Breaking News
Home / Breaking News / ‘ ਕੌਨ ਬਣੇਗਾ ਕਰੌੜਪਤੀ ‘ ‘ਚ ਪੁੱਛੇ ਸਵਾਲਾ ਨੇ ਘੇਰਿਆ ਅਮਿਤਾਬ ਬੱਚਨ ਨੂੰ…

‘ ਕੌਨ ਬਣੇਗਾ ਕਰੌੜਪਤੀ ‘ ‘ਚ ਪੁੱਛੇ ਸਵਾਲਾ ਨੇ ਘੇਰਿਆ ਅਮਿਤਾਬ ਬੱਚਨ ਨੂੰ…

ਕੌਨ ਬਣੇਗਾ ਕਰੋੜਪਤੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਮਿਤਾਬ ਬੱਚਨ ਹੋਸਟ ਕਰ ਰਹੇ ਹਨ । ਇਸ ਰਿਐਲਿਟੀ ਸ਼ੋਅ ਦੇ ਦੌਰਾਨ ਹਾਟ ਸੀਟ ਤੇ ਬੈਠੇ ਸ਼ਖਸ ਤੋਂ ਕੁੱਝ ਸਵਾਲ ਕੀਤੇ ਜਾਂਦੇ ਹਨ। ਜਿਸਦਾ ਸੀ ਜਵਾਬ ਦੇਣ ਤੇ ਉਸ ਨੂੰ ਧਨਰਾਸ਼ੀ ਮਿਲਦੀ ਹੈ। ਜਿਵੇਂ ਜਿਵੇਂ ਸਵਾਲ ਵੱਧਦੇ ਚਲ ਜਾਂਦੇ ਹਨ ਉਸ ਦੇ ਅਨੁਸਾਰ ਰਾਸ਼ੀ ਦਾ ਆਂਕੜਾ ਵੀ ਵੱਧਦਾ ਚਲਾ ਜਾਂਦਾ ਹੈ।ਇਹ ਸਵਾਲ ਸਮਾਜ ਦੀ ਜਾਣਕਾਰੀ ਨਾਲ ਸੰਬੰਧਿਤ ਹੁੰਦੇ ਹਨ। ਹਾਲਾਂਕਿ ਹੁਣ ਕੇਬੀਸੀ ਵਿੱਚ ਪੁਛੇ ਗਏ ਇੱਕ ਸਵਾਲ ਦੇ ਕਾਰਨ ਤੋਂ ਸ਼ੋਅ ਦੇ ਹੋਸਟ ਅਮਿਤਾਭ ਬੱਚਨ ਨੂੰ ਜਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਖਾਸ ਗੱਲ ਹੈ ਕਿ ਇਹ ਸਵਾਲ ਅਮਿਤਾਭ ਬੱਚਨ ਨੇ ਕੌਨ ਬਣੇਗਾ ਕਰੋੜਪਤੀ ਦੇ ਦੌਰਾਨ ਇਸ ਸਾਲ ਨਹੀਂ ਬਲਕਿ ਪਿਛਲੇ ਸਾਲ ਪੁੱਛਿਆ ਸੀ।ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਅਮਿਤਾਭ ਬੱਚਨ ਨੂੰ ਹੁਣ ਕਿਉਂ ਟ੍ਰੋਲ ਕੀਤਾ ਜਾ ਰਿਹਾ ਹੈ।ਦਰਅਸਲ, ਕੌਨ ਬਣੇਗਾ ਕਰੋੜਪਤੀ ਇਸ ਸਮੇਂ ਕਾਫੀ ਟ੍ਰੈਡਿੰਗ ਹੈ ਜਿਸ ਕਾਰਨ ਤੋਂ ਲੋਕ ਨਾ ਕੇਵਲ ਹੁਣ ਤੋਂ ਬਲਕਿ ਪਿਛਲੇ ਸੀਜਨ ਦੇ ਐਪੀਸੋਡ ਵੀ ਦੇਖ ਰਹੇ ਹਨ।ਇਸ ਕਾਰਨ ਤੋਂ ਹੁਣ ਇੱਕ ਸਵਾਲ ਤੇ ਬਿੱਗ ਬੀ ਨੂੰ ਯੂਜ਼ਰ ਟ੍ਰੋਲ ਕਰ ਰਹੇ ਹਨ।