Breaking News
Home / Business / ਡੀਊਲ ਸਿਮ ਸਪੋਰਟ ਨਾਲ Apple ਨੇ ਕੀਤੇ ਤਿੰਨ ਨਵੇਂ ਫੋਨ ਅਤੇ ਘੜੀ ਦਾ ਨਵਾਂ ਵਰਜ਼ਨ ਲੌਂਚ, ਜਾਣੋ ਕੀਮਤ

ਡੀਊਲ ਸਿਮ ਸਪੋਰਟ ਨਾਲ Apple ਨੇ ਕੀਤੇ ਤਿੰਨ ਨਵੇਂ ਫੋਨ ਅਤੇ ਘੜੀ ਦਾ ਨਵਾਂ ਵਰਜ਼ਨ ਲੌਂਚ, ਜਾਣੋ ਕੀਮਤ

ਦੁਨੀਆ ਦੀ ਸਬ ਤੋਂ ਵੱਡੀ ਮਨੀ ਜਾਂਦੀ ਕੰਪਨੀ Apple ਨੇ ਹੁਣੇ ਜਹੇ ਆਪਣਾ ਇਵੇੰਟ ਓਰਗਾਨਿਸੇ ਕੀਤਾ ਸੀ। ਜਿਸ ਵਿਚ ਕੰਪਨੀ ਨੇ ਆਪਣੇ 3 ਨਵੇਂ ਫੋਨ ਲੰਚ ਕੀਤੇ ਹਨ। ਇਸ ਇਵੇੰਟ ਵਿਚ APple ਨੇ ਆਪਣੀ ਇਕ ਘੜੀ ਵੀ ਲੌਂਚ ਕੀਤੀ ਹੈ। ਇਹ ਇਵੇੰਟ apple ਨੇ ਕੈਲੇਫੋਰਨੀਆ ਸਥਿੱਤ ਐਪਲ ਪਾਰਕ ਵਿਚ 3 ਨਵੇਂ ਫੋਨ ਅਤੇ ਇਕ ਹੇਠ ਤੇ ਬਾਨਾਂ ਵਾਲੀ ਘੜੀ ਦੇ ਨਵੇਂ ਵਰਜਨ ਲੰਚ ਕੀਤੇ ਹਨ। ਇਹ ਫੋਨ 17 ਸਤੰਬਰ ਨੂੰ ਮਾਰਕੀਟ ਦੇ ਵਿਚ ਖਰੀਦੇ ਜਾ ਸਕਣਗੇ। ਇਹਨਾਂ ‘ਚ ਆਈਫੋਨ ਐਕਸ. ਐੱਸ, ਆਈਫੋਨ ਐੱਕਸ. ਐੱਸ. ਮੈਕਸ ਅਤੇ ਆਈਫੋਨ ਐਕਸ. ਆਰ. (iPhone XS , iPhoneXS max and iPhone XR) ਸ਼ਾਮਿਲ ਹਨ। ਉਥੇ ਹੀ ਦੂਜੇ ਪਾਸੇ ਕੰਪਨੀ ਨੇ ਆਈਫੋਨਜ਼ ਦੇ ਨਾਲ ਨਵੀਂ ਜਨਰੇਸ਼ਨ ਦੀ ਐਪਲ ਵਾਚ ਸੀਰੀਜ਼ 4 ਤੇ ਆਈਫੋਨਜ਼ ਨਵੇਂ ਆਪਰਟਿੰਗ ਸਿਸਟਮ ਦਾ ਅਗਲਾ ਵਰਜ਼ਨ ਐਪਲ ਆਈ ਓ. ਐੱਸ 12 ਵੀ ਪੇਸ਼ ਕੀਤਾ। ਇਨ੍ਹਾਂ ਸਾਰਿਆਂ ਪ੍ਰੋਡਕਟਸ ਦੇ ਫੀਚਰਸ, ਕੀਮਤ ਤੇ ਉਪਲੱਬਧਾ ਦੀ ਜਾਣਕਾਰੀ ਅੱਗੇ ਦਿੱਤੀ ਹੈ।

iPhone Xs ਅਤੇ iPhone Xs Max ਦੇ ਸਪੈਸੀਫਿਕੇਸ਼ਨਸ
ਜੀ ਹਾਂ ਸਭ ਤੋਂ ਪਹਿਲਾ ਆਈਫੋਨ Xs, ਆਈਫੋਨ Xs ਮੈਕਸ ਦੇ ਸਪੈਸੀਫਿਕੇਸ਼ਨਸ ਬਾਰੇ ਦੱਸ ਦੇਈਏ ਕਿ ਇਹ ਆਈਫੋਨਜ਼ ਸਰਜਿਕਲ ਸਟੇਨਲੈੱਸ ਸਟੀਲ ਨਾਲ ਬਣੇ ਹਨ ‘ਤੇ ਕੰਪਨੀ ਦੇ ਮੁਤਾਬਕ ਇਸ ‘ਚ ਡਿਸਪਲੇਅ ‘ਤੇ ਡਿਊਰੇਬਲ ਗਲਾਸ ਦਿੱਤਾ ਗਿਆ ਹੈ ਜੋ ਕਿ ਕਿਸੇ ਵੀ ਤਰਾਂ ਦੇ ਹਾਲਾਤਾਂ ‘ਚ ਮਜਬੂਤੀ ਨਾਲ ਟਿਕਿਆ ਰਹਿੰਦਾ ਹੈ।

