Breaking News
Home / India / ਮੁੱਕੇਬਾਜ਼ ਸੰਦੀਪ ਕੌਰ ਨੇ ਪੋਲੈਂਡ ‘ਚ ਜਿੱਤਿਆ ਸੋਨ ਤਗ਼ਮਾ

ਮੁੱਕੇਬਾਜ਼ ਸੰਦੀਪ ਕੌਰ ਨੇ ਪੋਲੈਂਡ ‘ਚ ਜਿੱਤਿਆ ਸੋਨ ਤਗ਼ਮਾ

ਪਟਿਆਲਾ ਦੀ ਵਿਿਦਆਰਥਣ ਸੰਦੀਪ ਕੌਰ ਨੇ ਪੰਜਾਬ ਦਾ ਵੱਡਾ ਮਾਨ ਵਧਾਇਆ ਹੈ। ਉਸਨੇ ਪੋਲੈਂਡ ‘ਚ ਹੋਏ 13ਵੇਂ ਸੇਲੀਸੀਅਨ ਮੁੱਕੇਬਾਜ਼ੀ ਕੱਪ ‘ਚੋਂ ਸੋਨ ਤਗਮਾ ਜਿੱਤਿਆ ਹੈ। ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੀ ਵਿਿਦਆਰਥਣ ਨੇ 52 ਕਿੱਲੋ ਭਾਰ ਵਰਗ ‘ਚ ਇਹ ਜਿੱਤ ਹਾਸਲ ਕੀਤੀ ਹੈ।ਇਸ ਜੂਨੀਅਰ ਵਰਗ ਦੇ ਟੂਰਨਾਮੈਂਟ ‘ਚ ਭਾਰਤੀ ਟੀਮ ਨੇ 6 ਸੋਨ, 6 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤ ਕੇ ਅੱਵਲ ਰਹਿਣ ਦਾ ਮਾਣ ਪ੍ਰਾਪਤ ਕੀਤਾ ਹੈ। ਸੰਦੀਪ ਕੌਰ ਪਟਿਆਲਾ ਨੇੜਲੇ ਪਿੰਡ ਹਸਨਪੁਰ ਦੇ ਸ੍ਰੀ ਜਸਵੰਤ ਸਿੰਘ ਦੀਆਂ ਚਾਰ ਧੀਆਂ ‘ਚੋਂ ਇੱਕ ਹੈ।ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਪਟਿਆਲਾ ਪੁੱਜਣ ‘ਤੇ ਸੰਦੀਪ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਅੱਜ ਪ੍ਰਿੰ. ਚਹਿਲ ਤੇ ਸਕੂਲ ਸਟਾਫ਼ ਨੇ ਸੰਦੀਪ ਕੌਰ ਦਾ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਸਾਂਝੀ ਕੀਤੀ।

About Time TV

Check Also

ਪੰਜਾਬ ਸਰਕਾਰ ਹਰ ਫਰੰਟ ‘ਤੇ ਫੇਲ੍ਹ : ਹਰਪਾਲ ਚੀਮਾ

ਚੰਡੀਗੜ੍ਹ, 16 ਅਕਤੂਬਰ (ਜਤਿੰਦਰ ਸਿੰਘ) : ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਪਟਿਆਲਾ ਅਧਿਆਪਕ ...

Leave a Reply

Your email address will not be published. Required fields are marked *