Breaking News
Home / Breaking News / ਗੰਨਹਾਊਸ ਵਿਚ ਫਾਇਰਿੰਗ ਹੋਣ ਦੀ ਘਟਨਾ …

ਗੰਨਹਾਊਸ ਵਿਚ ਫਾਇਰਿੰਗ ਹੋਣ ਦੀ ਘਟਨਾ …

ਹੁਸ਼ਿਆਰਪੁਰ ਦੇ ਟਾਂਡਾ ‘ਚ ਇੱਕ ਗੰਨਹਾਊਸ ਵਿਚ ਫਾਇਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋ ਔਰਤਾਂ ਇੱਕ ਗੰਨਹਾਊਸ ‘ਚ ਗਈਆਂ ਸਨ ਜਿਥੇ ਇਹ ਫਾਇਰਿੰਗ ਹੋਈ ਤੇ ਜਿਸ ਵਿਚ ਇੱਕ ਐਨ.ਆਰ.ਆਈ ਮਹਿਲਾ ਦੇ ਗੋਲੀ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਦੂਜੀ ਮਹਿਲਾ ਜ਼ਖਮੀ ਹੋ ਗਈ।ਜਾਣਕਾਰੀ ਮੁਤਾਬਕ ਗੰਨਹਾਊਸ ਦਾ ਮਾਲਕ ਮੌਕੇ ‘ਤੇ ਮੌਜੂਦ ਨਹੀਂ ਸੀ। ਮਾਲਕ ਵੱਲੋਂ ਇਸ ਘਟਨਾ ਤੋਂ ਬਾਅਦ ਆ ਕੇ ਦੁਕਾਨ ਨੂੰ ਬਾਹਰੋਂ ਜਿੰਦਾ ਮਾਰ ਕੇ ਉਥੋਂ ਫਰਾਰ ਹੋ ਗਿਆ ਤੇ ਮ੍ਰਿਤਕ ਔਰਤ ਦੀ ਲਾਸ਼ ਦੁਕਾਨ ਦੇ ਅੰਦਰ ਹੀ ਪਈ ਰਹੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਅਰੰਭ ਦਿੱਤੀ ਹੈ ਤੇ ਦੁਕਾਨ ਨੂੰ ਸੀਲ ਕਰ ਦਿੱਤਾ। ਉਥੇ ਹੀ ਪੁਲੀਸ ਦੁਕਾਨ ‘ਚ ਲੱਗੇ ਸੀਸੀਟੀਵੀ ਫੁਟੇਜ ਖੰਘਾਲ ਰਹੀ ਹੈ ਤਾਂ ਜੋ ਗੋਲੀ ਚੱਲਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ।

About Time TV

Check Also

ਐੱਨ . ਆਰ . ਆਈ ਦੀ ਕੀਤੀ ਸ਼ਰੇਆਮ ਕੁੱਟਮਾਰ ..

ਅੰਮ੍ਰਿਤਸਰ (ਹਰਜੀਤ ਸਿੰਘ ਗਰੇਵਾਲ )-ਅੰਮ੍ਰਿਤਸਰ ਦੇ ਕੈਂਟ ਥਾਣੇ ਅਧੀਨ ਪੈਂਦੇ ਨਿੱਕਾ ਸਿੰਘ ਕਾਲੋਨੀ ‘ਚ ਦੇਰ ...

Leave a Reply

Your email address will not be published. Required fields are marked *