Breaking News
Home / Politics / ਕਾਂਗਰਸ ਦੇ ਹੱਕ ‘ਚ ਖੜ੍ਹੇ ਖਹਿਰਾ !

ਕਾਂਗਰਸ ਦੇ ਹੱਕ ‘ਚ ਖੜ੍ਹੇ ਖਹਿਰਾ !

ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਤੋਂ ਕਿਸਾਨਾਂ ਦੀ ਫਸਲ ਬਰਬਾਦ ਹੋਣ ਲਈ 35000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਸੀ।ਉਸਦੇ ਜਵਾਬ ਵਿੱਚ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਟਵਿੱਟਰ ‘ਤੇ ਮਜੀਠੀਆ ਨੂੰ ਟੈਗ ਕਰਕੇ ਲਿਿਖਆ ਕਿ ਮਜੀਠੀਆਂ ਵੱਲੋਂ ਸਰਕਾਰ ਤੋਂ 35 ਹਜਾਰ ਦਾ ਮੁਆਵਜ਼ਾ ਮੰਗਣ ਦੀ ਗੱਲ ਹੱਸੋਹੀਣੀ ਹੈ।ਇਸ ਤੋਂ ਇਲਾਵਾ ਖਹਿਰਾ ਨੇ ਇਹ ਵੀ ਲਿਿਖਆ ਕਿ ਤੁਹਾਡੀ ਸਰਕਾਰ ਦੇ 10 ਸਾਲਾਂ ਦੌਰਾਨ ਕਿਸਾਨਾਂ ਨੂੰ 8 ਹਜ਼ਾਰ ਰੁਪਏ ਤੱਕ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ ਸੀ। ਜਿਸ ਕਾਰਨ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਕਰਦੇ ਰਹੇ।ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਨੇ ਖਹਿਰਾ ਦੇ ਇਸ ਟਵੀਟ ਦੇ ਜਵਾਬ ਵਿੱਚ ਟਵੀਟ ਕਰਦੇ ਹੋਏ ਲਿਿਖਆ ਕਿ ਖਹਿਰਾ ਦੋਬਾਰਾ ਕਾਂਗਰਸ ਦੇ ਬੁਲਾਰਾ ਬਣਨ ਲਈ ਉਤਾਵਲੇ ਹਨ ਤੇ ਇਹ ਖਹਿਰਾ ਦੇ ਦੋਗਲੇਪਣ ਨੂੰ ਦਿਖਾ ਰਿਹਾ ਹੈ। ਕੈਪਟਨ ਸਰਕਾਰ ਕੋਲੋਂ 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ਼ ਕਰਨ ਬਾਰੇ ਸਵਾਲ ਪੁੱਛਣ ਦੀ ਥਾਂ ਉਹ ਸਰਕਾਰ ਦੇ ਹੱਕ ‘ਚ ਹੀ ਖੜ੍ਹੇ ਨਜ਼ਰ ਆ ਰਹੇ ਹਨ।

 

About Time TV

Check Also

ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਖ਼ੇਡਣਗੇ ਯੁਵਰਾਜ

19 ਦਸੰਬਰ, (ਚੜ੍ਹਦੀਕਲਾ ਵੈਬ ਡੈਸਕ) : ਭਾਰਤ ਦੇ ਮਹਾਂਨ ਬੱਲੇਬਾਜ਼ ਤੇ ਇੰਡੀਅਨ ਪ੍ਰੀਮੀਅਰ ਲੀਗ ਦੇ ...