Breaking News
Home / News / 13ਵੀਂ ਏਸ਼ੀਆਈ ਮੱਕੀ ਕਾਨਫਰੰਸ ‘ਚ ਪੀ.ਏ.ਯੂ. ਦੇ ਵਾਈਸ ਚਾਂਸਲਰ ਨੂੰ ਮਿਲਿਆ ‘ਮੇਜ਼ ਚੈਪੀਂਅਨ ਆਫ਼ ਏਸ਼ੀਆ’ ਐਵਾਰਡ

13ਵੀਂ ਏਸ਼ੀਆਈ ਮੱਕੀ ਕਾਨਫਰੰਸ ‘ਚ ਪੀ.ਏ.ਯੂ. ਦੇ ਵਾਈਸ ਚਾਂਸਲਰ ਨੂੰ ਮਿਲਿਆ ‘ਮੇਜ਼ ਚੈਪੀਂਅਨ ਆਫ਼ ਏਸ਼ੀਆ’ ਐਵਾਰਡ

ਲੁਧਿਆਣਾ 8 ਅਕਤੂਬਰ 13ਵੀਂ ਮੱਕੀ ਕਾਨਫਰੰਸ ਅੱਜ ਆਰੰਭ ਹੋਈ ਹੈ । ਇਹ ਕਾਨਫਰੰਸ ਭਾਰਤੀ ਖੇਤੀ ਖੋਜ ਕੌਂਸਲ, ਅੰਤਰਰਾਸ਼ਟਰੀ ਮੱਕੀ ਅਤੇ ਕਣਕ ਵਿਕਾਸ ਕੇਂਦਰ ਤੇ ਪੀ.ਏ.ਯੂ. ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।ਇਸ ਕਾਨਫਰੰਸ ਵਿੱਚ ਏਸ਼ੀਆ ਵਿੱਚ ਪਸ਼ੂਆਂ ਦੇ ਚਾਰੇ, ਪੌਸ਼ਟਿਕ ਖੁਰਾਕ ਅਤੇ ਵਾਤਾਵਰਣ ਦੀਆਂ ਲੋੜਾਂ ਲਈ ਮੱਕੀ ਦੇ ਉਤਪਾਦਨ ਦੀ ਲੋੜ ਤੇ ਸੰਭਾਵਨਾਵਾਂ ਬਾਰੇ ਵਿਚਾਰ-ਚਰਚਾ ਕੀਤੀ ਜਾ ਰਹੀ ਹੈ । ਹੋਟਲ ਰੈਡੀਸਨ ਬਲੂ ਵਿੱਚ ਆਰੰਭ ਹੋਈ ਇਸ ਕਾਨਫਰੰਸ ਵਿੱਚ ਏਸ਼ੀਆ ਦੇ ਕਈ ਮੱਕੀ ਉਤਪਾਦਕ ਦੇਸ਼ਾਂ ਤੋਂ 275 ਡੈਲੀਗੇਟ ਹਿੱਸਾ ਲੈ ਰਹੇ ਹਨ ।ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਖੇਤੀ ਖੋਜ ਤੇ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਨਿਰਦੇਸ਼ਕ ਡਾ. ਤਿਰਲੋਚਨ ਮੋਹਪਾਤਰਾ ਨੇ ਕਿਹਾ ਕਿ 1950ਵਿਆਂ ਦੇ ਦੌਰ ਵਿੱਚ ਜਦੋਂ ਭਾਰਤ ਵਿੱਚ ਭੋਜਨ ਸੰਬੰਧੀ ਅਸੁਰੱਖਿਆ ਦਾ ਮਾਹੌਲ ਸੀ ਉਦੋਂ ਤੋਂ ਹੀ ਵਿਿਗਆਨੀ ਨੂੰ ਮੱਕੀ ਦੇ ਉਤਪਾਦਨ ਅਤੇ ਉਸਦੇ ਮਿਆਰ ਸੰਬੰਧੀ ਨਵੀਆਂ ਤਕਨੀਕਾਂ ਦੇ ਵਿਕਾਸ ਲਈ ਯਤਨਸ਼ੀਲ ਰਹੇ ਹਨ ।ਉਹਨਾਂ ਨੇ ਵਿਿਗਆਨੀਆਂ ਨੂੰ ਸਾਉਣੀ ਦੇ ਸੀਜ਼ਨ ਵਿੱਚ 5 ਟਨ ਪ੍ਰਤੀ ਹੈਕਟੇਅਰ ਮੱਕੀ ਦੇ ਝਾੜ ਲਈ ਕਾਰਜ ਕਰਨ ਦਾ ਸੱਦਾ ਦਿੱਤਾ ।

