ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਨਵੇਂ 12 ਮੈਂਬਰਾਂ ਦੀ ਅੱਜ ਹੋਈ ਬੈਠਕ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪਾਲ ਸਿੰਘ ਜੌਹਲ ਨੂੰ ਓਪਸ਼ਨ ਮੈਂਬਰ ਦੇ ਤੌਰ 'ਤੇ ਚੁਣਿਆ ਗਿਆ ।ਜ਼ਿਕਰਯੋਗ ਹੈ ਕਿ ਦਿੱਲੀ ਕਮੇਟੀ ਵੱਲੋਂ ਅਵਤਾਰ ਸਿੰਘ ਹਿੱਤ ਨੇ ਜੌਹਲ ਦਾ ਪ੍ਰਸ਼ਤਾਵ ਪੇਸ਼ ਕੀਤਾ, ਸੁਰਿੰਦਰ ਸਿੰਘ ਰੁਮਾਲੇ ਵਾਲਿਆ ਨੇ ਜੌਹਲ ਦਾ ਸਮਰਥਨ ਕੀਤਾ ਅਤੇ ਇੰਦਰਜੀਤ ਸਿੰਘ ਨੇ ਵਿਰੋਧ ਕੀਤਾ ।
ਜਾਣਕਾਰੀ ਲਈ ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵੀ ਮੈਂਬਰ ਦੇ ਤੌਰ ਤੇ ਇਸ ਮੀਟਿੰਗ 'ਚ ਮੌਜੂਦ ਸਨ ਅਤੇ ਅਕਾਲੀ ਉਮੀਦਵਾਰ ਦੇ ਸਮਰਥਨ 'ਚ 7 ਮੈਂਬਰ ਸੀ
ਜਦਕਿ ਬਾਕੀ 5 ਮੈਂਬਰਾਂ ਦੇ ਵੱਲੋਂ ਕਿਸੇ ਵੀ ਉਮੀਦਵਾਰ ਦਾ ਨਾਂਅ ਪੇਸ਼ ਨਹੀਂ ਕੀਤਾ ਗਿਆ । ਨਵੀਂ ਕਾਰਜਕਾਰੀ ਦੀ ਚੋਣ 21 ਦਿਨਾਂ ਬਾਅਦ ਹੋਵੇਗੀ ਤਖ਼ਤ ਸਾਹਿਬ ਹੁਣ ਸਰਨਾ ਮੁਕਤ ਹੋ ਗਿਆ ਹੈ ।