Breaking News
Home / News / ਕੈਪਟਨ ਦੇ ਸ਼ਹਿਰ ‘ਚ ਰੈਲੀ ਕਾਂਗਰਸ ਦੀਆਂ ਚੂਲਾਂ ਹਿਲਾ ਦੇਵੇਗੀ : ਸੁਖਬੀਰ ਬਾਦਲ

ਕੈਪਟਨ ਦੇ ਸ਼ਹਿਰ ‘ਚ ਰੈਲੀ ਕਾਂਗਰਸ ਦੀਆਂ ਚੂਲਾਂ ਹਿਲਾ ਦੇਵੇਗੀ : ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਟਿਆਲਾ ਵਿਖੇ 7 ਅਕਤੂਬਰ ਦਿਨ ਐਤਵਾਰ ਨੂੰ ਕੀਤੀ ਜਾਣ ਵਾਲੀ ਰੈਲੀ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਰਿਹਾਇਸ਼ ਵਿਖੇ ਮੀਟਿੰਗ ਕੀਤੀ। ਇਸ ਉਪਰੰਤ ਉਨ੍ਹਾਂ ਮਹਿਮਦਪੁਰ ਮੰਡੀ ਵਿਖੇ ਜਗ੍ਹਾ ਦਾ ਜਾਇਜ਼ਾ ਵੀ ਲਿਆ।ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਕੈਪਟਨ ਅਮਰਿੰਦਰ ਨੂੰ ਹਰ ਖੇਤਰ ਵਿਚ ਅਕਾਲੀ ਦਲ ਮੋੜਵਾਂ ਤੇ ਠੋਕਵਾਂ ਜੁਆਬ ਦੇਵੇਗਾ ਤੇ 7 ਅਕੂਤਬਰ ਨੂੰ ਹੋ ਰਹੀ ਪਟਿਆਲਾ ਰੈਲੀ ਕਾਂਗਰਸ ਸਰਕਾਰ ਦੀਆ ਚੂਲਾਂ ਹਿਲਾ ਦੇਵੇਗੀ ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਟਿਆਲਾ ਹੋਣ ਵਾਲੀ ਰੈਲੀ ਕਾਂਗਰਸ ਦੀ ਅਸਲ ਹਾਰ ਦਾ ਨੀਂਹ ਰੱਖੇਗੀ ਤੇ ਇਸ ਵਿਚ ਕਈ ਲੱਖ ਲੋਕ ਪੁੱਜਣਗੇ ਅਤੇ ਜ਼ਿਲ੍ਹਾ ਪ੍ਰੀਸਦ ਤੇ ਬਲਾਕ ਸੰਮਤੀ ਚੋਣਾਂ ਵਿਚ ਧੱਕਾ ਕਰਾਉਣ ਵਾਲੇ ਪੁਲਿਸ ਅਫਸਰਾਂ ਤੇ ਪ੍ਰਸਾਸਨਿਕ ਅਫਸਰਾਂ ਨਾਲ ਅਕਾਲੀ ਸਰਕਾਰ ਆਉਣ ਦੇ ਸਖ਼ਤੀ ਨਾਲ ਨਿਪਟਿਆ ਜਾਵੇਗਾ । ਉਨਾਂ ਕਿਹਾ ਕਿ ਪੰਜਾਬ ਦੇ ਸਮੁੱਚੇ ਪਿੰਡਾਂ ਵਿਚ ਅਕਾਲੀ ਦਲ ਪੱਖੀ ਹਨੇਰੀ ਚਲ ਰਹੀ ਸੀ ਇਸੇ ਕਾਰਨ ਕਾਂਗਰਸ ਨੇ ਇਥੇ ਧੱਕੇ ਦੀ ਲਹਿਰ ਚਲਾ ਦਿਤੀ । ਉਨਾਂ ਕਿਹਾ ਕਿ ਪਟਿਆਲਾ ਵਿਚ ਸੀ ਐਮ ਦੇ ਹੁਕਮ ਸਨ ਕਿ ਜਿਸ ਤਰਾਂ ਮਰਜ਼ੀ ਕੀਤਾ ਜਾਵੇ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ ।ਇਸ ਮੋਕੇ ਸੀਨੀਅਰ ਅਕਾਲੀ ਨੇਤਾ ਚਰਨਜੀਤ ਸਿੰਘ ਰੱਖੜਾ, ਹਲਕਾ ਸਨੋਰ ਦੇ ਵਿਧਾਇਕ ਹਰਿਦੰਰਪਾਲ ਸਿੰਘ ਚੰਦੂਮਾਜਰਾ,ਹਰਪਾਲ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ (ਸਾਬਕਾ ਵਿਧਾਇਕ), ਬੀਬੀ ਵਨਿੰਦਰ ਕੌਰ ਲੂੰਬਾ ਸ਼ਤਰਾਣਾ (ਸਾਬਕਾ ਵਿਧਾਇਕ), ਕਬੀਰ ਦਾਸ ਨਾਭਾ, ਸਤਵੀਰ ਸਿੰਘ ਖੱਟੜਾ ਪਟਿਆਲਾ ਦਿਹਾਤੀ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ ,ਵਿਸ਼ਨੂੰ ਸ਼ਰਮਾ ਸਾਬਕਾ ਚੈਅਰਮੈਨ,ਨਰਦੇਵ ਸਿੰਘ ਆਕੜੀ ਸਕੱਤਰ ਜਨਰਲ , ਰਣਧੀਰ ਸਿੰਘ ਰੱਖੜਾ ਸਾਬਕਾ ਪ੍ਰਧਾਨ, ਹਰਪਾਲ ਜੁਨੇਜਾ ਸਹਿਰੀ ਪ੍ਰਧਾਨ,ਰਾਜੂ ਖੰਨਾ ਹਲਕਾ ਇੰਚਾਰਜ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ,ਨਿਰਮਲ ਸਿੰਘ ਹਰਿਆਉ ਮੈਂਬਰ ਸ਼੍ਰੋ.ਗੁ.ਪ੍ਰ.ਕਮੇਟੀ, ਸਰੁਜੀਤ ਸਿੰਘ ਗੜੀ ਮੈਂਬਰ ਸ਼੍ਰੋ.ਗੁ.ਪ੍ਰ.ਕਮੇਟੀ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋ.ਗੁ.ਪ੍ਰ.ਕਮੇਟੀ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼੍ਰੋ.ਗੁ.ਪ੍ਰ.ਕਮੇਟੀ, ਇੰਦਰਜੀਤ ਸਿੰਘ ਰੱਖੜਾ ਸਰਪੰਚ, ਜਗਜੀਤ ਸਿੰਘ ਕੋਹਲੀ ਓ ਐਸ ਡੀ ਵਿਧਾਇਕ ਚੰਦੂਮਾਜਰਾ ,ਜਥੇਦਾਰ ਭੁਪਿੰਦਰ ਸਿੰਘ ਡਕਾਲਾ, ਸਾਬਕਾ ਚੈਅਰਮੈਨ ਮਲਕੀਤ ਸਿੰਘ ਡਕਾਲਾ, ਜੱਥੇਦਾਰ ਕਰਮ ਸਿੰਘ ਬਠੋਈ ਜਨਰਲ ਸਕੱਤਰ , ਚੇਅਰਮੈਨ ਹਰਜਿੰਦਰ ਸਿੰਘ ਬੱਲ, ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਮਾਲਵਿੰਦਰ ਸਿੰਘ ਝਿੱਲ, ਪਰਮਜੀਤ ਸਿੰਘ ਪੰਮਾ, ਰਜਿੰਦਰ ਸਿੰਘ ਵਿਰਕ, ਅਤੇ ਹੋਰ ਵੀ ਬਹੁਤ ਸਾਰੇ ਨੇਤਾ ਹਾਜ਼ਿਰ ਸਨ।

About Time TV

Check Also

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਚੰਡੀਗੜ੍ਹ – ਮਨਪ੍ਰੀਤ ਬਾਦਲ ਵੱਲੋਂ ਅੱਜ ਪੇਸ਼ ਕੀਤੇ ਗਏ ਤੀਸਰੇ ਬਜਟ ‘ਚ ਅਹਿਮ ਐਲਾਨ ਕੀਤੇ ...

Leave a Reply

Your email address will not be published. Required fields are marked *