Breaking News
Home / Entertainment / Bollywood / ਪੰਜਾਬੀ ਗਾਇਕ ਮਨਕੀਰਤ ਔਲਖ ਦਾ ਅੱਜ 27 ਵਾਂ ਜਨਮ ਦਿਨ …

ਪੰਜਾਬੀ ਗਾਇਕ ਮਨਕੀਰਤ ਔਲਖ ਦਾ ਅੱਜ 27 ਵਾਂ ਜਨਮ ਦਿਨ …

‘ਜੱਟ ਦੇ ਬਲੱਡ’, ‘ਮੁੰਡਾ ਗੱਗੂ ਗਿੱਲ ਵਰਗਾ’, ‘ਹਾਰਲੇ 7 ਲੱਖ ਦਾ’, ‘ਚੜ੍ਹਜੇ ਸਿਆਲ’, ‘ਚੂੜ੍ਹੇ ਵਾਲੀ ਬਾਹ’, ‘ਕਦਰ’, ‘ਬਦਨਾਮ’ ਆਦਿ ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਮਨਕੀਰਤ ਔਲਖ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੇ ਹਨ।ਮਨਕੀਰਤ ਔਲਖ ਦਾ ਜਨਮ 2 ਅਕਤੂਬਰ 1990 ਨੂੰ ਫਤਿਹਬਾਦ , ਹਰਿਆਣਾ ‘ਚ ਹੋਇਆ। ਮਨਕੀਰਤ ਔਲਖ ਨੇ ਹੁਣ ਸੰਗੀਤ ਦੇ ਖੇਤਰ ‘ਚ ਕਾਫੀ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ।ਕਹਿੰਦੇ ਨੇ ਕੀ ਸਫਲਤਾ ਨੂੰ ਹਾਸਿਲ ਕਰਨ ਦੇ ਲਈ ਕਾਫੀ ਮੇਹਨਤ ਕਰਨੀ ਪੈਦੀ ਹੈ ਬਿਲਕੁਲ ਇਸੇ ਤਰਾਂ੍ਹ ਮਨਕੀਰਤ ਔਲਖ ਨੂੰ ਵੀ ਬਹੁਤ ਸੰਘਰਸ਼ ਤੋਂ ਬਾਅਦ ਸਫਲਤਾ ਮਿਲੀ ਹੈ ਅਤੇ ਆਪਣੇ ਦਰਸ਼ਕਾਂ ਦੇ ਦਿਲਾਂ ‘ਚ ਜਗਾਂ੍ਹ ਬਣਾਈ ਹੈ । ਜਿੱਥੇ ਉਹ ਇੱਕ ਕਲਾਕਾਰ ਹੈ ਉੱਥੇ ਹੀ ਉਹ ਇੱਕ ਕੱਬਡੀ ਦੇ ਖਿਡਾਰੀ ਵੀ ਸਨ । ਆਪਣੇ ਦੋਸਤਾਂ ਤੇ ਨਜ਼ਦੀਕੀਆਂ ਵਿਚਾਲੇ ਉਹ ਅੱਜ ਵੀ ‘ਮਨੀ ਭਲਵਾਨ’ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਕਦੇ ਮਨਕੀਰਤ ਔਲਖ ਦਾ ਭਾਰ 102 ਕਿਲੋ ਸੀ।ਮਨਕੀਰਤ ਦਾ ਪਹਿਲਾ ਗੀਤ ਲੋਕਾਂ ਵਲੋਂ ਕੁਝ ਜ਼ਿਆਦਾ ਪਸੰਦ ਨਹੀ ਕੀਤਾ ਗਿਆ ਸੀ ।ਪਰ ਹੌਲੀ – ਹੌਲੀ ਮਨਕੀਰਤ ਔਲਖ ਨੇ ਆਪਣੀ ਜਗਾਂ੍ਹ ਦਰਸ਼ਕਾਂ ਦੇ ਦਿਲਾਂ’ਚ ਬਣਾ ਹੀ ਲਈ ਹੈ ।

About Time TV

Check Also

ਕਰਤਾਰਪੁਰ ਸਾਹਿਬ ਲਾਂਘਾ ਜ਼ਰੂਰ ਖੁੱਲੇ ਪਰ ਬਾਦਲ ਨੂੰ ਪਾਕਿ ਤੋਂ ਖ਼ਤਰਿਆਂ ਦਾ ਅਹਿਸਾਸ ਨਹੀਂ: ਕੈਪਟਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ...