Breaking News
Home / News / ‘ਮਹਾਨ ਕੋਸ਼’ ਦੀਆਂ ਮੁੜ ਛਾਪੀਆਂ 24,000 ਕਾਪੀਆਂ ਹੋਣਗੀਆਂ ਨਸ਼ਟ

‘ਮਹਾਨ ਕੋਸ਼’ ਦੀਆਂ ਮੁੜ ਛਾਪੀਆਂ 24,000 ਕਾਪੀਆਂ ਹੋਣਗੀਆਂ ਨਸ਼ਟ

ਪਟਿਆਲਾ 16 ਸਤੰਬਰ - ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਲਿਖੇ 'ਮਹਾਨ ਕੋਸ਼' ਦੀਆਂ ਜਿਹੜੀਆਂ 24,000 ਕਾਪੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੋਬਾਰਾ ਪ੍ਰਕਾਸ਼ਿਤ ਕੀਤੀਆਂ ਸਨ, ਉਨ੍ਹਾਂ ਨੂੰ ਹੁਣ ਨਸ਼ਟ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਇਸ ਨਵੇਂ ਐਡੀਸ਼ਨ ਵਿੱਚ ਬੇਸ਼ੁਮਾਰ ਗ਼ਲਤੀਆਂ ਹਨ ਤੇ ਕੁਝ ਥਾਵਾਂ 'ਤੇ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। ਭਾਈ ਕਾਨ੍ਹ ਸਿੰਘ ਨਾਭਾ ਦਾ ਇਹ 'ਮਹਾਨ ਕੋਸ਼' 1927 'ਚ ਪਹਿਲੀ ਵਾਰ ਪ੍ਰਕਾਸ਼ਿਤ ਹੋਇਆ ਸੀ ਤੇ ਇਸ ਨੂੰ ਪੰਜਾਬੀ ਭਾਸ਼ਾ ਦਾ ਹੁਣ ਤੱਕ ਦੇ ਸਭ ਤੋਂ ਮਹਾਨ ਕੋਸ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੇ ਮੁਖੀ ਪ੍ਰੋ. ਸਰਬਜਿੰਦਰ ਸਿੰਘ ਨੇ ਦੱਸਿਆ ਕਿ 'ਮਹਾਨ ਕੋਸ਼' ਦੀਆਂ 24,000 ਕਾਪੀਆਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ 'ਚ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। ਉਨ੍ਹਾਂ ਦਾ ਹੁਣ ਕੀ ਕਰਨਾ ਹੈ, ਇਸ ਬਾਰੇ ਫ਼ੈਸਲਾ ਮਾਹਿਰਾਂ ਦੀ ਇੱਕ ਕਮੇਟੀ ਦੇ ਹੱਥ ਹੈ। ਇਸ ਕਮੇਟੀ ਦੀ ਮੀਟਿੰਗ ਇਸੇ ਹਫ਼ਤੇ ਹੋਣੀ ਤੈਅ ਹੈ।'ਮਹਾਨ ਕੋਸ਼' ਦੀਆਂ ਇਹ ਕਾਪੀਆਂ ਦੋਬਾਰਾ ਸਾਲ 2002-2007 ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਛਾਪੀਆਂ ਗਈਆਂ ਸਨ।ਇਸ ਕੋਸ਼ ਵਿੱਚ ਪੰਜਾਬੀ ਦਾ ਪਹਿਲਾ ਇਨਸਾਈਕਲੋਪੀਡੀਆ ਵੀ ਮੰਨਿਆ ਜਾਂਦਾ ਹੈ ਤੇ ਇਸ ਵਿੱਚ ਗੁਰਮੁਖੀ ਭਾਸ਼ਾ ਵਿੱਚ 64,263 ਇੰਦਰਾਜ਼ (ਐਂਟ੍ਰੀਜ਼) ਹਨ। 'ਗੁਰਮੁਖੀ' ਸ਼ਬਦ ਦਾ ਮਤਲਬ ਹੈ 'ਗੁਰੂ ਦੇ ਮੂੰਹ 'ਚੋਂ ਨਿੱਕਲੀ ਹੋਈ' ਅਤੇ ਪੰਜਾਬੀ ਭਾਸ਼ਾ ਨੂੰ ਇਸੇ ਭਾਵ ਗੁਰਮੁਖੀ ਲਿਪੀ 'ਚ ਹੀ ਲਿਿਖਆ ਜਾਂਦਾ ਹੈ। ਪਾਕਿਸਤਾਨ 'ਚ ਪੰਜਾਬੀ ਭਾਸ਼ਾ ਸ਼ਾਹਮੁਖੀ ਲਿਪੀ (ਅਰੈਬਿਕ) 'ਚ ਲਿਖਣ ਦਾ ਰਿਵਾਜ ਹੈ।