Breaking News
Home / News / ਹੁਸ਼ਿਆਰਪੁਰ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ,ਇੱਕ ਦੀ ਮੌਤ

ਹੁਸ਼ਿਆਰਪੁਰ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ,ਇੱਕ ਦੀ ਮੌਤ

ਹੁਸ਼ਿਆਰਪੁਰ ਦੇ ਟਾਂਡੇ ਉੜਮੁੜ ਵਿੱਚ ਚਾਹਲ ਗੰਨ ਹਾਊਸ ਵਿੱਚ ਗੋਲੀ ਚੱਲਣ ਕਰਕੇ ਇੱਕ ਔਰਤ ਦੀ ਮੌਤ ਹੋ ਗਈ ਤੇ ਇੱਕ ਔਰਤ ਗੰਭੀਰ ਰੂਪ ਵਿੱਚ ਜਖਮੀ ਹੋ ਗਈ । ਕੁੱਝ ਦਿਨ ਪਹਿਲਾਂ ਕੈਨੇਡਾ ਤੋਂ ਆਈ ਐਨ.ਆਰ.ਆਈ. ਸਰਬਜੀਤ ਕੌਰ ਦੀ ਮੋਕੇ ਤੇ ਮੌਤ ਹੋ ਗਈ ਅਤੇ ਦੂਜੀ ਔਰਤ ਦਲਵੀਰ ਕੋਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ ।ਜ਼ਿਕਰਯੋਗ ਹੈ ਕਿ ਦੋਵੇਂ ਔਰਤਾਂ ਵਿਧਵਾ ਹਨ ਤੇ ਦੋਨੇਂ ਰਿਸ਼ਤੇ ਵਿੱਚ ਨਨਾਣ ਤੇ ਭਰਜਾਈ ਲੱਗਦੀਆਂ ਹਨ ਜਖ਼ਮੀ ਹਾਲਤ ਵਿੱਚ ਦਲਵਰਿ ਕੌਰ ਨੇ ਸਿਿਵਲ ਹਸਪਤਾਲ ਵਿਖੇ ਇਲਾਜ ਦੌਰਾਨ ਦੱਸਿਆ ਕਿ ਉਹ ਐਕਸਿਸ ਬੈਂਕ ਵਿੱਚ ਪੈਸੇ ਕਡਵਾਉਣ ਲਈ ਆਈ ਸੀ ਅਤੇ ਉਨ੍ਹਾਂ ਨੂੰ ਸਰਬਜੀਤ ਸਿੰਘ ਬੈਂਕ ਵਿੱਚ ਮਿਿਲਆ ਤੇ ਉਨ੍ਹਾਂ ਨੂੰ ਚਾਹ ਪੀਣ ਲਈ ਕਿਹਾ ਤੇ ਅਸੀ ਗੰਨ ਹਾਊਸ ਵਿੱਚ ਆ ਗਏ ।ਜਿਸ ਤੋਂ ਬਾਅਦ ਜਦੋਂ ਉਹ ਗੱਲ ਕਰ ਰਹੇ ਸੀ ਤਾਂ ਸਰਬਜੀਤ ਦਾ ਪੁੱਤਰ ਪਿਸਤੌਲ ਚੁੱਕ ਕੇ ਲਿਆਇਆ ਤੇ ਉਨ੍ਹਾਂ ਤੇ ਬਿਨ੍ਹਾਂ ਕਿਸੇ ਕਾਰਨ ਫਾਇਰ ਕਰ ਦਿੱਤੇ ।ਮੋਕੇ ਤੇ ਪਹੁੰਚੀ ਪੁਲਿਸ ਨੇ ਗੰਨ ਹਾਊਸ ਨੂੰ ਸੀਲ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ । ਡੀ.ਐਸ.ਪੀ ਟਾਂਡਾ ਗੁਰਪ੍ਰੀਤ ਸਿੰਘ ਗਿੱਲ ਦੇ ਮੁਤਾਬਿਕ ਜਾਂਚ ਵਿੱਚ ਇੱਕ ਨੌਜਵਾਨ ਅਮਨਪ੍ਰੀਤ ਸਿੰਘ ਗੰਨ ਹਾਊਸ ਵਿੱਚ ਮੌਜੂਦ ਸੀ ਤੇ ਉਸਨੇ ਗੰਨ ਹਾਊਸ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਦਾ ਕਰ ਦਿੱਤੀਆਂ ।

About Time TV

Check Also

ਮਾਚਿਸ ਫੈਕਟਰੀ ‘ਚ ਧਮਾਕਾ, 2 ਮਜ਼ਦੂਰ ਗੰਭੀਰ ਜਖ਼ਮੀ

ਬਠਿੰਡਾ, 19 ਨਵੰਬਰ, (ਚੜ੍ਹਦੀਕਲਾ ਵੈਬ ਡੈਸਕ) : ਬਠਿੰਡਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ...