Breaking News
Home / Entertainment / Bollywood / 5 ਅਕਤੂਬਰ ਨੂੰ ਰਿਲੀਜ਼ ਹੋਵੇਗਾ ਫਿਲਮ ‘ਰਾਂਝਾ ਰਫਿਊਜੀ ‘ ਦਾ ਟਰੇਲਰ

5 ਅਕਤੂਬਰ ਨੂੰ ਰਿਲੀਜ਼ ਹੋਵੇਗਾ ਫਿਲਮ ‘ਰਾਂਝਾ ਰਫਿਊਜੀ ‘ ਦਾ ਟਰੇਲਰ

ਪੰਜਾਬੀ ਇੰਡਸਟਰੀ ਦੀ ਜੇਕਰ ਗੱਲ ਕਰੀਏ ਤਾਂ ਅੱਜ ਆਏ ਦਿਨ ਕੋਈ ਨਾ ਕੋਈ ਨਵਾਂ ਪ੍ਰਜੈਕਟ ਸਾਡੇ ਰੂ- ਬ- ਰੂ ਹੋ ਰਿਹਾ ਹੈ ਉਹ ਭਾਵੇ ਫਿਰ ਕੋਈ ਸੰਗੀਤਕਾਰ ਹੋਵੇ ਜਾਂ ਫਿਰ ਕੋਈ ਅਦਾਕਾਰ ਹਰ ਇੱਕ ਵਿਅਕਤੀ ਆਪਣੀ ਕਾਰਗੁਜ਼ਾਰੀ ਦੱਸ ਰਿਹਾ ਹੈ ਤੇ ਦਰਸ਼ਕਾਂ ਦੇ ਲਈ ਨਵੇਂ ਚਿਹਰੇ ਨਵੇਂ ਕਿਰਦਾਰ ਪੇਸ਼ ਹੋ ਰਹੇ ਨੇ ਇਸੇ ਤਰਾਂ੍ਹ ਦਾ ਇੱਕ ਪ੍ਰਜੈਕਟ ਲੈ ਕੇ ਆ ਰਹੇ ਨੇ ਰੌਸ਼ਨ ਪਿੰ੍ਰਸ ।ਫਿਲਮ ‘ਰਾਂਝਾਂ ਰਫਿਊਜੀ ‘ ਦਾ ਟਰੇਲਰ 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫਿਲਮ ਦੇ ਹਾਲ ਹੀ ‘ਚ ਕੁਝ ਪੋਸਟਰਜ਼ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਰੌਸ਼ਨ ਦੀ ਕੈਮਿਸਟਰੀ ਅਭਿਨੇਤਰੀ ਸਾਨਵੀ ਧੀਮਾਨ ਤੇ ਨਿਸ਼ਾ ਬਾਨੋ ਨਾਲ ਨਜ਼ਰ ਆ ਰਹੀ ਹੈ।ਰਿਲੀਜ਼ ਹੋਏ ਪੋਸਟਰਜ਼ ਫਿਲਮ ਦੇ ਅੰਦਰ ਦੀ ਕਹਾਣੀ ਦੀ ਥੋੜ੍ਹੀ ਜਿਹੀ ਝਲਕ ਵੀ ਦੇ ਰਹੇ ਹਨ। ਕਿਸੇ ਪੋਸਟਰ ‘ਚ ਰੌਸ਼ਨ ਸਾਨਵੀ ਨਾਲ ਨਜ਼ਰ ਆ ਰਹੇ ਹਨ ਤਾਂ ਕਿਸੇ ‘ਚ ਨਿਸ਼ਾ ਬਾਨੋ ਨਾਲ ਦੱਸਣਯੋਗ ਹੈ।

ਕਿ ‘ਰਾਂਝਾ ਰਫਿਊਜੀ’ ਫਿਲਮ ‘ਚ ਰੌਸ਼ਨ, ਸਾਨਵੀ ਤੇ ਨਿਸ਼ਾ ਤੋਂ ਇਲਾਵਾ ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਵੀ ਅਹਿਮ ਭੂਮਿਕਾਵਾਂ ‘ਚ ਹਨ। ਫਿਲਮ ਨੂੰ ਤਰਸੇਮ ਕੌਸ਼ਲ ਤੇ ਸੁਦੇਸ਼ ਠਾਕੁਰ ਨੇ ਪ੍ਰੋਡਿਊਸ ਕੀਤਾ ਹੈ।

About Time TV

Check Also

ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਖ਼ੇਡਣਗੇ ਯੁਵਰਾਜ

19 ਦਸੰਬਰ, (ਚੜ੍ਹਦੀਕਲਾ ਵੈਬ ਡੈਸਕ) : ਭਾਰਤ ਦੇ ਮਹਾਂਨ ਬੱਲੇਬਾਜ਼ ਤੇ ਇੰਡੀਅਨ ਪ੍ਰੀਮੀਅਰ ਲੀਗ ਦੇ ...