18 ਸਤੰਬਰ (ਸੁਖਵਿੰਦਰ ਸ਼ੇਰਗਿੱਲ) ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਡਾ. ਧਰਮਵੀਰ ਗਾਂਧੀ ਨੇ ਮੁੜ ਆਪ ਵਿੱਚ ਸ਼ਾਮਿਲ ਹੋਣ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ,ਅੱਜ ਇੱਕ ਨਿੱਜ਼ੀ ਅਖ਼ਬਾਰ ਵੱਲੋਂ ਜੋ ਖ਼ਬਰ ਮੇਰੇ “ਆਪ” ਵਿੱਚ ਮੁੜ ਸ਼ਾਮਿਲ ਹੋਣ ਬਾਰੇ ਪ੍ਰਕਾਸ਼ਿਤ ਹੋਈ ਹੈ ।ਉਹ ਮੇਰੇ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਦੀ ਅਤੇ ਵਰਤੇ ਗਏ ਸ਼ਬਦਾਂ ਦੀ ਸਹੀ ਪ੍ਰਤੀਨਿਧਤਾ ਨਹੀਂ ਕਰਦੀ ।
ਜਾਣਕਾਰੀ ਲਈ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਨਾਰਾਜ਼ ਆਗੂਆਂ ਨੂੰ ਵਾਪਿਸ ਪਾਰਟੀ ‘ਚ ਸ਼ਾਮਿਲ ਕਰਨ ਲਈ ਮੁਹਿੰਮ ਚਲਾਈ ਗਈ ਹੈ ।
ਜਿਸ ਤਹਿਤ ਸੰਜੈ ਸਿੰਘ ਨੇ ਧਰਮਵੀਰ ਗਾਂਧੀ ਹੁਰ੍ਹਾਂ ਨਾਲ ਮੁਲਕਾਤ ਕੀਤੀ ਸੀ । ਇਸ ਤੋਂ ਪਹਿਲਾਂ ਪਾਰਟੀ ਦੇ ਕੁੱਝ ਆਗੂਆਂ ਵੱਲੋਂ ਸੁੱਚਾ ਸਿੰਘ ਛੋਟੇਪੁਰ ਨਾਲ ਵੀ ਮੁਲਾਕਾਤ ਕੀਤੀ ਗਈ ਸੀ ।