ECG ਸਪੋਰਟ ਨਾਲ ਲਾਂਚ ਹੋਈ Apple Watch Series 4
ਇਨ੍ਹਾਂ ‘ਚ ਜੋ ਖਾਸ ਅੰਤਰ ਹੈ ਉਹ ਸਿਰਫ ਡਿਸਪਲੇਅ ਦਾ ਹੈ ਜਿਸ ਦੇ ਤਹਿਤ ਆਈਫੋਨ Xs ਮੈਕਸ ‘ਚ 6.5 ਇੰਚ ਦਾ ਸੁਪਰ ਰੇਟਿਨਾ OLED ਡਿਸਪਲੇਅ ਦਿੱਤਾ ਗਿਆ ਹੈ ਜਿਸ ਦਾ ਸਕ੍ਰੀਨ ਰੈਜ਼ੋਲਿਊਸ਼ਨ 2688X1242 ਪਿਕਸਲਸ ਹੈ ਤੇ ਇਸ ਦੀ ਪਿਕਸਲ ਡੈਂਸਿਟੀ 458ppi ਹੈ । ਉਥੇ ਹੀ ਆਈਫੋਨ Xs ਵਿੱਚ 5 . 8 ਇੰਚ ਦਾ ਸੁਪਰ ਰੇਟਿਨਾ OLED ਡਿਸਪਲੇ ਦਿੱਤਾ ਗਿਆ ਹੈ ਜਿਸਦਾ ਸਕਰੀਨ ਰੇਜੋਲੇਸ਼ਨ 2436X1125 ਪਿਕਸਲਸ ਹੈ ਤੇ ਇਸ ਦੀ ਪਿਕਸਲ ਡੈਂਸਿਟੀ 458ppi ਹੈ। ਇਸ ਦੇ ਨਾਲ ਹੀ ਇਨ੍ਹਾਂ ‘ਚ 112 ਬਾਔਨਿਕ ਚਿੱਪ ਦਿੱਤੀ ਗਈ ਹੈ ਜੋ ਕਿ ਕੰਪਨੀ ਦੇ ਮੁਤਾਬਕ ਪਹਿਲੀ 7 ਨੈਨੋਮੀਟਰ ਚਿੱਪ ਹੈ। ਜਿਸ ਦੇ ਨਾਲ ਰੈਮ ਤੇ ਸਟੋਰੇਜ ਸਮਰੱਥਾ ਹੈ। ਇਸ ਤੋਂ ਇਲਾਵਾ ਇਸ ਆਈਫੋਨ ਨੂੰ IP68 ਸਰਟੀਫਿਕੇਸ਼ਨ ਪ੍ਰਾਪਤ ਹੈ ਜਿਸ ਦਾ ਮਤਲੱਬ ਹੈ ਕਿ ਇਹ ਵਾਟਰ ਤੇ ਡਸਟ ਰੈਜੀਸਟੰਟ ਹੈ।

ਡੀਊਲ ਸਿਮ ਸਪੋਰਟ ਨਾਲ Apple ਨੇ ਕੀਤੇ ਤਿੰਨ ਨਵੇਂ ਫੋਨ ਅਤੇ ਘੜੀ ਦਾ ਨਵਾਂ ਵਰਜ਼ਨ ਲੌਂਚ, ਜਾਣੋ ਕੀਮਤ
ਕੈਮਰਾ ਸੈੱਟਅਪ
ਇਸ ‘ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ‘ਚ ਕਿ 12-12 ਮੈਗਾਪਿਕਸਲ ਦੇ ਦੋ ਸੈਂਸਰਸ ਦਿੱਤੇ ਗਏ ਹਨ, ਜਿਨ੍ਹਾਂ ਚੋਂ ਵਾਈਡ-ਐਂਗਲ ਲੈਂਜ਼ ਹੈ ਤੇ ਦੂਜਾ ਟੈਲੀਫੋਟੋ ਲੈਨਜ਼ ਹੈ। ਇਨ੍ਹਾਂ ਦੇ ਨਾਲ ਕੰਪਨੀ ਨੇ ਇੰਪਰੂਵਡ ਟਰੂ-ਟੋਨ ਫਲੈਸ਼ ਦੀ ਸਮਰੱਥਾ ਦਿੱਤੀ ਗਈ ਹੈ। ਉਥੇ ਹੀ ਫਰੰਟ ਲਈ ਇਸ ‘ਚ 7 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਜੋ ਕਿ f/1.2 ਅਪਰਚਰ ਦੇ ਨਾਲ ਹੈ। ਆਈਫੋਨ Xs ਮੈਕਸ ਦੇ ਕੈਮਰੇ ‘ਚ ਕੰਪਨੀ ਨੇ ਖਾਸ ਸਮਾਰਟ 84R ਫੀਚਰ ਦਿੱਤਾ ਹੈ ਜੋ ਕਿ ਜੀਰਾਂ ਸ਼ਟਰ ਲੈਗ, ਸ਼ੈਡੋ ਡਿਟੇਲ ਆਦਿ ਵਰਗੀ ਸਮਰੱਥਾਵਾਂ ਦੇ ਨਾਲ ਹੈ।

ਡੀਊਲ ਸਿਮ ਸਪੋਰਟ ਨਾਲ Apple ਨੇ ਕੀਤੇ ਤਿੰਨ ਨਵੇਂ ਫੋਨ ਅਤੇ ਘੜੀ ਦਾ ਨਵਾਂ ਵਰਜ਼ਨ ਲੌਂਚ, ਜਾਣੋ ਕੀਮਤ
ਸਟੋਰੇਜ ਆਪਸ਼ਨਜ਼ ਤੇ ਕਲਰ ਵੇਰੀਐਂਟ
ਇਹ ਦੋਵਾਂ ਫੋਨਜ਼ 64 ਜੀ. ਬੀ, 256 ਜੀ. ਬੀ ਤੇ 512 ਜੀ. ਬੀ ਸਟੋਰੇਜ ਆਪਸ਼ਨਜ਼ ਦੇ ਨਾਲ ਪੇਸ਼ ਕੀਤੇ ਗਏ ਹਨ। ਇਨ੍ਹਾਂ ਆਈਫੋਨਜ਼ ਨੂੰ ਸਿਲਵਰ ਤੇ ਸਪੇਸ ਗਰੇ ਕਲਰ ਵੇਰੀਐਂਟ ਸਮੇਤ ਗੋਲਡ ਵੇਰੀਐਂਟ ‘ਚ ਖਰੀਦਿਆ ਜਾ ਸਕੇਗਾ। ਇਸ ਤੋਂ ਇਲਾਵਾ ਇਸ ‘ਚ ਕੰਪਨੀ ਦੇ ਮੁਤਾਬਕ ਆਈਫੋਨ X ਦੀ ਤੁਲਣਾ ‘ਚ ਪਹਿਲਾਂ ਤੋਂ ਜ਼ਿਆਦਾ ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ, ਜਿਸ ਦੇ ਤਹਿਤ ਆਈਫੋਨ X ਤੋਂ ਡੇਢ ਘੰਟੇ ਜ਼ਿਆਦਾ ਤੱਕ ਬੈਟਰੀ ਬੈਕਅਪ ਸਮਰੱਥਾ ਹੈ।

iPhone Xs ਅਤੇ iPhone Xs Max ਦੀਆਂ ਕੀਮਤਾਂ

ਐਪਲ ਨੇ ਆਪਣੇ iPhone XR ਨੂੰ 749 ਡਾਲਰ (ਲਗਭਗ 53 ਹਜ਼ਾਰ 800 ਰੁਪਏ) ਦੀ ਕੀਮਤ ‘ਚ ਲਾਂਚ ਕੀਤਾ ਹੈ। ਦੂਜਾ ਮਾਡਲ iPhone XS ਦੀ ਕੀਮਤ 999 ਡਾਲਰ (ਲਗਭਗ 71 ਹਜ਼ਾਰ 800 ਰੁਪਏ) ਰੱਖੀ ਗਈ ਹੈ। ਉਥੇ ਹੀ ਤੀਜਾ ਵੇਰੀਐਂਟ iPhone XS Max 1099 ਡਾਲਰ (ਲਗਭਗ 79 ਹਜ਼ਾਰ ਰੁਪਏ) ‘ਚ ਮਿਲੇਗਾ। ਇਨ੍ਹਾਂ ਦੇ ਪ੍ਰੀ-ਆਰਡਰ 19 ਅਕਤੂਬਰ ਤੋਂ ਸ਼ੁਰੂ ਹੋਣਗੇ, ਜਦ ਕੀ ਇਨ੍ਹਾਂ ਦੀ ਵਿਕਰੀ 26 ਅਕਤੂਬਰ ਤੋਂ ਸ਼ੁਰੂ ਹੋਵੇਗੀ।

– iPhone XR  ਦੀ ਕੀਮਤ 749 ਡਾਲਰ (ਲਗਭਗ 53 ਹਜ਼ਾਰ 800 ਰੁਪਏ) ਹੋਵੇਗੀ।
– iPhone XS  ਦੀ ਕੀਮਤ 999 ਡਾਲਰ (ਲਗਭਗ 71 ਹਜ਼ਾਰ 800 ਰੁਪਏ) ਰੱਖੀ ਗਈ ਹੈ।
ਉੱਥੇ ਆਈਫੋਨ  iPhone XS Max 1099 ਡਾਲਰ (ਲਗਭਗ 79 ਹਜ਼ਾਰ ਰੁਪਏ) ‘ਚ ਮਿਲੇਗਾ।
ਇਨ੍ਹਾਂ ਦੇ ਪ੍ਰੀ-ਆਰਡਰ 19 ਅਕਤੂਬਰ ਤੋਂ ਸ਼ੁਰੂ ਹੋਣਗੇ, ਉੱਥੇ ਵਿਕਰੀ 26 ਅਕਤੂਬਰ ਤੋਂ ਹੋਵੇਗੀ।


iPhone XR

ਖਾਸੀਅਤ ਦੀ ਗੱਲ ਕਰੀਏ ਤਾਂ ਆਈਫੋਨ XR ‘ਚ ਕੰਪਨੀ ਨੇ ਓ. ਐੱਲ. ਈ. ਡੀ. ਡਿਸਪਲੇਅ ਦੀ ਬਜਾਏ ਐੱਲ. ਸੀ. ਡੀ. (LCD) ਪੈਨਲ ਦੀ ਵਰਤੋਂ ਕੀਤੀ ਹੈ, ਜਿਸ ਨੂੰ ਕੰਪਨੀ ਲਿਕੂਵਿਡ ਰੈਟਿਨਾ ਪੈਨਲ ਦੱਸ ਰਹੀ ਹੈ ਪਰ ਇਸ ‘ਚ ਪ੍ਰੋਸੈਸਰ A12 ਬਾਇਓਨਿਕ ਚਿਪਸੈੱਟ ਮੌਜੂਦ ਹੀ ਹੈ, XS ਅਤੇ XS Max ‘ਚ ਵੀ ਦਿੱਤੀ ਗਈ ਹੈ। ਇਸ ‘ਚ ਐੱਜ-ਟੂ-ਐੱਜ ਡਿਸਪਲੇਅ ਦਿੱਤੀ ਗਈ ਹੈ ਅਤੇ ਆਈਫੋਨ X ਵਰਗਾ ਨੌਚ ਫੀਚਰ ਵੀ ਦਿੱਤਾ ਗਿਆ ਹੈ। ਫੇਸ ਆਈ. ਡੀ. ਵੀ ਮੌਜੂਦ ਹੈ ਪਰ ਇਸ ‘ਚ ਇਕ ਹੀ ਰਿਅਰ ਕੈਮਰਾ ਦਿੱਤਾ ਗਿਆ ਹੈ।

