Breaking News
Home / News / ਨਿਰਾਸ਼ ਕਿਉ ਹੋਈ ਇਹ ਖਿਡਾਰਨ ਪੰਜਾਬ ਸਰਕਾਰ ਤੋਂ…

ਨਿਰਾਸ਼ ਕਿਉ ਹੋਈ ਇਹ ਖਿਡਾਰਨ ਪੰਜਾਬ ਸਰਕਾਰ ਤੋਂ…

ਸੂਬੇ ਦੀ ਕਾਂਗਰਸ ਸਰਕਾਰ ਵਲੋਂ ਅੰਤਰਰਾਸ਼ਟਰੀ ਪੱਧਰ ਖਿਡਾਰੀਆਂ ਪ੍ਰਤੀ ਵਿਖਾਈ ਜਾ ਰਹੀ ਬੇਰੁਖੀ ਤੋਂ ਪਰੇਸ਼ਾਨ ਅੰਤਰਰਾਸ਼ਟਰੀ ਖਿਡਾਰਨ ਨੇ ਹੁਣ ਪੰਜਾਬ ਨੂੰ ਛੱਡ ਹਰਿਆਣਾ ਤੋਂ ਖੇਡਣ ਦਾ ਕੀਤਾ ਐਲਾਨ ਸੂਬੇ ਅੰਦਰ ਖੇਡ ਮੰਤਰੀ ਹੈ ਖੇਡ ਮੰਤਰਾਲਿਆਂ ਹੈ ਪਰ ਖਿਡਾਰੀਆਂ ਪ੍ਰਤੀ ਸਰਕਾਰ ਬੇਰੁਖ਼ੀ ਹੈ ਇਹ ਕਹਿਣਾ ਹੈ ਅੰਤਰਰਾਸ਼ਟਰੀ ਪੱਧਰ ਨਾਮ ੳੱੁਚਾ ਕਰਨ ਵਾਲੀ ਹਾਕੀ ਖਿਡਾਰਨ ਗੁਰਜੀਤ ਕੌਰ ਦਾ ਹਾਲ ਹੀ ਵਿਚ ਹੋਇਆ ਏਸ਼ੀਅਨ ਗੇਮਾਂ ਵਿਚ ਫਾਈਨਲ ਤੱਕ ਪਹੁੰਚਾਉਣ ਵਾਲੀ ਗੁਰਜੀਤ ਕੌਰ ਪੰਜਾਬ ਸਰਕਾਰ ਦੀ ਖੇਡ ਨੀਤੀ ਤੋਂ ਬਹੁਤ ਪਰੇਸ਼ਾਨ ਹੈ ।ਗੁਰਜੀਤ ਦਾ ਕਹਿਣਾ ਹੈ ਕਿ ਉਹ ਦੇਸ਼ ਲਈ ਖੇਡ ਕੇ ਆਈ ਹੈ ਪਰ ਹੁਣ ਤੱਕ ਨਾ ਤਾਂ ਸਰਕਾਰ ਨੇ ਉਸਨੂੰ ਕੋਈ ਬਣਦਾ ਮਾਨ ਸਤਿਕਾਰ ਦਿੱਤਾ ਹੈ ਅਤੇ ਨਾ ਹੀ ਓਹਨਾ ਦੇ ਹਲਕੇ ਦੇ ਮੰਤਰੀ ਦਾ ਹੀ ਕੋਈ ਫੋਨ ਆਇਆ ਹੈ ਓਹਨਾ ਦੱਸਿਆ ਕਿ ਦੂਸਰੇ ਸੂਬੇ ਹਰਿਆਣਾ ਜਾ ਉੜੀਸਾ ਆਪਣੇ ਖਿਡਾਰੀਆਂ ਨੂੰ ਇਕ ਇਕ ਡੇਢ ਡੇਢ ਕਰੋੜ ਰੁਪਏ ਤੇ ਨੌਕਰੀਆਂ ਦੇ ਰਹੇ ਹਨ ।ਜਦ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਖੇਡ ਤੋਂ ਦੂਰ ਲੈਕੇ ਜਾ ਰਹੀ ਹੈ ਓਹਨਾ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੀ ਇਹੋ ਨੀਤੀ ਰਹੀ ਤਾਂ ਉਹ ਆਉਣ ਵਾਲੇ ਦਿਨਾਂ ਚ ਹਰਿਆਣਾ ਦੀ ਤਰਫ਼ੋਂ ਖੇਡਣਾ ਜਿਆਦਾ ਪਸੰਦ ਕਰਨਗੇ ।ਉੱਥੇ ਹੀ ਗੁਰਜੀਤ ਕੌਰ ਅੰਤਰਰਾਸ਼ਟਰੀ ਹੱਕੀ ਖਿਡਾਰਨ ਦੂਜੇ ਪਾਸੇ ਗੁਰਜੀਤ ਕੌਰ ਦੇ ਪਿਤਾ ਅਤੇ ਪਿੰਡ ਵਾਸੀਆਂ ਅੰਦਰ ਵੀ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿ ਸਰਕਾਰ ਪੰਜਾਬ ਦੀ ਇਕੋ ਇਕ ਹੱਕੀ ਖਿਡਾਰਨ ਨੂੰ ਉਸਦਾ ਮਾਨ ਸਨਮਾਨ ਨਹੀਂ ਦੇ ਰਹੇ।

About Time TV

Check Also

ਆਸਟਰੇਲੀਆ ਰਵਾਨਾ ਹੋਈ ਟੀਮ ਇੰਡੀਆ, ਏਅਰਪੋਰਟ ‘ਤੇ ਭਿੜੇ ਕਰੁਣਾਲ ਪਾਂਡਿਆ ਤੇ ਮਨੀਸ਼ ਪਾਂਡੇ

ਵਿਰਾਟ ਕੋਹਲੀ ਦੀ ਕਪਤਾਨੀ ‘ਚ ਟੀਮ ਇੰਡੀਆ ਇਸ ਸਾਲ ਦੇ ਆਪਣੇ ਆਖੀਰੀ ਦੌਰੇ ਲਈ ਆਸਟਰੇਲੀਆ ...

Leave a Reply

Your email address will not be published. Required fields are marked *