Breaking News
Home / News / ਦੋਹਰੇ ਕਤਲਕਾਂਡ ਬਾਅਦ ਫ਼ਿਰ ਚੱਲੀਆ ਗੋਲੀਆਂ, 4 ਜਖ਼ਮੀ

ਦੋਹਰੇ ਕਤਲਕਾਂਡ ਬਾਅਦ ਫ਼ਿਰ ਚੱਲੀਆ ਗੋਲੀਆਂ, 4 ਜਖ਼ਮੀ

ਫ਼ਿਰੋਜ਼ਪੁਰ, (ਆਰ.ਐਲ.ਧਵਨ,ਹਰਪਾਲ ਸਿੰਘ): ਹੁਣ ਕੌਣ ਰਾਖਾ ਬਣੇਗਾ ਪੰਜਾਬ ਦਾ ਤੇ ਆਖਿਰ ਪੁਲਿਸ ਪ੍ਰਸ਼ਾਸਨ ਕਦੋਂ ਉਠ ਇਲਾਕੇ ਵਿਚ ਵਾਪਰ ਰਹੀਆਂ ਕਤਲੋ-ਗਾਰਦ ਦੀਆਂ ਘਟਨਾਵਾਂ ਨੂੰ ਥੰਮਣ ਦਾ ਕਰੇਗਾ ਯਤਨ। ਇਹ ਸਵਾਲ ਅਸੀਂ ਨਹੀਂ ਬਲਕਿ ਆਮ ਲੋਕ ਕਰਦੇ ਨਜ਼ਰੀ ਪੈ ਰਹੇ ਹਨ, ਕਿਉਂਕਿ ਬੀਤੇ ਦਿਨ ਫ਼ਿਰੋਜ਼ਪੁਰ ਦੀ ਘਣੀ ਆਬਾਦੀ ਵਿਚ ਹੋਏ ਦੋਹਰੇ ਕਤਲ ਕਾਂਡ ਬਾਅਦ, ਅੱਜ ਫ਼ਿਰੋਜ਼ਪੁਰ ਦੇ ਹੀ ਕਸਬਾ ਮੱਲਾਂਵਾਲਾ ਵਿਚਲੇ ਸਰਕਾਰੀ ਡੰਗਰ ਹਸਪਤਾਲ ਦੀ ਇਮਾਰਤ ‘ਤੇ ਕਬਜ਼ਾ ਕਰਨ ਆਏ ਕਾਂਗਰਸੀਆਂ ਵੱਲੋਂ ਵਿਰੋਧ ਕਰਦੇ ਲੋਕਾਂ ‘ਤੇ ਫਾਈਰਿੰਗ ਕਰ ਦਿੱਤੀ। ਭਾਵੇਂ ਕਾਂਗਰਸੀਆਂ ਦੀ ਫਾਈਰਿੰਗ ਦਾ ਸ਼ਿਕਾਰ ਹੋਏ 4 ਵਿਅਕਤੀਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ਹੈ, ਪ੍ਰੰਤੂ ਅਜਿਹੀ ਘਟਨਾ ਵਾਪਰਨ ਤੋਂ ਪਹਿਲਾਂ ਤੇ ਤੁਰੰਤ ਬਾਅਦ ਸਖ਼ਤ ਕਾਰਵਾਈ ਨਾ ਕਰਨ ਪਿੱਛੇ ਪੁਲਿਸ ਪ੍ਰਸ਼ਾਸਨ ਦੀ ਕੀ ਮਜ਼ਬੂਰੀ ਹੈ ਵੀ ਵੱਡਾ ਸਵਾਲ ਬਣ ਚੁੱਕਾ ਹੈ।ਜ਼ਿਕਰਯੋਗ ਹੈ ਕਿ ਸਰਕਾਰੀ ਡੰਗਰ ਹਸਪਤਾਲ ‘ਤੇ ਕਬਜ਼ਾ ਕਰਨ ਆਏ ਕਾਂਗਰਸੀਆਂ ਦੀ ਪੁਸ਼ਟੀ ਕਰਦਿਆਂ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸਮੂਹ ਲੋਕਾਂ ਵੱਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਗਿਆ, ਪ੍ਰੰਤੂ ਕਬਜ਼ਾ ਕਰਨ ਆਏ ਲੋਕਾਂ ਨੇ ਉਨ੍ਹਾਂ ਵੱਲ ਬੰਦੂਕਾਂ ਸਿੱਧੀਆਂ ਕਰਕੇ ਫਾਈਰਿੰਗ ਕਰ ਦਿੱਤੀ, ਜਿਸ ਵਿਚ 4 ਵਿਅਕਤੀ ਗੰਭੀਰ ਜਖਮੀ ਹੋਏ ਹਨ,ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।ਕਸਬਾ ਮੱਲਾਂਵਾਲਾ ਵਿਚ ਹੋਏ ਕਾਤਲਾਨਾ ਹਮਲੇ ਦੀ ਗੱਲ ਕਰਦਿਆਂ ਪੁਲਿਸ ਨੇ ਸਪੱਸ਼ਟ ਕੀਤਾ ਕਿ ਕਾਰਵਾਈ ਆਰੰਭੀ ਜਾ ਰਹੀ ਹੈ, ਪ੍ਰੰਤੂ ਲੋਕਾਂ ਦੁਆਰਾ ਕਾਂਗਰਸੀਆਂ ‘ਤੇ ਮੜੇ ਜਾ ਰਹੇ ਸਿੱਧੇ ਦੋਸ਼ਾਂ ਦੇ ਬਾਵਜੂਦ ਪੁਲਿਸ ਕਾਂਗਰਸੀਆਂ ਵਿਰੁੱਧ ਮੁਕੱਦਮਾ ਦਰਜ ਕਰਨ ਤੋਂ ਅਸਮਰਥ ਦਿੱਖੀ।

About Time TV

Check Also

ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਖ਼ੇਡਣਗੇ ਯੁਵਰਾਜ

19 ਦਸੰਬਰ, (ਚੜ੍ਹਦੀਕਲਾ ਵੈਬ ਡੈਸਕ) : ਭਾਰਤ ਦੇ ਮਹਾਂਨ ਬੱਲੇਬਾਜ਼ ਤੇ ਇੰਡੀਅਨ ਪ੍ਰੀਮੀਅਰ ਲੀਗ ਦੇ ...