ਕੀਮਤ
ਆਈਫੋਨ XR ਭਾਰਤ ‘ਚ 76,900 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਮਿਲੇਗਾ। ਇਹ ਕੀਮਤ 64 ਜੀ. ਬੀ. ਵੇਰੀਐਂਟ ਦੀ ਹੈ। ਭਾਰਤ ‘ਚ ਇਸ ਦੀ ਵਿਕਰੀ 26 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਅਮਰੀਕਾ ਬਾਜ਼ਾਰ ‘ਚ ਇਸ ਦੀ ਕੀਮਤ ਬਾਰੇ ਗੱਲ ਕਰੀਏ ਤਾਂ 64 ਜੀ. ਬੀ. ਵੇਰੀਐਂਟ 749 ਡਾਲਰ (ਲਗਭਗ 53,900 ਰੁਪਏ), 128 ਜੀ. ਬੀ. ਵੇਰੀਐਂਟ 799 ਡਾਲਰ (ਲਗਭਗ 57,500 ਰੁਪਏ) ਅਤੇ 256 ਜੀ. ਬੀ. ਵੇਰੀਐਂਟ 899 ਡਾਲਰ (ਲਗਭਗ 64,700 ਰੁਪਏ) ‘ਚ ਵੇਚਿਆ ਜਾਵੇਗਾ। ਆਈਫੋਨ ਐਕਸ ਆਰ ਦੀ ਬੁਕਿੰਗ 19 ਅਕਤੂਬਰ ਨੂੰ ਹੋਵੇਗੀ।

ਆਈਫੋਨ XR ਕਈ ਕਲਰ ਵੇਰੀਐਂਟਸ ਦੇ ਨਾਲ ਲਾਂਚ ਕੀਤਾ ਗਿਆ ਹੈ। ਇਨ੍ਹਾਂ ‘ਚ ਬਲੈਕ, ਬਲੂ, ਕੋਰਲ, ਵਾਈਟ ਅਤੇ ਯੈਲੋ ਆਦਿ ਕਲਰ ਆਪਸ਼ਨਜ਼ ਸ਼ਾਮਿਲ ਹਨ। ਇਸ ਤੋਂ ਇਲਾਵਾ ਇਹ ਪ੍ਰੋਡਕਟ ਰੈੱਡ ਵੇਰੀਐਂਟ ‘ਚ ਵੀ ਉਪਲੱਬਧ ਹੈ। ਆਈਫੋਨ XR ਦੀ ਬਾਡੀ ਆਈਫੋਨXS ਵਰਗੀ ਸਟੀਲ ਦੀ ਨਹੀਂ ਹੈ। ਇਸ ‘ਚ ਕੰਪਨੀ ਨੇ 7000 ਸੀਰੀਜ਼ ਐਰੋਸਕੋਪਿਕ ਗ੍ਰੇਡ ਐਲੂਮੀਨੀਅਮ ਦੀ ਵਰਤੋਂ ਕੀਤੀ ਗਈ ਹੈ। ਇਹ ਸਮਾਰਟਫੋਨ ਵਾਟਰ ਪਰੂਫ ਹੈ ਅਤੇ ਇਸ ‘ਚ ਆਈਫੋਨ 67 ਰੇਟਿੰਗ ਦਿੱਤੀ ਗਈ ਹੈ ਪਰ ਦੂਜੇ ਮਾਡਲਾਂ ‘ਚ ਇਸ ਵਾਰ ਕੰਪਨੀ ਨੇ ਆਈਫੋਨ 68 ਰੇਟਿੰਗ ਦਿੱਤੀ ਗਈ ਹੈ।

ਡੀਊਲ ਸਿਮ ਸਪੋਰਟ ਨਾਲ Apple ਨੇ ਕੀਤੇ ਤਿੰਨ ਨਵੇਂ ਫੋਨ ਅਤੇ ਘੜੀ ਦਾ ਨਵਾਂ ਵਰਜ਼ਨ ਲੌਂਚ, ਜਾਣੋ ਕੀਮਤ
ਡਿਊਲ ਸਿਮ ਆਈਫੋਨ XR ‘ਚ ਆਈ. ਓ. ਐੱਸ 12 ‘ਤੇ ਚੱਲੇਗਾ ਅਤੇ ਇਸ ਦੀ ਡਿਸਪਲੇਅ 6.1 ਇੰਚ ਦੀ ਹੈ। ਡਿਸਪਲੇਅ ‘ਚ ਆਈਫੋਨ ਐਕਸ ਵਰਗਾ ਹੀ ਨੌਚ ਦਿੱਤਾ ਗਿਆ ਹੈ। ਇਸ ਸਮਾਰਟਫੋਨ ‘ਚ 3ਡੀ ਟੱਚ ਨਹੀਂ ਦਿੱਤਾ ਗਿਆ ਹੈ ਪਰ ਇਸ ‘ਚ ਹੈਪੇਟਿਕ ਟੱਚ ਮੌਜੂਦ ਹੈ, ਜਿਸ ਦੇ ਤਹਿਤ ਸਕਰੀਨ ਨੂੰ ਪ੍ਰੈਸ ਕਰਕੇ ਕੈਮਰਾ ਅਤੇ ਟਾਰਕ ਓਪਨ ਕੀਤੀ ਜਾ ਸਕਦੀ ਹੈ। ਇਸ ਆਈਫੋਨ ‘ਚ ਏ12 ਬਾਇਓਨਿਕ ਚਿਪਸੈੱਟ ਦਿੱਤੀ ਗਈ ਹੈ। ਇਹ 6 ਕੋਰ ਵਾਲਾ ਚਿਪਸੈੱਟ ਹੈ। ਕੰਪਨੀ ਮੁਤਾਬਕ ਇਹ ਇੰਡਸਟਰੀ ਦਾ ਪਹਿਲਾਂ ਚਿਪਸੈੱਟ ਹੈ, ਜੋ 7 ਐੱਨ. ਐੱਨ. ਪ੍ਰੋਸੈਸ ‘ਤੇ ਕੰਮ ਕਰਦਾ ਹੈ। ਟਿਮ ਕੁੱਕ ਨੇ ਕਿਹਾ ਹੈ ਕਿ ਇਹ ਆਈਫੋਨ ਹੁਣ ਤੱਕ ਦਾ ਸਭ ਤੋਂ ਐਡਵਾਂਸਡ ਮਾਡਲ ਹੈ। ਮਿਲੀ ਜਾਣਕਾਰੀ ਮੁਤਾਬਿਕ ਕੰਪਨੀ ਨੇ ਇਸ ਫੋਨ ਨੂੰ ਡੀਊਲ ਸਿਮ ਦਾ ਫ਼ੀਚਰ ਵੀ ਦਿੱਤਾ ਹੈ |

