Breaking News
Home / Breaking News / ਪ੍ਰਸ਼ਾਸਨ ਜਿੰਮੇਵਾਰ ਹੈ ਇਸ ਬੱਚੇ ਦੀ ਮੌਂਤ ਦਾ ..

ਪ੍ਰਸ਼ਾਸਨ ਜਿੰਮੇਵਾਰ ਹੈ ਇਸ ਬੱਚੇ ਦੀ ਮੌਂਤ ਦਾ ..

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮਾਰੋਹ ਦੌਰਾਨ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। 5 ਸਾਲ ਬੱਚਾ ਜੋ ਨਗਰ ਕੀਰਤਨ ਦੇਖਣ ਆਇਆ ਸੀ ਉਹ ਗਟਰ ਦਾ ਢੱਕਣ ਖੁੱਲ੍ਹਾ ਹੋਣ ਕਰਕੇ ਉਸ ਵਿੱਚ ਡਿੱਗ ਗਿਆ ਤੇ ਉਸਦੀ ਮੌਤ ਹੋ ਗਈ। ਪਰਿਵਾਰ ਨੇ ਬੱਚੇ ਦੀ ਮੌਤ ਦਾ ਜ਼ਿੰਮੇਵਾਰ ਪ੍ਰਸ਼ਾਸਨ ਨੂੰ ਠਹਿਰਾਇਆ ਹੈ।ਜਾਣਕਾਰੀ ਮੁਤਾਬਕ ਸ਼ਨਿੱਚਰਵਾਰ ਰਾਤ ਨੂੰ ਗੁਰਨੂਰ ਨਾਮ ਦਾ ਪੰਜ ਸਾਲ ਦਾ ਬੱਚਾ ਬਟਾਲਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਦੀ ਵਿਆਹ ਪੁਰਬ ਸਮਾਰੋਹ ਮੌਕੇ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਆਪਣੇ ਪਰਿਵਾਰ ਦੇ ਨਾਲ ਆਇਆ ਸੀ। ਬੱਚੇ ਦੇ ਤਾਏ ਮੁਤਾਬਕ ਉਹ ਪਿਸ਼ਾਬ ਕਰਨ ਲਈ ਸੜਕ ਕਿਨਾਰੇ ਗਿਆ ਸੀ ਪਰ ਉਸ ਤੋਂ ਬਾਅਦ ਵਾਪਿਸ ਨਹੀਂ ਆਇਆ। ਉਨ੍ਹਾਂ ਨੇ ਕਾਫੀ ਜਗ੍ਹਾ ਲੱਭਿਆ ਪਰ ਗੁਰਨੂਰ ਕਿਤੇ ਨਹੀਂ ਮਿਿਲਆ।ਜਦੋਂ ਸਵੇਰ ਹੋਈ ਤਾਂ ਉਸ ਸੜਕ ਉੱਤੇ ਬਣੇ ਗਟਰ ਦੇ ਕੋਲ ਬੱਚੇ ਦੀਆਂ ਚੱਪਲਾਂ ਦਿਖੀਆਂ ਤੇ ਸ਼ੱਕ ਹੋਇਆ ਕਿ ਬੱਚਾ ਕਿਤੇ ਇਸਦੇ ਅੰਦਰ ਨਾ ਡਿੱਗ ਗਿਆ ਹੋਵੇ ਤੇ ਜਦੋਂ ਉਸਦੇ ਅੰਦਰ ਦੇਖਿਆ ਬੱਚਿਆ ਨੂੰ ਮ੍ਰਿਤਕ ਪਾਇਆ ਗਿਆ।ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਤੇ ਲੋਕਾਂ ਨੇ ਜਲੰਧਰ-ਬਟਾਲਾ ਰੋਡ ਉੱਤੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾḤ ਬੱਚੇ ਦੀ ਮਾਂ ਨੇ ਕਿਹਾ ਕਿ ਮੌਤ ਦਾ ਕਾਰਣ ਪ੍ਰਸ਼ਾਸਨ ਹੈ। ਅਗਰ ਪ੍ਰਸ਼ਾਸਨ ਨੇ ਗਟਰ ਦਾ ਢੱਕਣ ਬੰਦ ਕੀਤਾ ਹੁੰਦਾ ਤਾਂ ਉਸਦਾ ਬੱਚਾ ਨਾ ਮਰਦਾ।

About Time TV

Check Also

ਬੇਟੀ ਆਰਾਧਿਆ ਦੇ ਜਨਮ ਦਿਨ ਤੇ ਅਭਿਸ਼ੇਕ ਬੱਚਨ ਵੀ ਬਣੇ ਬੱਚੇ

ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਦਾ ਹਾਲ ਹੀ ਵਿੱਚ 7 ਵਾਂ ਜਨਮਦਿਨ ਮਨਾਇਆ ਗਿਆ। ਇਸ ...

Leave a Reply

Your email address will not be published. Required fields are marked *