Breaking News
Home / Entertainment / Bollywood / ਦਿਸ਼ਾ ਪਟਾਨੀ ਨੇ ਵੀ ਪ੍ਰਿਆ ਦੇ ਇਸ ਅੰਦਾਜ਼ ਨੂੰ ਕਾਪੀ ਕੀਤਾ..

ਦਿਸ਼ਾ ਪਟਾਨੀ ਨੇ ਵੀ ਪ੍ਰਿਆ ਦੇ ਇਸ ਅੰਦਾਜ਼ ਨੂੰ ਕਾਪੀ ਕੀਤਾ..

ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰਿਅਰ ਅੱਖਾਂ ਦੇ ਇਸ਼ਾਰਿਆਂ ਕਰਕੇ ਇੰਟਰਨੈੱਟ ਉੱਤੇ ਰਾਤੋਂ – ਰਾਤ ਸੁਰਖੀਆਂ ‘ਚ ਆ ਗਈ ਸੀ। ਪ੍ਰਿਆ ਪ੍ਰਕਾਸ਼ ਦੇ ਇਸ ਅੰਦਾਜ਼ ਨੂੰ ਕਈ ਲੋਕਾਂ ਨੇ ਕਾਪੀ ਵੀ ਕੀਤਾ। ਅਜਿਹੇ ਵਿੱਚ ਹੁਣ ਟਾਈਗਰ ਸ਼ਰਾਫ ਦੀ ਗਰਲਫ੍ਰੈਂਡ ਦਿਸ਼ਾ ਪਟਾਨੀ ਨੇ ਵੀ ਪ੍ਰਿਆ ਦੇ ਇਸ ਅੰਦਾਜ਼ ਨੂੰ ਕਾਪੀ ਕੀਤਾ ਹੈ। ਇੰਨਾ ਹੀ ਨਹੀਂ ਸੋਸ਼ਲ ਮੀਡੀਆ ਉੱਤੇ ਦਿਸ਼ਾ ਦਾ ਇਹ ਸ਼ਾਨਦਾਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਦਿਸ਼ਾ ਪਟਾਨੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।ਇਸ ਵੀਡੀਓ ਨੂੰ ਸ਼ੇਅਰ ਕਰ ਦਿਸ਼ਾ ਨੇ ਲਿਿਖਆ ਕਿ , “ਚਿਲ ਕਰੋ ਵਿਦ ਨੈਸਕੈਫੇ ਕਾਫ਼ੀ। ” ਦਰਅਸਲ ਇਹ ਵੀਡੀਓ ਇੱਕ ਇਸ਼ਤਿਹਾਰ ਦਾ ਹੈ।ਜਿਸ ਵਿੱਚ ਦਿਸ਼ਾ ਲੋਕਾਂ ਨੂੰ ਪਿਆਰਾ ਹੋਏ ਮਿਮਸ ਦੀ ਨਕਲ ਕਰਦੀ ਨਜ਼ਰ ਆ ਰਹੀ ਹੈ। ਅਜਿਹੇ ਵਿੱਚ ਉਨ੍ਹਾਂ ਨੇ ਪ੍ਰਿਆ ਪ੍ਰਕਾਸ਼ ਦੀ ਨਕਲ ਕਰਦੇ ਹੋਏ ਬਹੁਤ ਹੀ ਕਾਤੀਲਾਨਾ ਅੰਦਾਜ਼ ਵਿੱਚ ਅੱਖਾਂ ਮਟਕਾਈਆਂ। ਇਸ ਵੀਡੀਓ ਵਿੱਚ ਦਿਸ਼ਾ ਪਟਾਨੀ ਹੂ ਬ ਹੂ ਪ੍ਰਿਆ ਪ੍ਰਕਾਸ਼ ਦੀ ਤਰ੍ਹਾਂ ਵਿੱਖ ਰਹੀ ਹੈ।ਉਨ੍ਹਾਂ ਦੇ ਆਊਟ ਫੱਿਟ ਅਤੇ ਵਾਲ ਬਿਲਕੁਲ ਪ੍ਰਆਿ ਪ੍ਰਕਾਸ਼ ਵਰਗੇ ਹੀ ਹਨ।ਦਿਸ਼ਾ ਪਟਾਨੀ ਦੇ ਇਸ ਵੀਡੀਓ ਨੂੰ ਵੇਖ ਕਈ ਲੋਕ ਉਨ੍ਹਾਂ ਦੇ ਐਕਸਪ੍ਰੇਸ਼ਨਸ ਦੇ ਕਾਇਲ ਹੋ ਗਏ ਹਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੂੰ 3 ਦਿਨ ਦੇ ਅੰਦਰ 16 ਲੱਖ ਲੋਕਾਂ ਤੋਂ ਵੀ ਜ਼ਿਆਦਾ ਲੋਕਾਂ ਨੇ ਵੇਖਿਆ ਹੈ। ਦੱਸ ਦੇਈਏ ਅੱਜ ਕੱਲ੍ਹ ਦਿਸ਼ਾ ਪਾਟਨੀ ਆਪਣੀ ਅਗਲੀ ਫਿਲਮ ‘ਭਾਰਤ’ ਦੀ ਸ਼ੂਟਿੰਗ ਵਿੱਚ ਵਿਅਸਤ ਹੈ। ਇਸ ਫਿਲਮ ਵਿੱਚ ਦਿਸ਼ਾ ਸਲਮਾਨ ਖਾਨ ਦੇ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆਏਗੀ।ਗੱਲ ਕਰੀਏ ਪ੍ਰਿਆ ਪ੍ਰਕਾਸ਼ ਦੀ ਤਾਂ ਪ੍ਰਿਆ ਦਾ ਸੋਸ਼ਲ ਮੀਡੀਆ ਉੱਤੇ ਹੁਣ ਵੀ ਕਾਫ਼ੀ ਕਰੇਜ ਹੈ।ਫੈਨਜ਼ ਨੂੰ ਉਨ੍ਹਾਂ ਦੇ ਬਾਲੀਵੁਡ ਡੈਬਿਊ ਦਾ ਇੰਤਜ਼ਾਰ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਸਮੇਂ – ਸਮੇਂ ‘ਤੇ ਅਪਡੇਟ ਕਰਦੇ ਰਹਿੰਦੇ ਹਨ। ਦੱਸ ਦੇਈਏ ਕਿ ਦਿਸ਼ਾ ਪਟਾਨੀ ਦੇ ਸੋਸ਼ਲ ਮੀਡੀਆ ‘ਤੇ ਲੱਖਾਂ ਲੋਕ ਫੈਨ ਹਨ ਜੋ ਕਿ ਉਹਨਾਂ ਦੀ ਹਰ ਇੱਕ ਖਬਰ ਲਈ ਉਹਨਾਂ ਨੂੰ ਸੋਸ਼ਲ ਮੀਡੀਆ ‘ਤੇ ਫਾਲੋ ਕਰਦੇ ਰਹਿੰਦੇ ਹਨ।

About Time TV

Check Also

ਮਾਚਿਸ ਫੈਕਟਰੀ ‘ਚ ਧਮਾਕਾ, 2 ਮਜ਼ਦੂਰ ਗੰਭੀਰ ਜਖ਼ਮੀ

ਬਠਿੰਡਾ, 19 ਨਵੰਬਰ, (ਚੜ੍ਹਦੀਕਲਾ ਵੈਬ ਡੈਸਕ) : ਬਠਿੰਡਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ...