Breaking News
Home / India / ਜਾਣੋਂ, ਭਾਰਤ ਕਦੋਂ-ਕਦੋਂ ਬਣਿਆ ਏਸ਼ੀਆ ਦਾ ਚੈਂਪੀਅਨ

ਜਾਣੋਂ, ਭਾਰਤ ਕਦੋਂ-ਕਦੋਂ ਬਣਿਆ ਏਸ਼ੀਆ ਦਾ ਚੈਂਪੀਅਨ

ਬੀਤੀ ਰਾਤ ਹੋਏ ਏਸ਼ੀਆ ਕੱਪ ਫ਼ਾਈਨਲ ਮੁਕਾਬਲੇ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਤੇ ਕਬਜ਼ਾ ਕਰ ਲਿਆ ਹੈ ।ਇਸ ਤੋਂ ਪਹਿਲਾਂ ਭਾਰਤ ਨੇ ਇਸ ਟੂਰਨਾਮੈਂਟ ਨੂੰ 6 ਵਾਰ (1984, 1988, 1990-91, 1995, 2010 ਵਿੱਚ 50 ਓਵਰਾਂ ਦੇ ਸਵੂਰਪ ਵਿੱਚ ਤੇ 2016 ਵਿਚ ਟੀ-20 ਸਵਰੂਪ ਵਿੱਚ ਜਿੱਤਿਆ ਸੀ।ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦਾ ਇਹ ਤੀਜਾ ਫਾਈਨਲ ਸੀ, 2016 ਦੇ ਏਸ਼ੀਆ ਕੱਪ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ ਫਾਈਨਲ ਮੁਕਾਬਲੇ ਵਿੱਚ 8 ਵਿਕਟਾਂ ਨਾਲ ਹਰਾਇਆ ਸੀ ਅਤੇ 2012 ਵਿੱਚ ਬੰਗਲਾਦੇਸ਼ ਨੂੰ ਪਾਕਿਸਤਾਨ ਹੱਥੋਂ 50 ਓਵਰਾਂ ਦੇ ਫਾਈਨਲ ਵਿਚ ਸਿਰਫ 2 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਂਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ।ਪਰ ਭਾਰਤੀ ਕਪਤਾਨ ਰੋਹਿਤ ਸ਼ਰਮਾਂ ਦਾ ਇਹ ਫ਼ੈਸਲਾ ਉਸ ਸਮੇਂ ਗਲਤ ਜਾਪਣ ਲੱਗਾ ਜਦ ਬੰਗਲਾਦੇਸ਼ ਨੇ ਪਹਿਲੀ ਵਿਕਟ ਲਈ ਧੂੰਆਂਧਾਰ 120 ਦੋੜਾ ਬਣਾ ਦਿੱਤੀਆ ਪਰ ਇਸ ਸਾਂਝੇਦਾਰੀ ਤੋਂ ਬਾਅਦ ਭਾਰਤ ਟੀਮ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਬੰਗਲਾਦੇਸ਼ ਨੂੰ 48.3 ਓਵਰਾਂ ਵਿਚ 222 ਦੌੜਾਂ ‘ਤੇ ਸਮੇਟ ਦਿੱਤਾ ।ਦੱਸ ਦੇਈਏ ਕਿ ਭਾਵੇਂ ਇਸ ਮੈਚ ਵਿੱਚ ਭਾਰਤ ਨੇ ਜਿੱਤ ਹਾਸਿਲ ਕੀਤੀ ਪਰੰਤੂ ਬੰਗਲਾਦੇਸ਼ੀ ਸਲਾਮੀ ਬੱਲੇਬਾਜ਼ ਲਿਟਨ ਦਾਸ ਨੂੰ 121 ਦੋੜਾਂ ਬਣਾਉਂਣ ਲਈ ਮੈਨ-ਆਫ਼ ਦਾ ਮੈਂਚ ਪੁਰਸ਼ਕਾਰ ਨਾਲ ਨਿਬਾਜ਼ਿਆ ਗਿਆ ।ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਨੂੰ ਆਖਰੀ 2 ਓਵਰਾਂ ਵਿਚ 9 ਦੌੜਾਂ ਦੀ ਲੋੜ ਸੀ ਪਰ 49ਵੇਂ ਓਵਰ ਵਿਚ 3 ਹੀ ਦੌੜਾਂ ਬਣੀਆਂ, ਜਿਸ ਤੋਂ ਬਾਅਦ ਆਖਰੀ 6 ਗੇਂਦਾਂ ਵਿਚ 6 ਦੌੜਾਂ ਦੀ ਲੋੜ ਸੀ। ਮਹਿਮੂਦਉੱਲਾ ਦੇ ਇਸ ਓਵਰ ਦੀ ਪਹਿਲੀ ਗੇਂਦ ‘ਤੇ ਕੁਲਦੀਪ ਯਾਦਵ ਨੇ ਇਕ ਤੇ ਦੂਜੀ ‘ਤੇ ਕੇਦਾਰ ਜਾਧਵ ਨੇ ਇਕ ਦੌੜ ਲਈ। ਤੀਜੀ ਗੇਂਦ ‘ਤੇ ਕੁਲਦੀਪ ਨੇ 2 ਦੌੜਾਂ ਲਈਆਂ ਪਰ ਅਗਲੀ ਗੇਂਦ ‘ਤੇ ਦੌੜ ਨਹੀਂ ਬਣ ਸਕੀ। ਇਸ ਤੋਂ ਬਾਅਦ ਪੰਜਵੀਂ ਤੇ ਛੇਵੀਂ ਗੇਂਦ ‘ਤੇ ਇਕ-ਇਕ ਦੌੜ ਲੈ ਕੇ ਕੁਲਦੀਪ ਤੇ ਕੇਦਾਰ ਦੀ ਬਦੌਲਤ ਭਾਰਤ ਨੇ ਜ਼ਬਰਦਸਤ ਜੁਝਾਰੂਪਨ ਦਾ ਪ੍ਰਦਰਸ਼ਨ ਕਰਨ ਵਾਲੀ ਬੰਗਲਾਦੇਸ਼ੀ ਟੀਮ ‘ਤੇ ਜਿੱਤ ਦਰਜ ਕਰ ਲਈ।

About Time TV

Check Also

ਕਰਤਾਰਪੁਰ ਸਾਹਿਬ ਲਾਂਘਾ ਜ਼ਰੂਰ ਖੁੱਲੇ ਪਰ ਬਾਦਲ ਨੂੰ ਪਾਕਿ ਤੋਂ ਖ਼ਤਰਿਆਂ ਦਾ ਅਹਿਸਾਸ ਨਹੀਂ: ਕੈਪਟਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ...