Breaking News
Home / Breaking News / ਤਿੰਨ ਦਿਨ ਦੀ ਧਾਰਮਿਕ ਸਜ਼ਾ ਸੁਣਾਈ ਸੁਣਾਈ ਭੰੂਦੜ ਨੂੰ …

ਤਿੰਨ ਦਿਨ ਦੀ ਧਾਰਮਿਕ ਸਜ਼ਾ ਸੁਣਾਈ ਸੁਣਾਈ ਭੰੂਦੜ ਨੂੰ …

ਚੰਡੀਗੜ੍ਹ, 13 ਸਤੰਬਰ 2018 – ਸ਼੍ਰੋਮਣੀ ਅਕਾਲੀ ਦਲ ਦੀ ਅਬੋਹਰ ਰੈਲੀ ਦੌਰਾਨ ਅਕਾਲੀ ਦਲ ਦੇ ਸੀਨੀਅਰ ਨੇਤਾ ਬਲਵਿੰਦਰ ਭੂੰਦੜ ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ‘ਬਾਦਸ਼ਾਹ ਦਰਵੇਸ਼ ‘ ਆਖੇ ਜਾਣ ‘ਤੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਧਾਰਮਿਕ ਸਜ਼ਾ ਸੁਣਾਈ ਗਈ।ਉਨ੍ਹਾਂ ਨੂੰ ਦਮਦਮਾ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫੋਨ ਤੇ ਹੀ ਤਲਬ ਕੀਤਾ ਸੀ। ਬੁੱਧਵਾਰ ਨੂੰ ਬਲਵਿੰਦਰ ਸਿੰਘ ਭੂੰਦੜ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋਏ ਤੇ ਉਨ੍ਹਾਂ ਅਣਜਾਣਪੁਣੇ ‘ਚ ਹੋਈ ਗਲਤੀ ਲਈ ਮਾਫੀ ਮੰਗੀ।ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਭੂੰਦੜ ਨੂੰ ਸਿੱਖ ਪ੍ਰੰਪਰਾ ਅਨੁਸਾਰ ਤਿੰਨ ਦਿਨ ਲਈ ਹੱਥੀਂ ਸੇਵਾ ਅਤੇ ਕੀਰਤਨ ਸੁਣਨ ਦੀ ਧਾਰਮਿਕ ਸੇਵਾ ਲਾਈ ਗਈ ਹੈ। ਜਿਸਦੇ ਤਹਿਤ ਭੂੰਦੜ ਰੋਜ਼ਾਨਾ ਇੱਕ ਘੰਟਾ ਕੀਰਤਨ ਸੁਣਿਆ ਕਰਨਗੇ ਤੇ ਜੋੜਾ ਘਰ ‘ਚ ਜੋੜੇ ਸਾਫ ਕਰਨਗੇ ਤੇ ਲੰਗਰ ‘ਚ ਬਰਤਨ ਸਾਫ ਕਰਿਆ ਕਰਨਗੇ। ਧਾਰਮਿਕ ਸਜ਼ਾ ਦੌਰਾਨ ਭੂੰਦੜ ਜਪੁਜੀ ਸਾਹਿਬ ਦੇ 11 ਪਾਠ ਵੀ ਕਰਨਗੇ।

About Time TV

Check Also

ਬੇਟੀ ਆਰਾਧਿਆ ਦੇ ਜਨਮ ਦਿਨ ਤੇ ਅਭਿਸ਼ੇਕ ਬੱਚਨ ਵੀ ਬਣੇ ਬੱਚੇ

ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਦਾ ਹਾਲ ਹੀ ਵਿੱਚ 7 ਵਾਂ ਜਨਮਦਿਨ ਮਨਾਇਆ ਗਿਆ। ਇਸ ...

Leave a Reply

Your email address will not be published. Required fields are marked *