ਡੀਊਲ ਸਿਮ ਸਪੋਰਟ ਨਾਲ Apple ਨੇ ਕੀਤੇ ਤਿੰਨ ਨਵੇਂ ਫੋਨ ਅਤੇ ਘੜੀ ਦਾ ਨਵਾਂ ਵਰਜ਼ਨ ਲੌਂਚ, ਜਾਣੋ ਕੀਮਤ

ਕੰਪਨੀ ਨੇ ਡੈਡੀਕੇਟਿਡ ਨਿਊਰਲ ਇੰਜਣ ਦਿੱਤਾ ਗਿਆ ਹੈ ਅਤੇ ਇਸ ਵਾਰ ਦਾ ਪ੍ਰੋਸੈਸਰ ਇਕ ਸੈਕਿੰਡ ‘ਚ ਪੰਜ ਟ੍ਰਿਲੀਅਨ ਆਪਰੇਸ਼ਨ ਹੈਂਡਲ ਕਰ ਸਕਦਾ ਹੈ ਪਰ ਏ11 ਬਾਇਓਨਿਕ ਚਿਪਸੈੱਟ ‘ਚ ਇਕ ਸੈਕਿੰਡ ‘ਚ 600 ਬਿਲੀਅਨ ਆਪਰੇਸ਼ਨ ਹੈਂਡਲ ਕਰਨ ਦੀ ਸਮਰੱਥਾ ਸੀ।ਆਈਫੋਨ XR ‘ਚ ਤਿੰਨ ਮੈਮਰੀ ਵੇਰੀਐਂਟਸ ਮੌਜੂਦ ਹਨ ਜਿਨ੍ਹਾਂ ‘ਚ 64 ਜੀ. ਬੀ, 128 ਜੀ. ਬੀ. ਅਤੇ 256 ਜੀ. ਬੀ. ਆਦਿ ਸ਼ਾਮਿਲ ਹਨ। ਕੰਪਨੀ ਨੇ ਇਸ ਵਾਰ ਵੀ ਰੈਮ ਦਾ ਜ਼ਿਕਰ ਨਹੀਂ ਕੀਤਾ ਹੈ। ਇਸ ਤੋਂ ਇਲਾਵਾ ਬੈਟਰੀ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਹੈ।

 

ECG ਸਪੋਰਟ ਨਾਲ ਲਾਂਚ ਹੋਈ Apple Watch Series 4 –

ਅਮਰੀਕੀ ਕੰਪਨੀ ਐਪਲ ਨੇ ਕੱਲ ਆਪਣੇ ਲਾਂਚਿੰਗ ਈਵੈਂਟ ਦੇ ਦੌਰਾਨ Apple Watch Series 4 ਨੂੰ ਲਾਂਚ ਕੀਤੀ ਹੈ। ਨਵੀਂ ਵਾਚ ‘ਚ ਇਸ ਵਾਰ 6 ਤਰ੍ਹਾਂ ਦੇ ਬਦਲਾਅ ਕੀਤੇ ਗਏ ਹਨ। ਐਪਲ ਵਾਚ ਦੁਨੀਆ ਦੀ ਪਹਿਲੀ ਵਾਚ ਹੈ ਜਿਸ ਵਿਚ 537 ਸਪੋਰਟ ਦਿੱਤਾ ਗਿਆ ਹੈ। ਕੰਪਨੀ ਮੁਤਾਬਕ ਐਪਲ ਵਾਚ ਦੁਨੀਆ ਦਾ ਨੰਬਰ 1 ਸਮਾਰਟ ਵਾਚ ਹੈ।  ਐਪਲ ‘ਚ ਦਿੱਤਾ ਗਿਆ 50 ਫੀਸਦੀ ਲਾਊਡਰ ਸਪੀਕਰ

ਡੀਊਲ ਸਿਮ ਸਪੋਰਟ ਨਾਲ Apple ਨੇ ਕੀਤੇ ਤਿੰਨ ਨਵੇਂ ਫੋਨ ਅਤੇ ਘੜੀ ਦਾ ਨਵਾਂ ਵਰਜ਼ਨ ਲੌਂਚ, ਜਾਣੋ ਕੀਮਤ

ਕੀਮਤ ਤੇ ਉਪਲੱਬਧਤਾ
ਐਪਲ ਵਾਚ ਸੀਰੀਜ਼ 4 ਦੇ ਬੇਸ ਵੇਰੀਐਂਟ ਦੀ ਕੀਮਤ 399 ਡਾਲਰ (ਕਰੀਬ 28,600 ਰੁਪਏ) ਹੈ। ਉਥੇ ਹੀ ਇਸ ਦੇ ਟਾਪ ਵੇਰੀਐਂਟ ਨੂੰ ਤੁਸੀਂ 499 ਡਾਲਰ (ਕਰੀਬ 35,800 ਰੁਪਏ) ‘ਚ ਖਰੀਦ ਸਕੋਗੇ। ਇਸ ਦੀ ਬੁਕਿੰਗ 14 ਸਤੰਬਰ ਤੋਂ ਸ਼ੁਰੂ ਹੋਵੇਗੀ। ਜਦੋਂ ਕਿ ਇਸ ਦੀ ਡਲਿਵਰੀ 21 ਸਤੰਬਰ ਤੋਂ ਹੋਵੇਗੀ।

ਡੀਊਲ ਸਿਮ ਸਪੋਰਟ ਨਾਲ Apple ਨੇ ਕੀਤੇ ਤਿੰਨ ਨਵੇਂ ਫੋਨ ਅਤੇ ਘੜੀ ਦਾ ਨਵਾਂ ਵਰਜ਼ਨ ਲੌਂਚ, ਜਾਣੋ ਕੀਮਤ

ਕੀਮਤਾਂ ‘ਚ ਬਦਲਾਅ

ਉਥੇ ਹੀ ਨਵੀਂ ਵਾਚ ਸੀਰੀਜ ਦੇ ਲਾਂਚ ਹੁੰਦੇ ਹੀ ਕੰਪਨੀ ਨੇ ਭਾਰਤ ‘ਚ Apple Watch Series 3 ਦੀ ਕੀਮਤ ‘ਚ ਕਟੌਤੀ ਕਰ ਦਿੱਤੀ ਹੈ। ਕੀਮਤ ‘ਚ ਕਟੌਤੀ ਤੋਂ ਬਾਅਦ ਹੁਣ ਐਪਲ ਵਾਚ ਸੀਰੀਜ 3 ਦੇ ਜੀ. ਪੀ. ਐੱਸ ਮਾਡਲ ਦੀ ਸ਼ੁਰੂਆਤੀ ਕੀਮਤ 28,900 ਰੁਪਏ ਹੈ। ਉਥੇ ਹੀ ਇਸ ਦੇ ਸੈਲੂਲਰ ਐਡੀਸ਼ਨ ਦੀ ਸ਼ੁਰੂਆਤੀ ਕੀਮਤ 39,080 ਰੁਪਏ ਹੈ। ਇਸ ਦੇ ਨਾਲ ਹੀ Apple Watch Nike+ ਸੀਰੀਜ 3 ਦੀ ਕੀਮਤ ‘ਚ ਵੀ ਕਟੌਤੀ ਕੀਤੀ ਗਈ ਹੈ। ਐਪਲ ਵਾਚ ਨਾਇਕ+ ਸੀਰੀਜ਼ 3 ਜੀ. ਪੀ. ਐੱਸ ਦਾ 38mm ਵੇਰੀਐਂਟ 28,900 ਰੁਪਏ ‘ਚ ਵੇਚੀ ਜਾ ਰਹੀ ਹੈ। ਪਹਿਲਾਂ ਇਹ 32,470 ਰੁਪਏ ‘ਚ ਮਿਲ ਰਹੀ ਸੀ। ਉਥੇ ਹੀ 42mm ਵੇਰੀਐਂਟ ਦੀ ਕੀਮਤ ਪਹਿਲਾਂ 34,500 ਰੁਪਏ ਸੀ, ਪਰ ਹੁਣ ਗਾਹਕ ਇਹ ਵੇਰੀਐਂਟ 31,900 ਰੁਪਏ ‘ਚ ਖਰੀਦ ਸਕਦੇ ਹਨ।

 

IOS 12 ਅਤੇ ਨਵੇਂ ਫੀਚਰਸ-

ਐਪਲ ਮੋਬਾਇਲ ਆਪਰੇਟਿੰਗ ਸਿਸਟਮ ਦਾ ਅਗਲਾ ਵਰਜ਼ਨ ਐਪਲ ਆਈ. ਓ. ਐੱਸ 12 ਡਾਊਨਲੋਡ ਲਈ 17 ਸਤੰਬਰ ਤੋਂ ਉਪਲੱਬਧ ਹੋਵੇਗਾ। ਕੰਪਨੀ ਨੇ ਹਾਲ ਹੀ ‘ਚ ਹੋਏ ਈਵੈਂਟ ‘Gather Round’ਦੇ ਦੌਰਾਨ ਇਸ ਨਵੇਂ ਆਪਰੇਟਿੰਗ ਸਿਸਟਮ ਦੀ ਅਪਡੇਟ ਦੀ ਪੁਸ਼ਟੀ ਕੀਤੀ ਹੈ ਇਸ ਦੇ ਨਾਲ ਹੀ ਕੰਪਨੀ ਨੇ ਅਗਲੇ ਹਫਤੇ ਤੋਂ ਕੰਪੈਟੀਬਲ ਆਈਫੋਨਜ਼ ਅਤੇ ਆਈਪੈਡ ਦੇ ਲਈ ਅਪਡੇਟ ਰਿਲੀਜ਼ ਕੀਤੀ ਜਾਵੇਗੀ।

 

 

ਡੀਊਲ ਸਿਮ ਸਪੋਰਟ ਨਾਲ Apple ਨੇ ਕੀਤੇ ਤਿੰਨ ਨਵੇਂ ਫੋਨ ਅਤੇ ਘੜੀ ਦਾ ਨਵਾਂ ਵਰਜ਼ਨ ਲੌਂਚ, ਜਾਣੋ ਕੀਮਤ

