੍ਹਨ ਤੋਂ ਬਾਅਦ ਅੰਦਾਜ਼ਾ ਲਗਾਇਆ ਗਿਆ ਸੀ ਕਿ ਇਹ ਇੱਕ ਸੈਡ ਸਾਂਗ ਹੋਵੇਗਾ, ਜਿਸ ‘ਚ ਕਿ ਕੁੜੀ ਮੁੰਡੇ ਨੂੰ ਕਿਸੇ ਹੋਰ ਮੁੰਡੇ ਲਈ ਛੱਡ ਜਾਂਦੀ ਹੈ ਅਤੇ ਕਿਸਮਤ ਦੁਬਾਰਾ ਉਹੀ ਖੇਡ ਫਿਰ ਖੇਡਦੀ ਹੈ ਮਤਲਬ ਕਿ ਉਸ ਕੁੜੀ ਨੇ ਜਿਸ ਮੁੰਡੇ ਕਰਕੇ ਪਹਿਲੇ ਮੁੰਡੇ ਨੂੰ ਛੱਡਿਆ ਹੁੰਦਾ ਹੈ ਉਹ ਮੁੰਡਾ ਵੀ ਉਸ ਕੁੜੀ ਨੂੰ ਛੱਡ ਜਾਂਦਾ ਹੈ ਅਤੇ ਉਹ ਇਕੱਲੀ ਰਹਿ ਜਾਂਦੀ ਹੈ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਨੂੰ ਗੈਰੀ ਸੰਧੂ ਨੇ ਗਾਇਆ ਹੈ ਅਤੇ ਇਸ ਦੇ ਬੋਲ ਸ਼ਾਹ ਅਲੀ ਦੇ ਹਨ।ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਹਬੀਬ ਕਲੇਰ ਨੇ ਅਤੇ ਹੋਮ ਪ੍ਰੋਡਕਸ਼ਨ ਫ੍ਰੈਸ਼ ਮੀਡੀਆ ਦੁਆਰਾ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਯੂਟਿਊਬ ‘ਤੇ ਛੇਵੇਂ ਨੰਬਰ ‘ਤੇ ਟ੍ਰੈਂਡ ਕਰ ਰਿਹਾ ਹੈ।

About Time TV

Check Also

ਆਸਟਰੇਲੀਆ ਰਵਾਨਾ ਹੋਈ ਟੀਮ ਇੰਡੀਆ, ਏਅਰਪੋਰਟ ‘ਤੇ ਭਿੜੇ ਕਰੁਣਾਲ ਪਾਂਡਿਆ ਤੇ ਮਨੀਸ਼ ਪਾਂਡੇ

ਵਿਰਾਟ ਕੋਹਲੀ ਦੀ ਕਪਤਾਨੀ ‘ਚ ਟੀਮ ਇੰਡੀਆ ਇਸ ਸਾਲ ਦੇ ਆਪਣੇ ਆਖੀਰੀ ਦੌਰੇ ਲਈ ਆਸਟਰੇਲੀਆ ...

Leave a Reply

Your email address will not be published. Required fields are marked *