Breaking News
Home / Entertainment / Bollywood / ਮੈਂ ਸ਼ਰਮਿੰਦਾ ਹਾਂ ਤੇ ਕੁਦਰਤ ਤੋਂ ਕਿਹਾ ਵਰੁਣ ਧਵਨ…

ਮੈਂ ਸ਼ਰਮਿੰਦਾ ਹਾਂ ਤੇ ਕੁਦਰਤ ਤੋਂ ਕਿਹਾ ਵਰੁਣ ਧਵਨ…

ਮੁੰਬਈ: 28 ਸਤੰਬਰ ਨੂੰ ਅਨੁਸ਼ਕਾ ਸ਼ਰਮਾ ਤੇ ਵਰੁਣ ਧਵਨ ਦੀ ਫ਼ਿਲਮ ‘ਸੂਈ ਧਾਗਾ’ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦਾ ਜ਼ੋਰਾਂ ਨਾਲ ਪ੍ਰਮੋਸ਼ਨ ਹੋ ਰਿਹਾ ਹੈ। ਇਸ ਦੇ ਚੱਲਦੇ ਫ਼ਿਲਮ ਦੀ ਟੀਮ ਹਾਲ ਹੀ ‘ਚ ਇੱਕ ਇਵੈਂਟ ‘ਚ ਨਜ਼ਰ ਆਈ। ਇੱਥੇ ਉਨ੍ਹਾਂ ਨੇ ਆਪਣੇ ਫੈਨਸ ਨੂੰ ਈਕੋ-ਫ੍ਰੈਂਡਲੀ ਤਰੀਕੇ ਨਾਲ ਸੈਲੀਬ੍ਰੇਟ ਕਰਨ ਦੀ ਅਪੀਲ ਕੀਤੀ। ਵਰੁਣ ਨੇ ਕਿਹਾ ।ਕਿਸੇ ਵੀ ਤਰ੍ਹਾਂ ਦਾ ਬਦਲਾਅ ਸਮਾਜ ਦੇ ਅੰਦਰੋਂ ਹੀ ਆਉਂਦਾ ਹੈ, ਸਾਡੇ ਤੋਂ ਆਉਂਦਾ ਹੈ।ਅਸੀਂ ਭਾਵੇਂ ਕਿੰਨੀ ਵੀ ਮੌਜ-ਮਸਤੀ ਕਰ ਲਈਏ ਪਰ ਸਾਨੂੰ ਵਾਤਾਵਰਣ ਦਾ ਖਿਆਲ ਰੱਖਣਾ ਨਹੀਂ ਭੁੱਲਣਾ ਚਾਹੀਦਾ।ਵਰੁਣ ਨੇ ਅੱਗੇ ਕਿਹਾ, ਮੇਰਾ ਘਰ ਜੁਹੂ ਬੀਚ ਦੇ ਸਾਹਮਣੇ ਹੈ। ਗਣਪਤੀ ਦੇ ਇਸ ਤਿਉਹਾਰ ਨੂੰ ਮੇਰੇ ਤੋਂ ਬਿਹਤਰ ਸ਼ਾਇਦ ਹੀ ਕੋਈ ਸਮਝਦਾ ਹੋਣੈ। ਮੇਰੀ ਹਰ ਫ਼ਿਲਮ ‘ਚ ਬੱਪਾ ਦੀ ਝਲਕ ਹੁੰਦੀ ਹੈ… ਮੈਂ ਬੱਪਾ ਨੂੰ ਬੇਹੱਦ ਪਿਆਰ ਕਰਦਾ ਹਾਂ ਤੇ ਹਰ ਸਾਲ ਧੂਮਧਾਮ ਨਾਲ ਇਸ ਤਿਉਹਾਰ ਨੂੰ ਮਨਾਉਂਦਾ ਹਾਂ। ਕਈ ਵਾਰ ਮੈਂ ਵੀ ਬੱਪਾ ਦੀ ਮੂਰਤੀਆਂ ਦਾ ਵਿਸਰਜਨ ਕੀਤਾ ਹੈ ਜਿਨ੍ਹਾਂ ਲਈ ਮੈਂ ਸ਼ਰਮਿੰਦਾ ਹਾਂ ਤੇ ਕੁਦਰਤ ਤੋਂ ਇਸ ਦੀ ਮੁਆਫੀ ਮੰਗਦਾ ਹਾਂ।

ਇਸ ਬਾਰੇ ਅਨੁਸ਼ਕਾ ਨੇ ਕਿਹਾ, ਵਾਤਾਵਰਣ ਸਾਡਾ ਸਭ ਦਾ ਹੈ ਤੇ ਇਸ ਦੀ ਰਾਖੀ ਲਈ ਵੀ ਸਾਨੂੰ ਹੀ ਅੱਗੇ ਆਉਣ ਪਵੇਗਾ। ਇਸ ਨਾਲ ਸਾਡੀ ਆਉਣ ਵਾਲੀ ਪੀੜੀ ਮੁਸ਼ਕਲਾਂ ‘ਚ ਨਾ ਪਵੇ। ਅਨੁਸ਼ਕਾ ਨੇ ਕਿਹਾ, ਲੋਕ ਗਣੇਸ਼ਉਤਸਵ ਧੂਮਧਾਮ ਨਾਲ ਮਨਾਉਣ, ਨਾਲ ਹੀ ਆਪਣਾ ਤੇ ਵਾਤਾਵਰਣ ਦਾ ਵੀ ਧਿਆਨ ਰੱਖਣਾ ਜੋ ਸਭ ਲਈ ਚੰਗਾ ਹੈ।ਇਸ ਦੇ ਨਾਲ ਹੀ ਵਰੁਣ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀ ਵੀਡੀਓ ਪੋਸਟ ਕੀਤੀ ਹੈ ਜਿਸ ‘ਚ ਫ਼ਿਲਮ ‘ਸੂਈ ਧਾਗਾ’ ਦੀ ਟੀਮ ਧਾਗੇ ਨਾਲ ਬਣੇ ਗਣਪਤੀ ਬਣਾ ਕੇ ਵਰੁਣ ਨੂੰ ਸਰਪ੍ਰਾਈਜ਼ ਦਿੰਦੇ ਹਨ। ਵੀਡੀਓ ‘ਚ ਅਨੁਸ਼ਕਾ ਦੀ ਆਵਾਜ਼ ਹੈ ਜਿਸ ‘ਚ ਉਹ ਗਣਪਤੀ ਬਣਾਉਣ ਦੀ ਤਕਨੀਕ ਬਾਰੇ ਦੱਸ ਰਹੀ ਹੈ ਤੇ ਧਾਗੇ ਦੇ ਬੱਪਾ ਨੂੰ ਦੇਖ ਕੇ ਵਰੁਣ ਕਾਫੀ ਹੈਰਾਨ ਹੋ ਜਾਂਦੇ ਹਨ।

About Time TV

Check Also

ਪਤੀ ਦੀ ਕੁੱਟਮਾਰ ਨੇ ਗੁਰਸਿੱਖ ਮਾਡਲ ਨੂੰ ਭੇਜਿਆ ਹਸਪਤਾਲ

ਪਤੀ ਦੀ ਕੁੱਟਮਾਰ ਨੇ ਗੁਰਸਿੱਖ ਮਾਡਲ ਨੂੰ ਭੇਜਿਆ ਹਸਪਤਾਲ

Amritsar : ਮਾਮੂਲੀ ਤਕਰਾਰ ਦੇ ਚਲਦੇ ਗੁਰਸਿੱਖ ਪਤਨੀ ਦੀ ਆਪਣੇ ਪਤੀ ਨਾਲ ਸ਼ਨੀਵਾਰ ਰਾਤ ਨੂੰ ...