Breaking News
Home / India / ਮੁੱਕੇਬਾਜ਼ੀ ‘ਚ ਸੋਨ ਤਗਮਾ ਜਿੱਤਣ ਵਾਲੀ ਸੰਦੀਪ ਕੌਰ ਦਾ ਪਟਿਆਲਾ ਪਹੁੰਚਣ ‘ਤੇ ਨਿੱਘਾ ਸਵਾਗਤ

ਮੁੱਕੇਬਾਜ਼ੀ ‘ਚ ਸੋਨ ਤਗਮਾ ਜਿੱਤਣ ਵਾਲੀ ਸੰਦੀਪ ਕੌਰ ਦਾ ਪਟਿਆਲਾ ਪਹੁੰਚਣ ‘ਤੇ ਨਿੱਘਾ ਸਵਾਗਤ

ਪਟਿਆਲਾ, 18 ਸਤੰਬਰ - ਸ਼ਾਹੀ ਸ਼ਹਿਰ ਪਟਿਆਲਾ ਦੇ ਸਿਰਕੱਢ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੀ ਵਿਿਦਆਰਥਣ ਸੰਦੀਪ ਕੌਰ ਨੇ ਪੋਲੈਂਡ 'ਚ ਹੋਏ 13ਵੇਂ ਸੇਲੀਸੀਅਨ ਮੁੱਕੇਬਾਜ਼ੀ ਕੱਪ 'ਚੋਂ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ ।ਗਿਆਰਵੀਂ ਜਮਾਤ ਦੀ ਵਿਿਦਆਰਥਣ ਸੰਦੀਪ ਕੌਰ ਨੇ 52 ਕਿੱਲੋ ਭਾਰ ਵਰਗ 'ਚ ਇਹ ਪ੍ਰਾਪਤੀ ਹਾਸਿਲ ਕੀਤੀ ਹੈ ।ਇਸ ਜੂਨੀਅਰ ਵਰਗ ਦੇ ਟੂਰਨਾਮੈਂਟ 'ਚ ਭਾਰਤੀ ਟੀਮ ਨੇ 6 ਸੋਨ, 6 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤ ਕੇ ਅੱਵਲ ਰਹਿਣ ਦਾ ਮਾਣ ਪ੍ਰਾਪਤ ਕੀਤਾ ਹੈ ।ਸੰਦੀਪ ਕੌਰ ਪਟਿਆਲਾ ਨੇੜਲੇ ਪਿੰਡ ਹਸਨਪੁਰ ਦੇ ਸ੍ਰੀ ਜਸਵੰਤ ਸਿੰਘ ਦੀਆਂ ਚਾਰ ਧੀਆਂ 'ਚੋਂ ਇਕ ਹੈ । ਇਸ ਤੋਂ ਪਹਿਲਾਂ ਉਹ ਕੌਮੀ ਪੱਧਰ 'ਤੋਂ ਦਰਜਨ ਦੇ ਕਰੀਬ ਤਗਮੇ ਜਿੱਤ ਚੁੱਕੀ ਹੈ । ਅੱਜ ਪਿ੍ੰ. ਚਹਿਲ ਤੇ ਸਕੂਲ ਸਟਾਫ਼ ਨੇ ਸੰਦੀਪ ਕੌਰ ਦਾ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਸਾਂਝੀ ਕੀਤੀ।

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...

Leave a Reply

Your email address will not be published. Required fields are marked *