Breaking News
Home / Breaking News / ਚੂਰਾ ਪੋਸਤ ਖੁਰਦ – ਬੁਰਦ ਦਾ ਮਾਮਲਾ ਆਇਆ ਸਾਮਹਣੇ ..

ਚੂਰਾ ਪੋਸਤ ਖੁਰਦ – ਬੁਰਦ ਦਾ ਮਾਮਲਾ ਆਇਆ ਸਾਮਹਣੇ ..

ਚੂਰਾ ਪੋਸਤ ਖੁਰਦ-ਬੁਰਦ ਕਰਨ ਦੇ ਮਾਮਲੇ ਚ ਪੰਜਾਬ ਪੁਲਿਸ ਦੇ ਇੰਸਪੈਕਟਰ ਸਮੇਤ ਚਾਰ ਵਿਰੁੱਧ ਮਾਮਲਾ ਕੀਤਾ ਦਰਜਮੋਗਾ ਜ਼ਿਲ੍ਹੇ ਦੇ ਥਾਣਾ ਬੱਧਨੀ ਕਲਾਂ ਵਿਖੇ ਕੁੱਝ ਸਮਾਂ ਪਹਿਲਾਂ ਤਾਇਨਾਤ ਰਹੇ ਇੰਸਪੈਕਟਰ ਗੁਰਪਿਆਰ ਸਿੰਘ ਵੱਲੋਂ ਕਥਿਤ ਤੌਰ ਤੇ ਤਸਕਰਾਂ ਤੋਂ ਬਰਾਮਦ ਕੀਤੇ ਗਏ ਚੂਰਾ ਪੋਸਤ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ਚ ਐਸ.ਟੀ.ਐਫ ਨੇ ਵੱਡੀ ਕਾਰਵਾਈ ਕਰਦਿਆ ਇੰਸਪੈਕਟਰ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ਼ ਕਰਕੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਦੋਂ ਇੰਸਪੈਕਟਰ ਗੁਰਪਿਆਰ ਸਿੰਘ ਬੱਧਨੀ ਕਲਾਂ ਵਿਖੇ ਤਾਇਨਾਤ ਸਨ ਤਾਂ ਉਹਨਾਂ ਨੇ ਤਸਕਰਾਂ ਤੋਂ ਵੱਡੀ ਮਾਤਰਾ ਵਿਚ ਚੂਰਾ ਪੋਸਤ ਫੜਿਆ ਸੀ, ਪ੍ਰੰਤੂ ਉਸਨੂੰ ਬਾਅਦ ਵਿਚ ਖੁਰਦ ਬੁਰਦ ਕਰ ਦਿੱਤਾ। ਇਸ ਮਗਰੋਂ ਐਸ.ਟੀ.ਐਫ ਵੱਲੋਂ ਮਿਲੀ ਸ਼ਿਕਾਇਤ ਦੇ ਅਧਾਰ ਤੇ ਕੀਤੀ ਗਈ ਪੜਤਾਲ ਦੌਰਾਨ ਇੰਸਪੈਕਟਰ ਤੇ ਲੱਗੇ ਦੋਸ਼ ਸਹੀ ਪਾਏ ਗਏ ਸਨ।ਜਿਸ ਮਗਰੋਂ ਇੰਸਪੈਕਟਰ ਗੁਰਪਿਆਰ ਸਿੰਘ, ਹੌਲਦਾਰ ਰੇਸ਼ਮ ਸਿੰਘ ਤੇ ਹੌਲਦਾਰ ਲਾਲ ਸਿੰਘ ਅਤੇ ਸਿਪਾਹੀ ਗੁਰਦੀਪ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸਕਾਇਤ ਕਰਤਾ ਜਸਵੰਤ ਸਿੰਘ ਪੱਪੀ ਨੇ ਕਿਹਾ ਕਿ ਸਾਨੂੰ ਗੁਪਤ ਤੋਰ ਸੂਚਨਾ ਮਿਲੀ ਸੀ ਕਿ ਇੱਕ ਇੰਸਪੈਕਟਰ ਗੁਰਪਿਆਰ ਸਿੰਘ ਨੇ ਦੱਸਿਆ ਕਿ ਤਿੰਨ ਕੰਵਿਟਲ ਫੀਡ ਲੈ ਕਿ ਡੋਡਿਆ ਦੀ ਥਾਂ ਤੇ ਬੋਰੀਆ ਵਿੱਚ ਭਰ ਕਿ ਡੋਡੇ ਸਾਬਿਤ ਕੀਤੇ ਸਨ! ਉੁਨਾ ਕਿਹਾ ਦੱਸਿਆ ਕਿ ਇਸ ਸਬੰਧੀ ਅਸੀ ਚੰਡੀਗੜ੍ਹ ਪਹੁੰਚ ਕਰਕੇ ਸਕਾਇਤ ਦਰਜ ਕਰਵਾਈ ਸੀ! ਜਿਸ ਦੀ ਜਾਚ ਪੜਤਾਲ ਕਰਨ ਪ੍ਰੰਤ ਉਕਤ ਪੁਿਲਸ ਮੁਲਾਜਮਾ ਤੇ ਮਾਮਲਾ ਦਰਜ ਕੀਤਾ ਗਿਆ!

About Time TV

Check Also

ਟਾਂਡਾ : ਪੰਚਾਇਤੀ ਚੋਣਾਂ ‘ਚ ਵਰਤੀ ਜਾਣ ਵਾਲੀ 200 ਪੇਟੀ ਨਜਾਇਜ਼ ਸ਼ਰਾਬ ਬਰਾਮਦ

ਟਾਂਡਾ : ਪੰਚਾਇਤੀ ਚੋਣਾਂ ‘ਚ ਵਰਤੀ ਜਾਣ ਵਾਲੀ 200 ਪੇਟੀ ਨਜਾਇਜ਼ ਸ਼ਰਾਬ ਬਰਾਮਦ Post Views: ...