Breaking News
Home / Breaking News / ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁੱਧ ਪੱਤਰਕਾਰ ਪ੍ਰੋਟੈਕਸ਼ਨ ਨਾਭਾ…

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁੱਧ ਪੱਤਰਕਾਰ ਪ੍ਰੋਟੈਕਸ਼ਨ ਨਾਭਾ…

ਪਟਿਆਲਾ( ਅਮਰਜੀਤ ਸਿੰਘ )- ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਜਦੋਂ ਤੋਂ ਕੈਪਟਨ ਵਜ਼ਾਰਤ ਵਿੱਚ ਸ਼ਾਮਲ ਹੋਏ ਹਨ ਉਦੋਂ ਤੋਂ ਨਿੱਤ ਨਵੇਂ ਬਿਆਨ ਦੇ ਕੇ ਵਿਵਾਦਾਂ ਵਿੱਚ ਘਿਰਦੇ ਆ ਰਹਿੰਦੇ ਹਨ। ਇਸ ਵਾਰ ਧਰਮਸੋਤ ਵੱਲੋ ਲੋਕਤੰਤਰ ਦੇ ਚੋਥੇ ਪਾਵੇ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਕੇ ਵਿਵਾਦਾ ਵਿੱਚ ਘਿਰ ਗਏ ਹਨ, ਬੀਤੇ ਦਿਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋ ਤੇਲ ਦੀਆ ਵਧਦੀਆ ਕੀਮਤਾ ਦੇ ਖਿਲਾਫ ਮੋਦੀ ਦਾ ਪੁੱਤਲਾ ਫੂਕਣਾ ਸੀ ਪਰ ਧਰਮਸੋਤ ਵੱਲੋ ਪੁੱਤਲਾ ਫੂਕਣ ਤੋ ਪਹਿਲਾ ਹੀ ਪੱਤਰਕਾਰਾ ਨੂੰ ਧਮਕਾਉਣਾ ਸੁਰੂ ਕਰ ਦਿੱਤਾ ਕੀ ਤੁਸੀ ਮੇਰੇ ਖਿਲਾਫ ਖਬਰਾ ਲਗਾ ਰਹੇ ਹੋ ਅਤੇ ਮੰਦੀ ਸਬਦਾਵਲੀ ਦੀ ਵਰਤੋ ਕੀਤੀ। ਜਿਸ ਦੇ ਰੋਸ ਵੱਜੋ ਪੱਤਰਕਾਰ ਭਾਈਚਾਰੇ ਵੱਲੋ ਪੁੱਤਲਾ ਵੀ ਫੂਕਿਆ ਗਿਆ ਅਤੇ ਪੱਤਰਕਾਰ ਭਾਈਚਾਰੇ ਨੇ ਚੇਤਾਵਨੀ ਦਿੱਤੀ ਜੇਕਰ ਧਰਮਸੋਤ ਨੇ ਪੱਤਰਕਾਰਾ ਤੋ ਮਾਫੀ ਨਾ ਮੰਗੀ ਸਘੰਰਸ ਨੂੰ ਪੰਜਾਬ ਭਰ ਵਿਚ ਤੇਜ ਕੀਤਾ ਜਾਵੇਗਾ। ਇਸ ਮੋਕੇ ਤੇ ਨਾਭਾ ਦੇ ਤਹਿਸੀਲਦਾਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੋਪਿਆ ਗਿਆ।ਤੁਸੀ ਅਕਸਰ ਹੀ ਵਿਰੋਧੀ ਪਾਰਟੀਆ ਵੱਲੋ ਇੱਕ ਦੁਜੇ ਦਾ ਪੁੱਤਲਾ ਫੂਕਦੇ ਦੇ ਆਮ ਵੇਖਿਆ ਹੋਵੇਗਾ ਪਰ ਇਹ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਕਿ ਜਿਸ ਪਾਰਟੀ ਦੀ ਸਰਕਾਰ ਸੱਤਾ ਵਿਚ ਹੋਵੇ ਉਸ ਮੰਤਰੀ ਦਾ ਪੁੱਤਲਾ ਫੂਕਿਆ ਹੋਵੇ। ਇਹ ਜੋ ਪੁੱਤਲਾ ਟੀਵੀ ਸਕਰੀਨ ਤੇ ਵੇਖ ਰਹੇ ਹੋ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਹੈ ਜੋ ਪਿੱਛੇ ਦਿਨੀ ਪੱਤਰਕਾਰਾ ਨੂੰ ਇਹ ਕਹਿ ਕੇ ਧਮਕਾਉਣ ਲੱਗ ਪਏ ਕੀ ਤੁਸੀ ਮੇਰੇ ਖਿਲਾਫ ਖਬਰਾ ਕਿਉ ਲਗਾ ਰਹੇ ਹੋ ਅਤੇ ਅੱਗੇ ਤੋ ਮੇਰੇ ਖਿਲਾਫ ਖਬਰਾ ਲਗਾਈਆ ਤਾ ਵੇਖ  ਲਿਓ ਇਸ ਧਮਕੀ ਤੋ ਬਾਅਦ ਪੱਤਰਕਾਰ ਭਾਈਚਾਰੇ ਵੱਲੋ ਭਾਰੀ ਰੋਸ ਪਾਇਆ ਗਿਆ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਦੇ ਖਿਲਾਫ ਪਟਿਆਲਾ ਪ੍ਰੈਸ ਕਲੱਬ, ਨਾਭਾ ਪ੍ਰੈਸ ਕਲੱਬ ਅਤੇ ਭਾਦਸੋ ਪ੍ਰੈਸ ਕਲੱਬ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋ ਸੜਕਾ ਤੇ ਉੱਤਰ ਕੇ ਪ੍ਰਦਰਸਨ ਕੀਤਾ ਅਤੇ ਮੰਤਰੀ ਦਾ ਪੁੰਤਲਾ ਜਲਾਇਆ ਗਿਆ। ਇਸ ਮੋਕੇ ਤੇ ਪਟਿਆਲਾ ਵੈਲਫੇਅਰ ਪ੍ਰੈਸ੍ਰ ਕਲੱਬ ਦੇ ਪਧਾਨ ਅਵਿਨਾਸ ਕਬੋਜ, ਪੱਤਰਕਾਰ ਅਮਰਿੰਦਰ ਪੁਰੀ ਅਤੇ ਸੀਨੀਅਰ ਪੱਤਰਕਾਰ ਰਜੇਸ ਢੀਗਰਾ ਨੇ ਕਿਹਾ ਕਿ ਜੇਕਰ ਮੰਤਰੀ ਨੇ ਪੱਤਰਕਾਰਾ ਤੋ ਮੁਆਫੀ ਨਾ ਮੰਗੀ ਤਾ ਉਹ ਪਟਿਆਲਾ ਵਿਖੇ ਵੱਡਾ ਸਘੰਰਸ ਕਰਨਗੇ ।ਇਸ ਮੋਕੇ ਤੇ ਆਪ ਪਾਰਟੀ ਦੇ ਹਲਕਾ ਇੰਚਾਰਜ ਦੇਵ ਮਾਨ ਅਤੇ ਪੰਜਾਬ ਦੇ ਸਾਬਕਾ ਐਡੀਸਨ ਐਡਵੋਕੇਟ ਜਰਨਲ ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਜੋ ਪੱਤਰਕਾਰ ਭਾਈਚਾਰੇ ਨਾਲ ਬਦਸਲੂਕੀ ਅਤੇ ਧਮਕੀਆ ਦਿੱਤੀਆ ਹਨ ਉਨਾ ਨੂੰ ਫੋਰੀ ਤੋਰ ਤੇ ਮੁਆਫੀ ਮੰਗੀ ਜਾਵੇ।ਇਸ ਮੋਕੇ ਤੇ ਨਾਭਾ ਦੇ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਇਹ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਿਆ ਜਾਵੇਗਾ ।

About Time TV

Check Also

ਬੇਟੀ ਆਰਾਧਿਆ ਦੇ ਜਨਮ ਦਿਨ ਤੇ ਅਭਿਸ਼ੇਕ ਬੱਚਨ ਵੀ ਬਣੇ ਬੱਚੇ

ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਦਾ ਹਾਲ ਹੀ ਵਿੱਚ 7 ਵਾਂ ਜਨਮਦਿਨ ਮਨਾਇਆ ਗਿਆ। ਇਸ ...

Leave a Reply

Your email address will not be published. Required fields are marked *