Breaking News
Home / Featured / Crime / ਖਾਲਿਸਤਾਨੀ ਸਮਰਥਕਾਂ ਨੇ ਬੰਬ ਧਮਾਕਿਆਂ ਦੀ ਜਿਮੇਵਾਰੀ ਆਪਣੇ ਉਪਰ ਲਈ
ਖਾਲਿਸਤਾਨੀ ਸਮਰਥਕਾਂ ਨੇ ਬੰਬ ਧਮਾਕਿਆਂ ਦੀ ਜਿਮੇਵਾਰੀ ਆਪਣੇ ਉਪਰ ਲਈ

ਖਾਲਿਸਤਾਨੀ ਸਮਰਥਕਾਂ ਨੇ ਬੰਬ ਧਮਾਕਿਆਂ ਦੀ ਜਿਮੇਵਾਰੀ ਆਪਣੇ ਉਪਰ ਲਈ

ਜਲੰਧਰ ਚ ਕਲ ਹੋਏ ਬੰਬ ਧਮਾਕਿਆਂ ਨਾਲ ਸਾਰੇ ਲੋਕ ਦਹਿਸ਼ਤ ਵਿਚ ਹਨ ਅਤੇ ਧਮਾਕਿਆਂ ਕਾਰਨ ਲੋਕ ਡਰ ਦੇ ਖੌਫ ਵਿਚ ਜੀ ਰਹੇ ਹਨ ਅਤੇ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਸਾਰੇ ਬੰਬ ਧਮਾਕਿਆਂ ਦੀ ਜਿੰਮੇਵਾਰੀ “ਭਿੰਡਰਾਂਵਾਲਾ ਟਾਈਗਰ ਫੋਰਸ ਓਫ ਖਾਲਿਸਤਾਨ” ਲੈ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੰਸਥਾ ਵਲੋਂ ਇਕ ਪੱਤਰ ਜਾਰੀ ਕੀਤੀ ਗਿਆ ਜਿਸ ਵਿਚ ਲਿਖਿਆ ਹੈ —

” ‘ਭਿੰਡਰਾਂਵਾਲਾ ਟਾਈਗਰ ਫੋਰਸ ਓਫ ਖਾਲਿਸਤਾਨ’ ਵਲੋਂ ਜਲੰਧਰ ਦੇ ਮਕਸੂਦਾਂ ਥਾਣੇ SSP ਦਫਤਰ ਨਵਾਂ ਸਹਿਰ ਤੇ ਦਰਿਆ ਪੁਲਿਸ ਸਟੇਸ਼ਨ ਚੰਡੀਗੜ੍ਹ ਉੱਪਰ ਹਮਲੇ ਕਰਨ ਦੀ ਜਿੰਮੇਵਾਰੀ ਆਪਣੇ ਸਿਰ ਲਈ ਜਾਂਦੀ ਹੈ। ਭਾਂਵੇ ਕਿ ਪੁਲਿਸ ਨੇ ਨਮੋਸ਼ੀ ਦੇ ਡਰੋ ਚੰਡੀਗੜ੍ਹ ਤੇ ਨਵਾਂਸ਼ਹਿਰ ਵਿਚ ਹੋਏ ਨੁਕਸਾਨ ਦੀ ਖ਼ਬਰ ਹਾਲੇ ਤਕ ਬਾਹਰ ਨਹੀਂ ਆਉਣ ਦਿਤੀ। ਸਿੱਖਾਂ ਉੱਤੇ ਜ਼ੁਲਮ ਕਰਨ ਵਾਲਿਆਂ ਨੂੰ ਸੁਖ ਦੀ ਨੀਂਦ ਨਹੀਂ ਸਨ ਦਿੱਤਾ ਜਾਵੇਗਾ, ਭਾਵੇ ਉਹ ਕੋਈ ਵੀ ਹੋਵੇ। ਸਾਡੇ ਵਲੋਂ ਕਿਸੇ ਨੂੰ ਕੋਈ ਵਾਰਨਿੰਗ ਜਾ ਸੰਭਲਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ , ਸਿਰਫ ਕਾਰਵਾਈ ਕੀਤੀ ਜਾਊਗੀ। ਜਿਨ੍ਹਾਂ ਪੁਲਿਸ ਵਾਲਿਆਂ ਨੂੰ ਆਪਣੀ ਜਾਨ ਪਿਆਰੀ ਹੈ, ਓਹੋ ਸਿੱਖਾਂ ਉਪੱਰ ਜ਼ੁਲਮ ਕਰਨਾ ਛੱਡ ਕੇ ਇਮਾਨਦਾਰੀ ਨਾਲ ਲੋਕ ਦੀ ਸੇਵਾ ਕਰਨ , ਨਹੀਂ ਤਾਂ ਪਰਲੋਕ ਦੀ ਤਿਆਰੀ ਕਰ ਕ ਰੱਖਣ।”–


ਹੁਣ ਦੇਖਣਾ ਹੋਵੇਗਾ ਕਿ ਪੁਲਿਸ ਅੱਗੇ ਕਿ ਕਾਰਵਾਈ ਕਰਦੀ ਹੈ ਅਤੇ ਕਾਰਵਾਈ ਵਿਚ ਹੋਰ ਕੀ ਕੀ ਖੁਲਾਸੇ ਹੁੰਦੇ ਹਨ। ਇਹਨਾਂ ਹੀ ਇਹ ਪੁਲਿਸ ਥਾਣਿਆਂ ਵਿਚ ਬੰਬ ਧਮਾਕੇ ਹੋਣਾ ਪੁਲਿਸ ਦੀ ਆਪਣੀ ਸੁਰਖਿਯਤਾ ਤੇ ਵੀ ਸਵਾਲੀਆ ਨਿਸ਼ਾਨ ਉਠਾਂਦੇ ਹਨ। ਜੇਕਰ ਪੁਲਿਸ ਆਪਣੀ ਹੀ ਸੁਰੱਖਿਆ ਨਹੀਂ ਕਰ ਸਕਦੀ ਤਾਂ ਓਹੋ ਆਮ ਜਨਤਾ ਨੂੰ ਕਿਸ ਤਰਾਂ ਸੁਰਖਿਅਤ ਰੱਖ ਸਕਦੀ ਹੈ।

About Time TV

Check Also

ਅੰਮ੍ਰਿਤਸਰ ਦੇ ਬੈਂਕ ‘ਚ ਡਾਕਾ, ਲੁਟੇਰੇ ਲੱਖਾਂ ਲੁੱਟ ਕੇ ਹੋਏ ਫਰਾਰ

ਅੰਮ੍ਰਿਤਸਰ: ਤਰਸਿੱਕਾ ਬਲਾਕ ਅਧੀਨ ਪੈਂਦੇ ਪਿੰਡ ਖਜਾਲਾ ਵਿੱਚ ਅੱਜ ਬਾਅਦ ਦੁਪਹਿਰ ਚਾਰ ਅਣਪਛਾਤੇ ਲੁਟੇਰੇ ਬੈਂਕ ...