ਐਪਲ ਨੇ ਆਈ. ਓ. ਐੱਸ. 12 ਦੇ ਨਾਲ ਕਈ ਨਵੇਂ ਫੀਚਰਸ ਪੇਸ਼ ਕੀਤੇ ਹਨ। ਐਪਲ ਮੁਤਾਬਕ ਆਈ. ਓ. ਐੱਸ 12 ਤੋਂ ਯੂਜ਼ਰਸ ਨੂੰ 30% ਫਾਸਟ ਰਿਸਪੋਂਸ ਅਤੇ 40% ਐਪ ਓਪਨ ਕਰਨ ਲਈ ਕਵਿੱਕ ਲਾਂਚ ਟਾਈਮ ਮਿਲੇਗਾ। ਐਪਲ ਨੇ ਇਸ ਸਾਲ ਆਯੋਜਿਤ ਕੀਤੇ ਗਏ WWDC ‘ਚ ਆਈ. ਓ. ਐੱਸ 12 ਦਾ ਐਲਾਨ ਕੀਤਾ ਸੀ। ਜਲਦ ਹੀ ਇਸ ਆਪਰੇਟਿੰਗ ਸਿਸਟਮ ਨੂੰ ਡਿਵੈਲਪਰ ਪ੍ਰੀਵਿਊ ਅਤੇ ਪਬਲਿਕ ਪ੍ਰੀਵਿਊ ਦੇ ਲਈ ਪੇਸ਼ ਕੀਤਾ ਜਾਵੇਗਾ।

ਇਸ ਨਵੇਂ ਆਪਰੇਟਿੰਗ ਸਿਸਟਮ ‘ਚ ਨਵੇਂ ਫੀਚਰ ARKit 2.0 ਨੂੰ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਪਲ ਨੇ ਮੇਜਰ ਨਾਂ ਦੀ ਇਕ ਨਵੀਂ ਐਪਲੀਕੇਸ਼ਨ ਦਾ ਡੈਮੋ ਵੀ ਆਪਣੇ ਲਾਂਚ ਈਵੈਂਟ ਦੌਰਾਨ ਪੇਸ਼ ਕੀਤਾ ਹੈ।ਸਿਰੀ ਨੂੰ ਐਪਲ ਦੇ ਮੋਬਾਇਲ ਆਪਰੇਟਿੰਗ ਸਿਸਟਮ ਦੇ ਅਗਲੇ ਵਰਜ਼ਨ ਦੇ ਨਾਲ ਮਸ਼ਹੂਰ ਬਦਲਾਅ ਮਿਲਣਗੇ। ਆਈ. ਓ. ਐੱਸ 12 ਦੇ ਨਾਲ, ਐਪਲ ਸਿਰੀ ਸ਼ਾਰਟਕਟਸ ਨਾਂ ਦੀ ਇਕ ਸਹੂਲਤ ਵੀ ਪੇਸ਼ ਕੀਤੀ ਗਈ ਹੈ, ਜੋ ਕਿਸੇ ਵੀ ਐਪਲੀਕੇਸ਼ਨ ‘ਚ ਸਿਰੀ ਨੂੰ ਕਵਿੱਕ ਐਕਸ਼ਨ ਦੇ ਲਈ ਆਗਿਆ ਦਿੰਦੀ ਹੈ। ਸ਼ਾਰਟਕੱਟਸ ਦੇ ਨਾਲ ਐਪਲ ਆਈ. ਓ. ਐੱਸ 12 ‘ਚ ਯੂਜ਼ਰਸ ਇਕ ਵਾਈਸ ਕਮਾਂਡ ਦੇ ਨਾਲ ਕਈ ਕੰਮ ਕਰ ਸਕੇਗਾ।

ਇਹ ਅਪਡੇਟ ਪੁਰਾਣੇ ਮਾਡਲਾਂ ਆਈਫੋਨ X, ਆਈਫੋਨ 8, ਆਈਫੋਨ 8 ਪਲੱਸ , ਆਈਫੋਨ 7, ਆਈਫੋਨ 7 ਪਲੱਸ ,ਆਈਫੋਨ 6S, ਆਈਫੋਨ 6S ਪਲੱਸ , ਆਈਫੋਨ 6 , ਆਈਫੋਨ 6 ਪਲੱਸ , ਆਈਫੋਨ SE ਅਤੇ ਆਈਫੋਨ 5S ‘ਚ ਵੀ ਮਿਲੇਗੀ। ਇਸ ਤੋਂ ਇਲਾਵਾ ਇਹ ਅਪਡੇਟ ਫਸਟ ਅਤੇ ਸੈਕਿੰਡ ਜਨਰੇਸ਼ਨ 12.9 ਇੰਚ ਆਈਪੈਡ ਪ੍ਰੋ, 10.5 ਇੰਚ ਆਈਪੈਡ ਪ੍ਰੋ, 9.7 ਇੰਚ ਆਈਪੈਡ ਪ੍ਰੋ, 5ਵੀਂ ਅਤੇ 6ਵੀਂ ਜਨਰੇਸ਼ਨ ਆਈਪੈਡ, ਆਈਪੈਡ ਏਅਰ, ਆਈਪੈਡ ਮਿਨੀ4, ਆਈਪੈਡ ਮਿਨੀ 3 ਅਤੇ ਆਈਪੈਡ ਮਿਨੀ 2 ‘ਚ ਵੀ ਆਵੇਗਾ। ਇਸ ਦੇ ਨਾਲ 6ਵੀਂ ਜਨਰੇਸ਼ਨ ਆਈਪੋਡ ਟੱਚ ‘ਚ ਇਹ ਅਪਡੇਟ 17 ਸਤੰਬਰ ਨੂੰ ਆਵੇਗੀ।

 

ਡੀਊਲ ਸਿਮ ਸਪੋਰਟ ਨਾਲ Apple ਨੇ ਕੀਤੇ ਤਿੰਨ ਨਵੇਂ ਫੋਨ ਅਤੇ ਘੜੀ ਦਾ ਨਵਾਂ ਵਰਜ਼ਨ ਲੌਂਚ, ਜਾਣੋ ਕੀਮਤ

ਐਪਲ ਦੇ ਨਵੇਂ iphones ਨਾਲ ਇੰਨੀ ਕੀਮਤ ‘ਚ ਖਰੀਦ ਸਕੋਗੇ ਐਕਸੈਸਰੀਜ਼
ਐਪਲ ਦੇ ਇਹ 3 ਆਈਫੋਨਜ਼ ਡਿਊਲ ਸਿਮ ਕੁਨੈਕਟੀਵਿਟੀ ਨੂੰ ਸਪੋਰਟ ਕਰਨਗੇ। ਭਾਰਤ ‘ਚ ਆਈਫੋਨਜ਼ ਮੋਬਾਇਲ ਆਪਰੇਟਰਸ ਰਿਲਾਇੰਸ ਜਿਓ ਅਤੇ ਭਾਰਤੀ ਏਅਰਟੈੱਲ ਦੇ ਨਾਲ ਈ-ਸਿਮ ਸਪੋਰਟ ਕਰਨਗੇ ਪਰ ਪਹਿਲੀ ਸਿਮ ਰੈਗੂਲਰ ਸਿਮ ਹੋਵੇਗੀ। ਐਪਲ ਨਵੇਂ ਆਈਫੋਨਜ਼ ਦੇ ਨਾਲ ਡੋਂਗਲ (DONGLE) ਸ਼ਿਪ ਨਹੀਂ ਕਰੇਗਾ।

ਐਪਲ ਨੇ ਇਸ ਤੋਂ ਪਹਿਲਾਂ ਆਈਫੋਨ X, ਆਈਫੋਨ 8, ਆਈਫੋਨ 8 ਪਲੱਸ, ਆਈਫੋਨ 7 ਅਤੇ ਆਈਫੋਨ 7 ਪਲੱਸ ਦੇ ਨਾਲ ਫ੍ਰੀ-ਡੋਂਗਲ ਦਿੱਤਾ ਸੀ ਪਰ ਇਸ ਵਾਰ ਐਪਲ ਨੇ ਅਜਿਹਾ ਨਹੀਂ ਕੀਤਾ ਹੈ। ਕੰਪਨੀ ਨੇ ਤਿੰਨਾਂ ਆਈਫੋਨਜ਼ ਦੇ ਨਾਲ 3.5 ਐੱਮ. ਐੱਮ. ਆਡੀਓ ਡੋਂਗਲਸ ਫ੍ਰੀ ਨਹੀਂ ਦੇ ਰਹੀ ਹੈ। ਐਪਲ ਦੇ ਇਹ ਆਈਫੋਨਜ਼ ਦੇ ਨਾਲ ਡੋਂਗਲਸ ਫ੍ਰੀ ਐਕਸੈਸਰੀਜ਼ ਦੇ ਤੌਰ ‘ਤੇ ਸ਼ਿਪ ਨਹੀਂ ਹੋਵੇਗੀ। ਇਹ ਫਾਸਟ ਲਾਈਟਿੰਗ ਆਡੀਓ ਜੈੱਕ ਐਡਾਪਟਰ ਨੂੰ ਕਸਟਮਰ ਵਾਧੂ ਪੈਸੇ ਦੇ ਕੇ ਖਰੀਦਣਾ ਪਵੇਗਾ।

ਡੀਊਲ ਸਿਮ ਸਪੋਰਟ ਨਾਲ Apple ਨੇ ਕੀਤੇ ਤਿੰਨ ਨਵੇਂ ਫੋਨ ਅਤੇ ਘੜੀ ਦਾ ਨਵਾਂ ਵਰਜ਼ਨ ਲੌਂਚ, ਜਾਣੋ ਕੀਮਤ

ਐਪਲ ਯੂਜ਼ਰਸ ਨੂੰ ਇਹ ਡੋਂਗਲ ਵੱਖਰੀ ਸੇਲ ਕਰੇਗਾ। ਕਸਟਮਰ ਡੋਂਗਲ ਨੂੰ 9 ਡਾਲਰ (ਲਗਭਗ 647 ਰੁਪਏ) ‘ਚ ਖਰੀਦ ਸਕਦੇ ਹਨ। ਭਾਰਤ ‘ਚ ਆਈਫੋਨਜ਼ 28 ਸਤੰਬਰ ਤੋਂ ਸੇਲ ਲਈ ਉਪਲੱਬਧ ਹੋਣਗੇ। ਐਪਲ ਆਈਫੋਨ XS ਦੀ ਕੀਮਤ 99,900 ਰੁਪਏ ਤੋਂ ਸ਼ੁਰੂ ਹੋਵੇਗੀ। ਆਈਫੋਨ XS ਮੈਕਸ ਦੀ ਕੀਮਤ 1,09,900 ਰੁਪਏ ਤੋਂ ਸ਼ੁਰੂ ਹੋਵੇਗੀ ਅਤੇ ਆਈਫੋਨ XR ਭਾਰਤ ‘ਚ 26 ਅਕਤੂਬਰ ਤੋਂ ਸੇਲ ਲਈ ਉਪਲੱਬਧ ਹੋਵੇਗਾ ਅਤੇ ਇਸ ਦੀ ਕੀਮਤ 76,900 ਰੁਪਏ ਤੋਂ ਸ਼ੁਰੂ ਹੋਵੇਗੀ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *