ਏਸ਼ੀਆ ਕੱਪ 2018 'ਚ ਅੱਜ ਇੱਕ ਵਾਰ ਫ਼ਿਰ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।ਹੁਣ ਤੋਂ ਕੁੱਝ ਸਮੇਂ ਬਾਅਦ ਦੋਵੇਂ ਟੀਮਾਂ ਸੁਪਰ-4 ਦੇ ਆਪਣੇ ਦੂਸਰੇ ਮੈਚ 'ਚ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਭਿੜਣਗੀਆਂ।
ਜਾਣਕਾਰੀ ਲਈ ਦੱਸ ਦੱਈਏ ਕਿ ਦੋਵੇਂ ਟੀਮਾਂ ਬੁੱਧਵਾਰ ਨੂੰ ਇਕ ਮੈਚ ਖੇਡ ਚੁੱਕੀਆਂ ਹਨ, ਜਿਸ ਵਿਚ ਭਾਰਤ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਸੀ।
