Breaking News
Home / Breaking News / ਜਸ਼ਨ ਵਾਲੇ ਘਰ ‘ਛਾਇਆਂ ਮਾਤਮ ਦਾ ਮਾਹੌਲ …

ਜਸ਼ਨ ਵਾਲੇ ਘਰ ‘ਛਾਇਆਂ ਮਾਤਮ ਦਾ ਮਾਹੌਲ …

ਪਟਿਆਲਾ ( ਅਮਰਜੀਤ ਸਿੰਘ)- ਸਮੇਂ ਤੇ ਬੰਦੇ ਦਾ ਕੁਝ ਨਹੀ ਪਤਾ ਕੀ ਕਦੋਂ ਕੀ ਹੋ ਜਾਵੇ ਕਹਿੰਦੇ ਨੇ ਇਹ ਹੀ ਉਸ ਪ੍ਰਮਾਤਮਾ ਦੇ ਹੱਥ ਹੈ ਕਿ ਅਸੀ ਇਸ ਦੁਨੀਆ ‘ਚ ਉਸ ਪ੍ਰਮਾਤਮਾ ਦੇ ਹੁਕਮ ਨਾਲ ਹੀ ਆਂਉਦੇ ਹਾਂ । ਫਿਰ ਅਸੀ ਅੱਜ ਆਪਣੀ ਜੀਵਨ ਲੀਲਾ ਨੂੰ ਖ਼ੁਦ ਹੀ ਖਤਮ ਕਿਉਂ ਕਰਦੇ ਜਾ ਰਹੇ ਹਾਂ ਅਸੀ ਅੱਜ ਆਪਣੇ ਆਪ ਨੂੰ ਇੰਨੇ ਕਮਜ਼ੋਰ ਸਮਝ ਬੈਠੇ ਹੈ ਕਿ ਅਸੀ ਆਪਣੇ ਹਲਾਤਾ ਨਾਲ ਲੜਨ ਦੀ ਵਜਾਏ ਖੁਦ ਦੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਬਿਲਕੁਲ ਇਸੇ ਤਰਾਂ੍ਹ ਦੀ ਘਟਨਾ ਪਟਿਆਲਾ ‘ਚ ਅੱਜ ਇੱਕ ਕੁੜੀ-ਮੁੰਡੇ ਨੇ ਟਰੇਨ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਮਰਨ ਵਾਲੇ ਲੜਕੇ ਦਾ ਨਾਮ ਵਿਪਨ ਅਤੇ ਲੜਕੀ ਦਾ ਨਾਮ ਵਿਨਜੀਤ ਕੌਰ ਦੱਸਿਆ ਜਾ ਰਿਹਾ ਹੈ। ਲੜਕਾ ਬਿਜਲੀ ਬੋਰਡ ਵਿੱਚ ਜੇ.ਈ. ਅਤੇ ਲੜਕੀ ਵੋਮੈਨ ਕਾਲਜ ‘ਚ ਅਸਸਿਸਟੈਂਟ ਪ੍ਰੋਫੈਸਰ ਸੀ। ਪੁਲਿਸ ਮੁਤਾਬਿਕ, ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਵੇਂ ਦੀ ਦੋ ਦਿਨ ਬਾਅਦ ਮੰਗਣੀ ਹੋਣ ਵਾਲੀ ਸੀ। ਪਰ ਇਨ੍ਹਾਂ ਵੱਲੋਂ ਅਜਿਹਾ ਕਿਉਂ ਕੀਤਾ ਗਿਆ, ਇਸਦੀ ਜਾਂਚ ਕੀਤੀ ਜਾ ਰਹੀ ਹੈ।

About Time TV

Check Also

ਆਨਲਾਈਨ ਵਿਕ ਰਹੀਆ ਹਨ ਹਰਮੰਦਿਰ ਸਾਹਿਬ ਦੀਆਂ ਤਸਵੀਰਾਂ ਵਾਲੀਆਂ ਫਲੱਸ ਸੀਟਾਂ

19 ਦਸੰਬਰ,( ਚੜ੍ਹਦੀਕਲਾ ਵੈਬ ਡੈਸਕ) : ਅਜੌਕੇ ਦੌਰ ‘ਚ ਆਨਲਾਈਨ ਵਸਤਾ ਵੇਚਣ ਦਾ ਬਿਜ਼ਨਸ ਪੁਰੇ ...