Breaking News
Home / Breaking News / ਚਿਹਰੇ ਦਾ ਸ਼ਿੰਗਾਰ 5 ਅਕਤੂਬਰ ਵਿਸ਼ਵ ਮੁਸਕਾਨ ਦਿਵਸ ਅੱਜ , ਹਸਦੇ ਤੇ ਹਸਾਉਦੇਂ ਰਹੋ..

ਚਿਹਰੇ ਦਾ ਸ਼ਿੰਗਾਰ 5 ਅਕਤੂਬਰ ਵਿਸ਼ਵ ਮੁਸਕਾਨ ਦਿਵਸ ਅੱਜ , ਹਸਦੇ ਤੇ ਹਸਾਉਦੇਂ ਰਹੋ..

5 ਅਕਤੂਬਰ ਨੂੰ ਵਿਸ਼ਵ ਮੁਸਕਾਨ ਦਿਨ ਦੇ ਵਜੋਂ ਮਨਾਇਆ ਜਾ ਰਿਹਾ ਹੈ । ਅਸੀ ਇਸ ਦਿਨ ਨੂੰ ਅੱਜ ਭੁੱਲ ਹੀ ਗਏ ਹਾਂ ਜਦਕਿ ਇਸ ਦਿਨ ਨੂੰ ਸਭ ਤੋਂ ਜਿਆਦਾ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ । ਪਰ ਅਸੀ ਹੁਣ ਸਿਰਫ ਫੋਟੋਸ ‘ਚ ਹੀ ਮੁਸਕਾਨ ਦੇਣ ਯੋਗ ਰਿਹ ਗਏ ਹਾਂ ,ਇਸ ਦਿਨ ਨੂੰ ਮਨਾਉਣ ਦੀ ਅੱਜ ਸਭ ਤੋਂ ਜਿਆਦਾ ਜਰੂਰਤ ਨਜ਼ਰ ਆ ਰਹੀ ਹੈ ਪਰ ਅਸੀ ਇਸ ਦਿਨ ਨੂੰ ਹੀ ਨਹੀ ਮਨਾ ਰਹੇ ਹਾਂ ।

ਅਸੀ ਹੱਸਣਾ ਹੀ ਭੁੱਲ ਗਏ ਹਾਂ ਕਿਉਂਕਿ ਅੱਜ ਅਸੀ ਸਿਰਫ ਪੈਸੇ ਦੇ ਪਿੱਛੇ ਲੱਗ ਗਏ ਹਾਂ ।ਇਹ ਹਰ ਸਾਲ ਅਕਤੂਬਰ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਮਨਾਇਆ ਜਾਂਦਾ ਹੈ । ਅਸੀ ਨਕਲੀ ਮੁਸਕਾਨ ਲੈ ਕੇ ਘੁਮੰਦੇ ਹਾਂ , ਪਰ ਮੁਸਕਾਨ ਹੀ ਇੱਕ ਅਜਿਹੀ ਇੱਕ ਉਪਾਲਾ ਹੈ ਜੋ ਕਿਸੇ ਵੀ ਵੱਡੇ ਤੋਂ ਵੱਡੇ ਦੁੱਖ ਨੰੁ ਦੂਰ ਕਰ ਦਿੰਦੀ ਹੈ , ਅਤੇ ਹਰ ਇੱਕ ਵਿਅਕਤੀ ਨਾਲ ਪਿਆਰ ਕਰਨ ਲਈ ਵੀ ਮੁਸਕਾਨ ਦਾ ਹੋਣਾ ਜਰੂਰੀ ਹੈ ।ਮੁਸਕਾਨ ਹੀ ਹੈ ਜੋ ਤੁਹਾਡੇ ਆਪਸੀ ਰਿਸ਼ਤਿਆ ਨੂੰ ਮਜਬੁਤ ਕਰਦੀ ਹੈ । ਜੋ ਹਮੇਸ਼ਾ ਹੱਸਦੇ ਤੇ ਹਸਾਉਂਦੇ ਰਹੋਂ।ਕਿਉਕਿ ਤੁਸੀ ਦੇਖੋ ਜਦੋਂ ਇੱਕ ਬੱਚੇ ਦਾ ਜਨਮ ਹੰੁਦਾ ਹੈ ਤਾਂ ਉਸ ਨੰੁ ਹਸਾਉਣ ਦੀ ਕਿੰਨੀ ਕੋਸ਼ਿਸ ਕਰਦੇ ਹਾਂ ਜਦੋ ਉਹ ਹੱਸ ਕੇ ਦਿਖਾ ਦਿੰਦਾ ਹੈ ,ਤਾਂ ਫਿਰ ਉਸ ਇੱਕ ਮੁਸਕਾਨ ਨਾਲ ਕਿੰਨੀਆ ਹੀ ਹੋਰ ਮੁਸਕਾਨ ਚਿਹਰੇ ਦਾ ਸ਼ਿੰਗਾਰ ਬਣ ਜਾਂਦੀ ਹੈ । ਹਮੇਸ਼ਾ ਹੱਸਦੇ ਰਹੋ ਕੋਈ ਵੀ ਮੌਕਾ ਹੱਸਣ ਦਾ ਨਾ ਛੱਡੋ ਕਿਉਕਿ ਮੁਸਕਾਨ ਕਿੰਨੀਆਂ ਹੀ ਬਿਮਾਰੀਆ ਦੀ ਇਲਾਜ ਹੈ । ਤੇ ਅੱਜ ਦੇ ਸਮੇਂ ਦੀ ਮੰਗ ਹੈ ਇਸ ਦਿਨ ਦੀ ਹਰ ਇੱਕ ਦਿਨ ਨੂੰ ਮੁਸਕਾਨ ਦਿਵਸ ਵਜੋਂ ਮਨਾਉ ਤੇ ਖੁਸ਼ੀਆਂ ਪਾਓ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...