Breaking News
Home / Entertainment / Bollywood / ਮੁਵੀ ਮੈਕਰ ਅਨੁਰਾਗ ਕਸ਼ਯਪ ਨੇ ਸਿੱਖ ਭਾਈਚਾਰੇ ਤੋਂ ਮੰਗੀ ਮੁਆਫ਼ੀ
ਮੁਵੀ ਮੈਕਰ ਅਨੁਰਾਗ ਕਸ਼ਯਪ ਨੇ ਸਿੱਖ ਭਾਈਚਾਰੇ ਤੋਂ ਮੰਗੀ ਮੁਆਫ਼ੀ

ਮੁਵੀ ਮੈਕਰ ਅਨੁਰਾਗ ਕਸ਼ਯਪ ਨੇ ਸਿੱਖ ਭਾਈਚਾਰੇ ਤੋਂ ਮੰਗੀ ਮੁਆਫ਼ੀ

ਅਨੁਰਾਗ ਕਸ਼ਯਪ ਦੀ ਮਨਮਰਜ਼ੀਆਂ ਹਾਲ ਹੀ ‘ਚ ਰਿਲੀਜ਼ ਹੋਈ ਹੈ। ਫ਼ਿਲਮ ਵਿੱਚ ਅਨੁਰਾਗ ਨੇ ਬਹੁਤ ਸਾਰੀਆਂ ਥਾਂਵਾਂ ਤੇ ਬੋਲਡ ਦ੍ਰਿਸ਼ਾਂ ਦੀ ਵਰਤੋਂ ਕੀਤੀ ਹੈ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗੀ ਪ੍ਰਕਿਰਿਆ ਮਿਲ ਰਹੀ ਹੈ, ਪਰ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਮੁੱਦੇ ਤੇ ਬਹੁਤ ਵਿਵਾਦ ਸ਼ੁਰੂ ਹੋ ਗਿਆ ਹੈ। ਸਿੱਖ ਭਾਈਚਾਰੇ ਨੇ ਫ਼ਿਲਮ ਵਿੱਚ ਦਿਖਾਏ ਗਏ ਦ੍ਰਿਸ਼ਾਂ ‘ਤੇ ਇਤਰਾਜ਼ ਪ੍ਰਗਟ ਕੀਤਾ ਹੈ। ਅਭਿਸ਼ੇਕ ਬੱਚਨ ਅਤੇ ਤਾਪਸੀ ਪੰਨੂੰ ਦੇ ਸਿਗਰੇਟ ਪੀਣ ਤੋਂ ਇਲਾਵਾ ਫ਼ਿਲਮ ਵਿੱਚ ਬਹੁਤ ਸਾਰੇ ਅਜਿਹੇ ਦ੍ਰਿਸ਼ ਹਨ ਜਿਨ੍ਹਾਂ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। 

ਮੁਵੀ ਮੈਕਰ ਅਨੁਰਾਗ ਕਸ਼ਯਪ ਨੇ ਸਿੱਖ ਭਾਈਚਾਰੇ ਤੋਂ ਮੰਗੀ ਮੁਆਫ਼ੀ

ਫ਼ਿਲਮ ਨਿਰਮਾਤਾ ਅਨੁਰਾਗ ਕਸ਼ਿਅਪ ਨੇ ਇਕ ਬਿਆਨ ਜਾਰੀ ਕੀਤਾ ਹੈ। ਅਨੁਰਾਗ ਨੇ ਆਪਣੇ ਬਿਆਨ ਵਿੱਚ ਲਿਖਿਆ ਹੈ, “ਮੈਂ ਹੁਣ ਭਾਰਤ ਤੋਂ ਬਾਹਰ ਹਾਂ ਅਤੇ ਮੈਨੂੰ ਪਤਾ ਲੱਗਾ ਹੈ ਕਿ ਸਿੱਖ ਭਾਈਚਾਰੇ ਨੂੰ ਫ਼ਿਲਮ ਵਿੱਚ ਦਿਖਾਏ ਗਏ ਦ੍ਰਿਸ਼ਾਂ ਤੋਂ ਇਤਰਾਜ਼ ਹੈ। ਇਹ ਫ਼ਿਲਮ ਕਿਸੇ ਸਮੁਦਾਏ ’ਤੇ ਨਹੀਂ ਹੈ, ਪਰ ਇੱਕ ਵਿਅਕਤੀ ਦੀ ਪਸੰਦ ਤੇ ਹੈ। ਫ਼ਿਲਮ ਬਣਾਉਣ ਵੇਲੇ ਅਸੀਂ ਸਿੱਖਾਂ ਨਾਲ ਹਰ ਢੰਗ ਨਾਲ ਸਲਾਹ ਮਸ਼ਵਰਾ ਕੀਤਾ ਹੈ। ਇਸ ਤੋਂ ਬਾਅਦ, ਫ਼ਿਲਮ ਦੇ ਦਿਸ਼ਾਂ ਨੂੰ ਸ਼ੂਟ ਕੀਤਾ ਗਿਆ। ਇਸ ਤੋਂ ਇਲਾਵਾ ਅਨੁਰਾਗ ਨੇ ਆਪਣੇ ਬਿਆਨ ‘ਚ ਲਿਖਿਆ ਹੈ, ਜਦੋਂ ਅਸੀਂ ਫ਼ਿਲਮ ‘ਚ ਇੱਕ ਵਿਆਹ ਦੀ ਕਲਪਨਾ ਕਰ ਰਹੇ ਸੀ ਤਾਂ ਸਾਨੂੰ ਦੱਸਿਆ ਗਿਆ ਸੀ ਕਿ ਗੁਰਦੁਆਰੇ ਵਿੱਚ ਜਾਅਲੀ ਵਿਆਹ ਨਹੀਂ ਹੋ ਸਕਦਾ, ਇਸ ਲਈ ਅਸੀਂ ਗੁਰਦੁਆਰੇ ਵਿੱਚ ਸਿਰਫ ਮੱਥਾ ਟੇਕਣ ਦਾ ਸੀਨ ਹੀ ਫ਼ਿਲਮਾਇਆ। ਹਾਲਾਂਕਿ, ਜੇਕਰ ਫ਼ਿਲਮ ਦੇ ਕਾਰਨ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਮੈਂ ਮਾਫੀ ਮੰਗਦਾ ਹਾਂ?

 

About Time TV

Check Also

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਚੰਡੀਗੜ੍ਹ – ਮਨਪ੍ਰੀਤ ਬਾਦਲ ਵੱਲੋਂ ਅੱਜ ਪੇਸ਼ ਕੀਤੇ ਗਏ ਤੀਸਰੇ ਬਜਟ ‘ਚ ਅਹਿਮ ਐਲਾਨ ਕੀਤੇ ...

Leave a Reply

Your email address will not be published. Required fields are marked *