Breaking News
Home / International / ਫਿਲੀਪੀਨਜ਼ ‘ਚ ਤੂਫ਼ਾਨ ਕਾਰਨ ਮਰਨ ਵਾਲਿਆ ਦੀ ਗਿਣਤੀ ਵੱਧ ਕੇ ਹੋਈ 49

ਫਿਲੀਪੀਨਜ਼ ‘ਚ ਤੂਫ਼ਾਨ ਕਾਰਨ ਮਰਨ ਵਾਲਿਆ ਦੀ ਗਿਣਤੀ ਵੱਧ ਕੇ ਹੋਈ 49

ਫਿਲੀਪੀਨਜ਼ 'ਚ ਭਿਆਨਕ 'ਮਾਂਗਖੁਟ' ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ 49 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਲਈ ਦੱਸ ਦੇਈਏ ਕਿ ਪਹਿਲਾਂ ਇਸ ਤੂਫ਼ਾਨ 'ਚ ਮਰਨ ਵਾਲਿਆਂ ਦੀ ਗਿਣਤੀ 25 ਦੱਸੀ ਜਾ ਰਹੀ ਸੀ ਪਰ ਹੁਣ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਤੂਫ਼ਾਨ ਕਾਰਨ 49 ਲੋਕਾਂ ਦੀ ਮੌਤ ਹੋ ਚੁੱਕੀ ਹੈ । ਜ਼ਿਕਰਯੋਗ ਹੈ ਕਿ ਸ਼ਨੀਵਾਰ ਰਾਤ ਨੂੰ ਆਏ ਇਸ ਤੁਫ਼ਾਨ ਦਾ ਸਭ ਤੋਂ ਵੱਧ ਅਸਰ ਲੁਜਾਨ ਟਾਪੂ ਦੇ ਕੋਰਡਿਲੇਰਾ ਇਲਾਕੇ 'ਚ ਦੇਖਣ ਨੁੰ ਮਿਿਲਆ ਜਿੱਥੇ ਸਭ ਤੋਂ ਜ਼ਿਆਦਾ ਮੌਤਾਂ ਹੋਣ ਦੀ ਖ਼ਬਰ ਮਿਲੀ ਰਹੀ ਹੈ ।ਇਸ ਇਲਾਕੇ ਨਾਲ ਲੱਗਦੇ ਨੁਈਵਾ ਵਿਜਕਯਾ ਸੂਬੇ ਤੇ ਇਲੋਕੋਸ ਸੁਰ ਸੂਬੇ 'ਚ ਵੀ ਕੁੱਝ ਮੌਤਾਂ ਹੋਣ ਦਾ ਵੀ ਸਮਾਚਾਰ ਹੈ।ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ਦੇ ਸਲਾਹਕਾਰ ਫਰਾਂਸਿਸ ਟਾਲੇਂਟਿਨੋ ਨੇ ਦੱਸਿਆ ਕਿ ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ।

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...

Leave a Reply

Your email address will not be published. Required fields are marked *