12 ਮਈ, 1912 ਨੂੰ ਭਾਈ ਕਾਨ੍ਹ ਸਿੰਘ ਨਾਭਾ ਨੇ ਨਾਭਾ ਦੇ ਰਾਜੇ ਦੇ ਨਿੱਜੀ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਤਦ ਇੰਨੇ ਵੱਡੇ ਅਹੁੱਦੇ ਤੋਂ ਅਸਤੀਫ਼ਾ ਸਿਰਫ਼ ਇਸ 'ਮਹਾਨ ਕੋਸ਼' ਦਾ ਕੰਮ ਸ਼ੁਰੂ ਕਰਨ ਲਈ ਦਿੱਤਾ ਸੀ। ਪਹਿਲਾਂ ਉਨ੍ਹਾਂ ਨੂੰ ਫ਼ਰੀਦਕੋਟ ਦੇ ਮਹਾਰਾਜਾ ਬਰਜਿੰਦਰ ਸਿੰਘ ਨੇ ਸਰਪ੍ਰਸਤੀ ਦਿੱਤੀ ਸੀ; ਜਿਨ੍ਹਾਂ ਦਾ ਦੇਹਾਂਤ 1918 'ਚ ਹੋ ਗਿਆ ਸੀ। ਫਿਰ ਇੱਕ ਹੋਰ ਸਰਪ੍ਰਸਤ ਮਹਾਰਾਜਾ ਰਿਪੁਦਮਨ ਸਿੰਘ ਨੂੰ 1923 'ਚ ਮਜਬੂਰਨ ਰਾਜਗੱਦੀ ਤੋਂ ਲਾਂਭੇ ਹੋਣਾ ਪਿਆ ਸੀ।ਫਿਰ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਇਸ 'ਮਹਾਨ ਕੋਸ਼' ਦੀ ਛਪਾਈ ਦਾ ਸਾਰਾ ਖ਼ਰਚਾ ਝੱਲਣ ਦੀ ਪੇਸ਼ਕਸ਼ ਕੀਤੀ ਸੀ।ਇਹ ਮਹਾਨ ਕੰਮ 6 ਫ਼ਰਵਰੀ, 1926 ਨੂੰ ਮੁਕੰਮਲ ਹੋਇਆ ਸੀ ਤੇ ਅਕਤੂਬਰ 1927 'ਚ ਇਹ ਅੰਮ੍ਰਿਤਸਰ ਵਿਖੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਧਨੀ ਰਾਮ ਚਾਤ੍ਰਿਕ ਹੁਰਾਂ ਦੀ ਪ੍ਰੈੱਸ ਵਿੱਚ ਛਪਿਆ ਸੀ।ਪ੍ਰੋ. ਸਰਬਜਿੰਦਰ ਸਿੰਘ ਨੇ ਦੱਸਿਆ ਕਿ 'ਮਹਾਨ ਕੋਸ਼' ਨੂੰ ਮੁੜ ਛਾਪਣ 'ਤੇ ਯੂਨੀਵਰਸਿਟੀ ਦਾ ਬਹੁਤ ਜ਼ਿਆਦਾ ਧਨ ਖ਼ਰਚ ਹੋਇਆ ਹੈ।ਇਸ ਦੇ ਨਵੇਂ ਐਡੀਸ਼ਨ ਦੇ ਅਧਿਆਇ ਜਾਂ ਪੰਨੇ ਬਦਲੇ ਵੀ ਜਾ ਸਕਦੇ ਹਨ।ਪਰ ਉੱਧਰ ਮਾਹਿਰਾਂ ਦੀ ਕਮੇਟੀ ਦੇ ਮੈਂਬਰ ਡਾ. ਹਰਪਾਲ ਸਿੰਘ ਪਨੂੰ ਦਾ ਕਹਿਣਾ ਹੈ ਕਿ 'ਮਹਾਨ ਕੋਸ਼' ਦੇ ਨਵੇਂ ਐਡੀਸ਼ਨ ਦੀਆਂ ਕਾਪੀਆਂ ਹੁਣ ਸਿਰਫ਼ 'ਰੱਦੀ' ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ।ਉਨ੍ਹਾਂ ਕਿਹਾ ਕਿ ਮਾਹਿਰਾਂ ਅਨੁਸਾਰ ਇਹ ਸੰਸਕਰਣ ਸਿਰਫ਼ ਰੱਦੀ ਹੈ।ਸਾਲ 2016 ਦੌਰਾਨ ਇਸ ਨਵੇਂ ਸੰਸਕਰਣ ਦੀਆਂ ਸਾਰੀਆਂ ਗ਼ਲਤੀਆਂ ਤੇ ਤਬਦੀਲੀਆਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ।ਡਾ. ਪਨੂੰ ਦਾ ਕਹਿਣਾ ਹੈ ਕਿ ਕਮੇਟੀ ਨੇ ਇਸ ਵੱਡੀ ਗ਼ਲਤੀ ਦੀ ਜ਼ਿੰਮੇਵਾਰੀ ਤੈਅ ਕਰਨ ਤੇ ਸਾਰੇ ਨੁਕਸਾਨ ਦੀ ਭਰਪਾਈ ਉਸੇ ਵਿਅਕਤੀ ਜਾਂ ਸੰਸਥਾ ਤੋਂ ਕਰਵਾਉਣ ਦੀ ਗੱਲ ਆਖੀ ਸੀ। ਉਨ੍ਹਾਂ ਦੱਸਿਆ ਕਿ ਨਵੇਂ ਐਡੀਸ਼ਨ ਵਿੱਚ ਪੰਜਾਬੀ ਭਾਸ਼ਾ ਵਿੱਚ ਬੇਸ਼ੁਮਾਰ ਗ਼ਲਤੀਆਂ ਪਾਈਆਂ ਗਈਆਂ ਸਨ।

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...

Leave a Reply

Your email address will not be published. Required fields are marked *