ਕੌਨ ਬਣੇਗਾ ਕਰੋੜਪਤੀ ਸੀਜਨ 9 ਦੇ ਦੌਰਾਨ ਅਮਿਤਾਭ ਬੱਚਨ ਨੇ ਹੌਟ ਸੀਟ ਤੇ ਬੈਠੇ ਇੱਕ ਸ਼ਖਸ ਤੋਂ ਆਲੀਆ ਭੱਟ ਨਾਲ ਜੁੜਿਆ ਸਵਾਲ ਕੀਤਾ ਸੀ। ਬਿੱਗ ਬੀ ਨੇ ਪੁਛਿਆ ਸੀ ਕਿ ਆਲੀਆ ਭੱਟ ਨੇ ਇਸ ਵਿੱਚ ਕਿਹੜੇ ਸਟਾਰ ਨੂੰ ਕਿੱਸ ਨਹੀਂ ਕੀਤਾ ਹੈ? ਇਸ ਸਵਾਲ ਦੇ ਉਨ੍ਹਾਂ ਨੇ ਚਾਰ ਆਪਸ਼ਨ ਵੀ ਦਿੱਤੇ ਸਨ। ਆਪਸ਼ਨ ਵਿੱਚ ਅਰਜੁਨ ਕਪੂਰ, ਸਿਧਾਰਥ ਮਲਹੋਤਰਾ ,ਵਰੁਣ ਧਵਨ ਅਤੇ ਸਿਧਾਰਥ ਸ਼ੁਲਕਾ ਸਨ।ਇਸ ਸਵਾਲ ਦੇ ਕਾਰਨ ਅਮਿਤਾਭ ਬੱਚਨ ਯੂਜ਼ਰਜ਼ ਦੇ ਨਿਸ਼ਾਨੇ ਤੇ ਆ ਗਏ ਹਨ। ਇੱਕ ਯੂਜ਼ਰ ਨੇ ਲਿਿਖਆ ‘ ਸਹੀ ਵਿੱਚ ਬੱਚਨ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਇਹ ਜਵਾਬ ਗਿਆਨ ਦਾ ਪ੍ਰਸ਼ਨ ਹੈ? ਉੱਥੇ ਇੱਕ ਯੂਜ਼ਰ ਨੇ ਲਿਿਖਆ ਨੇ ਲਿਿਖਆ ‘ ਕਾਸ਼ ਮੇਰੇ ਪੇਪਰ ਵਿੱਚ ਇਸ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ, ਇੱਕ ਹੋਰ ਯੂਜ਼ਰ ਨੇ ਲਿਿਖਆ ‘ ਜੇਕਰ ਉਹ ਸਹੀ ਹੈ ਅਮਿਤਾਭ ਬੱਚਨ ਨੂੰ ਕੀ ਹੋ ਗਿਆ. ਦਰਅਸਲ ਕੇ ਬੀ ਸੀ ਵਿੱਚ ਹਮੇਸ਼ਾ ਹੀ ਜਾਣਕਾਰੀ ਵਧਾਉਣ ਦੇ ਸੰਬੰਧਿਤ ਸਵਾਲ ਕੀਤੇ ਜਾਂਦੇ ਹਨ ਅਜਿਹੇ ਵਿੱਚ ਆਲੀਆ ਭੱਟ ਨਾਲ ਜੁੜੇ ਇਸ ਸਵਾਲ ਤੋਂ ਯੂਜ਼ਰਜ਼ ਕਾਫੀ ਗੁੱਸੇ ਵਿੱਚ ਹਨ।ਇਸ ਕਾਰਨ ਤੋਂ ਉਹ ਸੋਸ਼ਲ ਮੀਡੀਆ ਤੇ ਕੇਬੀਸੀ ਸ਼ੋਅ ਦੇ ਨਾਲ-ਨਾਲ ਬਿੱਗ ਬੌਸ ਨੂੰ ਵੀ ਟ੍ਰੋਲ ਕਰ ਰਹੇ ਹਨ।

About Time TV

Check Also

ਬੇਟੀ ਆਰਾਧਿਆ ਦੇ ਜਨਮ ਦਿਨ ਤੇ ਅਭਿਸ਼ੇਕ ਬੱਚਨ ਵੀ ਬਣੇ ਬੱਚੇ

ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਦਾ ਹਾਲ ਹੀ ਵਿੱਚ 7 ਵਾਂ ਜਨਮਦਿਨ ਮਨਾਇਆ ਗਿਆ। ਇਸ ...

Leave a Reply

Your email address will not be published. Required fields are marked *