Breaking News
Home / News / ਜਦੋਂ ਮੋਗਾ ਦੇ ਡੀ.ਸੀ. ਨੇ ਛਿੱਕੇ ‘ਤੇ ਟੰਗੇ ਸਰਕਾਰੀ ਹੁਕਮ !

ਜਦੋਂ ਮੋਗਾ ਦੇ ਡੀ.ਸੀ. ਨੇ ਛਿੱਕੇ ‘ਤੇ ਟੰਗੇ ਸਰਕਾਰੀ ਹੁਕਮ !

ਡਿਪਟੀ ਕਮਿਸ਼ਨਰ ਮੋਗਾ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ 19 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਾ ਦਫ਼ਤਰ ਖੁੱਲ੍ਹਾ ਰਹੇਗਾ ਤੇ ਦਫ਼ਤਰ ਦੇ ਕਰਮਚਾਰੀ ਆਮ ਦਿਨ੍ਹਾਂ ਵਾਂਗ ਇਸ ਦਿਨ ਵੀ ਹਾਜ਼ਿਰ ਹੋਣਗੇ ।ਜੇਕਰ ਕੋਈ ਕਰਮਚਾਰੀ ਇਸ ਨਿਰਦੇਸ਼ ਸੰਬੰਧੀ ਅਣਗਹਿਲੀ ਕਰਦਾ ਹੈ ਤਾਂ ਉਸ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ ।ਜਾਣਕਾਰੀ ਲਈ ਦੱਸ ਦੇਈਏ ਕਿ ਡੀ.ਸੀ ਮੁਤਾਬਿਕ ਇਹ ਫ਼ੈਸਲਾ 19 ਸਤੰਬਰ ਨੂੰ ਪੰਜਾਬ ‘ਚ ਹੋਣ ਵਾਲੀਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਹੈ ।ਪਰ ਪੰਜਾਬ ਸਰਕਾਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਮੱਦੇਨਜ਼ਰ ਪਹਿਲਾਂ ਹੀ 19 ਸਤੰਬਰ ਨੁੰ ਛੁੱਟੀ ਦਾ ਪੰਜਾਬ ਭਰ ਵਿੱਚ ਐਲਾਨ ਕਰ ਚੁੱਕੀ ਹੈ ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...