Breaking News
Home / Entertainment / Bollywood / ਜਾਨਵੀ ਕਪੂਰ ਨੇ ਕੀਤਾ ਇੱਕ ਵੱਡਾ ਮੁਕਾਮ ਹਾਸਲ..

ਜਾਨਵੀ ਕਪੂਰ ਨੇ ਕੀਤਾ ਇੱਕ ਵੱਡਾ ਮੁਕਾਮ ਹਾਸਲ..

ਸੁਰਗਵਾਸੀ ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਨੇ ਬਾਲੀਵੁਡ ਵਿੱਚ ਫਿਲਮ ‘ਧੜਕ’ ਤੋਂ ਡੈਬਿਊ ਕੀਤਾ।ਉਨ੍ਹਾਂ ਦੀ ਡੈਬਿਊ ਫਿਲਮ ਦਰਸ਼ਕਾਂ ਦੇ ਨਾਲ ਨਾਲ ਸਮੀਖਕਾਂ ਨੂੰ ਵੀ ਬਹੁਤ ਪਸੰਦ ਆਈ।

ਹੁਣ ਜਾਨਵੀ ਕਪੂਰ ਨੇ ਇੱਕ ਹੋਰ ਵੱਡਾ ਮੁਕਾਮ ਹਾਸਲ ਕੀਤਾ ਹੈ।ਜਾਨਵੀ ਨੂੰ ਵਾਂਸਿਗਟਨ ਡੀਸੀ ਵਿੱਚ ਵੂਮੈਨ ਇਨ ਫਿਲਮ ਐਂਡ ਟੈਲੀਵਿਜਨ ਇੰਡੀਆ ਐਵਾਰਡ ਨਾਲ ਨਵਾਜਿਆ ਗਿਆ ਹੈ।ਜਾਨਵੀ ਕਪੂਰ ਨੂੰ ਇਹ ਸਨਮਾਨ ਫਿਲਮ ‘ਧੜਕ’ ਤੋਂ ਸ਼ਾਨਦਾਰ ਡੈਬਿਊ ਕਰਨ ਲਈ ਮਿਿਲਆ ਹੈ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਜਾਨਵੀ ਕਪੂਰ ਪਿੰਕ ਰੰਗ ਦੇ ਬੇਹੱਦ ਹੀ ਖੂਬਸੂਰਤ ਗਾਊਨ ਵਿੱਚ ਨਜ਼ਰ ਆਈ।ਜਾਨਵੀ ਦੀਆਂ ਇਹਨਾਂ ਤਸਵੀਰਾਂ, ਉਨ੍ਹਾਂ ਦੀ ਸਟਾਈਲਿਸਟ ਤਾਨਿਆ ਘਵਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀਆ ਹਨ।ਤਸਵੀਰਾਂ ਵਿੱਚ ਜਾਨਵੀ ਕਪੂਰ ਬੇਹੱਦ ਖੂਬਸੂਰਤ ਲੱਗ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਤੋਂ ਬਾਹਰ ਜਾਨਵੀ ਨੂੰ ਪਹਿਲੀ ਵਾਰ ਕੋਈ ਐਵਾਰਡ ਮਿਿਲਆ ਹੈ।ਦੱਸ ਦੇਈਏ ਕਿ ਜਾਨਵੀ ਨੂੰ ‘ਧੜਕ’ ਤੋਂ ਬਾਅਦ ਹੁਣ ਫਿਲਮ ‘ਤਖ਼ਤ’ ਵਿੱਚ ਵੀ ਕੰਮ ਮਿਲ ਗਿਆ ਹੈ।ਇਸ ਫਿਲਮ ਵਿੱਚ ਉਹ ਕਈ ਵੱਡੇ ਸਿਤਾਰਿਆਂ ਦੇ ਨਾਲ ਨਜ਼ਰ ਆਏਗੀ।ਇਸ ਫਿਲਮ ਦਾ ਨਿਰਦੇਸ਼ਨ ਕਰਨ ਜੌਹਰ ਕਰਨਗੇ। ਫਿਲਮ ਸਾਲ 2020 ਵਿੱਚ ਸਿਨੇਮਾ ਘਰਾਂ ‘ਚ ਪਰਦੇ ਉੱਤੇ ਨਜ਼ਰ ਆਵੇਗੀ।

About Time TV

Check Also

ਬੇਟੀ ਆਰਾਧਿਆ ਦੇ ਜਨਮ ਦਿਨ ਤੇ ਅਭਿਸ਼ੇਕ ਬੱਚਨ ਵੀ ਬਣੇ ਬੱਚੇ

ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਦਾ ਹਾਲ ਹੀ ਵਿੱਚ 7 ਵਾਂ ਜਨਮਦਿਨ ਮਨਾਇਆ ਗਿਆ। ਇਸ ...

Leave a Reply

Your email address will not be published. Required fields are marked *