Breaking News
Home / Entertainment / Bollywood / ਪ੍ਰਿਯੰਕਾ ਚੋਪੜਾ ਆਪਣੇ ਮੰਗੇਤਰ ਨਿਕ ਜੋਨਸ ਨਾਲ ਕੁਆਲਿਟੀ ਟਾਇਮ ਬਤੀਤ ਕਰਦੀ ਨਜ਼ਰ ਆਈ …

ਪ੍ਰਿਯੰਕਾ ਚੋਪੜਾ ਆਪਣੇ ਮੰਗੇਤਰ ਨਿਕ ਜੋਨਸ ਨਾਲ ਕੁਆਲਿਟੀ ਟਾਇਮ ਬਤੀਤ ਕਰਦੀ ਨਜ਼ਰ ਆਈ …

ਬਾਲੀਵੁਡ ਅਦਕਾਰਾ ਪ੍ਰਿੰਯਕਾ ਚੋਪੜਾ ਅੱਜ ਕੱਲ੍ਹ ਮੰਗੇਤਰ ਨਿਕ ਜੋਨਸ ਦੇ ਨਾਲ ਕੁਆਲਿਟੀ ਟਾਇਮ ਬਿਤਾਉਂਦੀ ਨਜ਼ਰ ਆਂ ਰਹੀ ਹੈ । ਆਏ ਦਿਨ ਸ਼ੋਸ਼ਲ ਮੀਡੀਆ ‘ਤੇ ਦੋਹਾਂ ਦੀਆਂ ਅਜਿਹੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ, ਜਿਸ ‘ਚ ਇਨਾਂ੍ਹ ਦੀ ਬੇਹੱਦ ਹੌਟ ਅਤੇ ਰੋਮਾਂਟਿਕ ਕੈਮਿਸਟਰੀ ਦਿਖਾਈ ਦਿੰਦੀ ਹੈ ।

ਆਏ ਦਿਨ ਸੋਸ਼ਲ ਮੀਡੀਆ ‘ਤੇ ਦੋਹਾ ਦੀਆਂ ਅਜਿਹੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ , ਜਿਸ ‘ਚ ਇਹਨਾਂ ਦੀ ਬੇਹੱਦ ਹੌਟ ਅਤੇ ਰੋਮਾਂਟਿਕ ਕੈਮਿਸਟਰੀ ਦਿਖਾਈ ਦਿੰਦੀ ਹੈ ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਗਾਇਕ ਤੇ ਅਦਾਕਾਰ ਨਿਕ ਜੋਨਸ ਨੇ ਇਕ ਚੈਟ ਸ਼ੋਅ ਦੌਰਾਨ ਪ੍ਰਿਯੰਕਾ ਚੋਪੜਾ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।’ਜੋਨਸ ਬ੍ਰਦਰਸ’ ਬੈਂਡ ਦੇ ਸਾਬਕਾ ਮੈਬਰ ਨਿਕ ਨੇ ‘ਦਿ ਟੂਨਾਈਟ ਸ਼ੋਅ’ ‘ਚ ਹੋਸਟ ਜਿਮੀ ਫਾਲਨ ਨਾਲ ਗੱਲਬਾਤ ਦੌਰਾਨ ਆਪਣੇ ਅਤੇ ਪ੍ਰਿਯੰਕਾ ਦੀ ਲਵਸਟੋਰੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।

ਨਾਲ ਹੀ ਸ਼ੋਅ ਦੌਰਾਨ ਨਿਕ ਨੇ ਪ੍ਰਿਯੰਕਾ ਨਾਲ ਹੋਈ ਪਹਿਲੀ ਮੁਲਾਕਾਤ ਬਾਰੇ ਦੱਸਿਆ ਕਿ ਉਹ ਅਤੇ ਪ੍ਰਿਯੰਕਾ ਇਕ ਦੋਸਤ ਰਾਹੀਂ ਇਕ-ਦੂਜੇ ਦੇ ਕਾਨਟੈਕਟ ‘ਚ ਆਏ। ਨਿਕ ਨੇ ਪ੍ਰਿਯੰਕਾ ਨਾਲ ਆਪਣੇ ਨਿੱਜੀ ਖੁਲਾਸੇ ਕਰਦੇ ਹੋਏ ਦੱਸਿਆ ਕਿ ”ਸ਼ੁਰੂਆਤ ‘ਚ ਅਸੀਂ ਮੈਸੇਜ ਦੇ ਜ਼ਰੀਏ ਗੱਲਬਾਤ ਕਰਦੇ ਹੁੰਦੇ ਸੀ ਅਤੇ 6 ਮਹੀਨੇ ਬਾਅਦ ਪਹਿਲੀ ਵਾਰ ਮਿਲੇ”।ਮਈ 2017 ‘ਚ ‘ਮੇਟ ਗਾਲਾ’ ਦੌਰਾਨ ਦੋਵੇਂ ਸਿਰਫ ਦੋਸਤ ਦੇ ਤੌਰ ‘ਤੇ ਰੈੱਡ ਕਾਰਪੇਟ ‘ਤੇ ਉਤਰੇ ਸੀ।ਨਿਕ ਨੇ ਫਾਲਨ ਨੂੰ ਕਿਹਾ, ”ਸਾਡੀ ਜ਼ਿੰਦਗੀ ਸਾਨੂੰ ਵੱਖ-ਵੱਖ ਥਾਵਾਂ ‘ਤੇ ਮਿਲਵਾਉਂਦੀ ਰਹੀ”। ਨਿਕ ਨੇ ਕਿਹਾ ਕਿ ਲਗਭਗ ਕੁਝ ਮਹੀਨੇ ਪਹਿਲਾਂ ਹੀ ਅਸੀਂ ਆਪਣੇ ਰੋਮਾਂਟਿਕ ਰਿਸ਼ਤੇ ਨੂੰ ਇਕ ਮੌਕਾ ਦੇਣ ਦਾ ਫੈਸਲਾ ਕੀਤਾ। ਨਾਲ ਹੀ ਨਿਕ ਨੇ ਕਿਹਾ, ”ਇਹ ਕਾਫੀ ਜਲਦੀ ਸੀ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਜਾਣਦੇ ਹਾਂ ਕਿ ਇਹ ਸਹੀ ਹੈ ਅਤੇ ਅਸੀਂ ਇਹ ਕੀਤਾ, ਅਸੀਂ ਬਹੁਤ ਖੁਸ਼ ਹਾਂ”।ਨਿਕ ਦੇ ਇੰਟਰਵਿਊ ਦਾ ਕਲਿੱਪ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਫੈਨਜ਼ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ ਨਾਲ ਹੀ ਜੱਮ ਕੇ ਸ਼ੇਅਰ ਵੀ ਕਰ ਰਹੇ ਹਨ। ਅਜਿਹੇ ਵਿੱਚ ਨਿਕ ਅਤੇ ਪ੍ਰਿਯੰਕਾ ਦੇ ਫੈਨਜ਼ ਨੂੰ ਨਿਕ ਦਾ ਜਵਾਬ ਕਾਫੀ ਪਸੰਦ ਆਉਣ ਵਾਲਾ ਹੈ ।

About Time TV

Check Also

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਰਤੀਏ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਇਨ ਫਲੂ ਹੋ ਗਿਆ ਹੈ। ਅਮਿਤ ...