Breaking News
Home / India / ਰਾਹੁਲ ਗਾਂਧੀ ਨੇ ਮੋਦੀ ‘ਤੇ ਕੀਤੀ ਦੋਸ਼ਾ ਦੀ ਬੁਛਾਰ

ਰਾਹੁਲ ਗਾਂਧੀ ਨੇ ਮੋਦੀ ‘ਤੇ ਕੀਤੀ ਦੋਸ਼ਾ ਦੀ ਬੁਛਾਰ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੇ ਕੇਂਦਰ ਸਰਕਾਰ ‘ਤੇ ਜੰਮਕੇ ਦੋਸ਼ਾਂ ਦੀ ਬੁਛਾਰ ਕੀਤੀ। ਉਨ੍ਹਾਂ ਕਿਹਾ ਕਿ ਮਾਲਿਆ ਨੂੰ ਭਜਾਉਣ ‘ਚ ਸਰਕਾਰ ਵਲੋਂ ਮਦਦ ਕੀਤੀ ਗਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸੇ ਮੁੱਦੇ ਨੂੰ ਲੈ ਕੇ ਇਸ ਵਾਰ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਕਰਦਿਆਂ ਕਿਹਾ ਹੈ ਕਿ ਇਹ ਸਮਝ ਤੋਂ ਬਾਹਰ ਹੈ ਕਿ ਇੰਨੇ ਵੱਡੇ ਮਾਮਲੇ ‘ਚ ਪ੍ਰਧਾਨ ਮੰਤਰੀ ਦੀ ਆਗਿਆ ਤੋਂ ਬਿਨਾਂ ਸੀ. ਬੀ. ਆਈ. ਨੇ ‘ਲੁੱਕਆਊਟ’ ਨੋਟਿਸ ਬਦਲਿਆ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ‘ਜੇਤਲੀ ਦੀ ਮਿਲੀਭਗਤ’ ਨਾਲ ਮਾਲਿਆ ਭੱਜਣ ‘ਚ ਸਫਲ ਰਿਹਾ।ਰਾਹੁਲ ਗਾਂਧੀ ਨੇ ਅੱਜ ਟਵੀਟ ਕਰਕੇ ਕਿਹਾ ਕਿ ਸੀ. ਬੀ. ਆਈ. ਨੇ ਖ਼ਾਮੋਸ਼ੀ ਨਾਲ ‘ਡਿਟੇਨ’ ਨੋਟਿਸ ਨੂੰ ‘ਇਨਫਾਰਮ’ ਨੋਟਿਸ ‘ਚ ਬਦਲ ਦਿੱਤਾ, ਜਿਸ ਕਾਰਨ ਮਾਲਿਆ ਦੇਸ਼ ‘ਚੋਂ ਬਾਹਰ ਭੱਜ ਸਕਿਆ। ਸੀ. ਬੀ. ਆਈ. ਸਿੱਧੇ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦੀ ਹੈ। ਰਾਹੁਲ ਮੁਤਾਬਿਕ ਅਜਿਹੇ ‘ਚ ਇਹ ਸਮਝ ਤੋਂ ਬਾਹਰ ਹੈ ਕਿ ਇੰਨੇ ਵੱਡੇ ਅਤੇ ਵਿਵਾਦਤ ਮਾਮਲੇ ‘ਚ ਸੀ. ਬੀ. ਆਈ. ਨੇ ਪ੍ਰਧਾਨ ਮੰਤਰੀ ਦੀ ਆਗਿਆ ਤੋ ਬਗ਼ੈਰ ਹੀ ‘ਲੁੱਕਆਊਟ’ ਨੋਟਿਸ ਨੂੰ ਬਦਲਿਆ ਹੋਵੇਗਾ।ਉਧਰ ਦੂਜੇ ਪਾਸੇ ਵਿੱਤ ਮੰਤਰੀ ਜੇਤਲੀ ਨੇ ਮਾਲਿਆ ਦੇ ਬਿਆਨ ਨੂੰ ਝੂਠਾ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ 2014 ਦੇ ਬਾਅਦ ਉਸ ਨੂੰ ਕਦੇ ਮਿਲਣ ਦਾ ਸਮਾਂ ਨਹੀਂ ਦਿੱਤਾ ਸੀ। ਜੇਤਲੀ ਨੇ ਕਿਹਾ ਕਿ ਮਾਲਿਆ ਰਾਜ ਸਭਾ ਮੈਂਬਰ ਦੇ ਤੌਰ ‘ਤੇ ਪ੍ਰਾਪਤ ਵਿਸ਼ੇਸ਼ ਅਧਿਕਾਰ ਦੀ ਦੁਰਵਰਤੋਂ ਕਰਦਾ ਹੋਇਆ ਸੰਸਦ ਭਵਨ ਦੇ ਗਲਿਆਰੇ ‘ਚ ਉਨ੍ਹਾਂ ਕੋਲ ਆ ਗਿਆ ਸੀ।

About Time TV

Check Also

ਆਪ ਨੇ ਅਸਤੀਫਿਆਂ ਦੇ ਡਰੋਂ ਬਦਲੀ ਰਣਨੀਤੀ

 ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ...