Breaking News
Home / Breaking News / ਪਟਿਆਲਾ ‘ਚ ਅਕਾਲੀ ਦਲ ਕਰੇਗਾ ਜਬਰ ਵਿਰੋਧੀ ਰੈਲੀ ਤੇ ਲੰਬੀ ‘ਚ ਕੈਪਟਨ ਬਾਦਲਾਂ ਨੂੰ ਘੇਰਣਗੇ..

ਪਟਿਆਲਾ ‘ਚ ਅਕਾਲੀ ਦਲ ਕਰੇਗਾ ਜਬਰ ਵਿਰੋਧੀ ਰੈਲੀ ਤੇ ਲੰਬੀ ‘ਚ ਕੈਪਟਨ ਬਾਦਲਾਂ ਨੂੰ ਘੇਰਣਗੇ..

ਜਲੰਧਰ, 7 ਅਕਤੂਬਰ – ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦੇ ਗੜ੍ਹ ਲੰਬੀ ਦੇ ਕਿੱਲਿਆਂਵਾਲੀ ਵਿਚ ਰੈਲੀ ਕਰਨ ਜਾ ਰਹੇ ਹਨ। ਉਹ ਇਸ ਰੈਲੀ ਦੌਰਾਨ ਬਾਦਲਾਂ ਨੂੰ ਬੇਅਦਬੀ ਮੁੱਦੇ ‘ਤੇ ਘੇਰਣਗੇ ਤੇ ਆਪਣੀ ਕਾਂਗਰਸ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦਾ ਵੇਰਵਾ ਵੀ ਦੇਣਗੇ। ਉਥੇ ਹੀ, ਕੈਪਟਨ ਦੇ ਗੜ੍ਹ ਪਟਿਆਲਾ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਅੱਜ ਜਬਰ ਵਿਰੋਧੀ ਰੈਲੀ ਕੀਤੀ ਜਾ ਰਹੀ ਹੈ। ਇਹ ਰੈਲੀ ਪਟਿਆਲਾ-ਸੰਗਰੂਰ ਰੋਡ ‘ਤੇ ਪਿੰਡ ਮਹਿਮਦਪੁਰ ‘ਚ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਇਸ ਰੈਲੀ ਵਿਚ ਨਿਊ ਮੋਤੀ ਮਹਿਲ ਨਿਸ਼ਾਨੇ ‘ਤੇ ਹੋਵੇਗਾ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...