ਪਾਕਿਸਤਾਨ ਤੇ ਚੀਨ ਦੀ ਉਦਾਹਰਣ ਦਿੰਦਿਆਂ ਡਾ. ਮੋਹਪਾਤਰਾ ਨੇ ਪਬਲਿਕ ਪ੍ਰਾਈਵੇਟ ਸਾਂਝੀਦਾਰੀ ਪ੍ਰਬੰਧ ਵਿਕਸਿਤ ਕਰਕੇ ਮੱਕੀ ਦੀਆਂ ਹਾਈਬ੍ਰਿਡ ਕਿਸਮਾਂ ਦੇ ਉਤਪਾਦਨ ਲਈ ਵਿਿਗਆਨੀਆਂ ਨੂੰ ਉਤਸ਼ਾਹਿਤ ਕੀਤਾ।ਅੰਤਰਰਾਸ਼ਟਰੀ ਮੱਕੀ ਅਤੇ ਕਣਕ ਵਿਕਾਸ ਕੇਂਦਰ ਦੇ ਨਿਰਦੇਸ਼ਕ ਡਾ. ਬੀ ਐਮ ਪ੍ਰਸੰਨਾ ਨੇ ਇਸ ਕਾਨਫਰੰਸ ਵਿੱਚ ਵਿਚਾਰੇ ਜਾ ਰਹੇ ਵੱਖ-ਵੱਖ ਵਿਿਸ਼ਆਂ ਉਪਰ ਚਾਨਣਾ ਪਾਇਆ । ਉਹਨਾਂ ਨੇ ਕਿਹਾ ਕਿ ਕਿਸਮ ਸੁਧਾਰ ਤੋਂ ਲੈ ਕੇ ਪੌਣ ਪਾਣੀ ਦੇ ਬਦਲਾਅ ਤੱਕ ਦੇ ਵਿਿਸ਼ਆਂ ਨੂੰ ਇਸ ਕਾਨਫਰੰਸ ਵਿੱਚ ਵਿਚਾਰਿਆ ਜਾ ਰਿਹਾ ਹੈ ।ਇਸ ਦੇ ਨਾਲ ਹੀ ਉਹਨਾਂ ਨੇ ਪਬਲਿਕ ਪ੍ਰਾਈਵੇਟ ਸਾਂਝੇਦਾਰੀ ਦੇ ਮਹੱਤਵ ਅਤੇ ਢੁੱਕਵੀਂ ਮਸ਼ੀਨਰੀ ਦੇ ਵਿਕਾਸ ਨੂੰ ਵੀ ਮੱਕੀ ਦੇ ਸੁਚੱਜੇ ਉਤਪਾਦਨ ਲਈ ਅਹਿਮ ਪੱਖ ਕਿਹਾ ।ਮੱਕੀ ਤੇ ਕਣਕ ਵਿਕਾਸ ਦੇ ਅੰਤਰਰਾਸ਼ਟਰੀ ਕੇਂਦਰ ਦੇ ਡਾਇਰੈਕਟਰ ਜਨਰਲ ਮਾਰਟਿਨ ਕਰੌਪਫ ਨੇ ਦੱਸਿਆ ਕਿ ਏਸ਼ੀਆ ਵਿੱਚ ਜੇਕਰ ਇੱਕ ਪਾਸੇ ਮੱਕੀ ਦੀ ਮੰਗ ਜ਼ਿਆਦਾ ਹੈ ਤਾਂ ਦੂਜੇ ਪਾਸੇ ਉਤਪਾਦਨ ਦੀ ਦਰ ਵੀ ਉਚੀ ਹੈ । ਏਸ਼ੀਆ ਵਿੱਚ ਹਰ ਵਰ੍ਹੇ 5.2 ਪ੍ਰਤੀਸ਼ਤ ਉਤਪਾਦਨ ਵਾਧਾ ਹੋ ਰਿਹਾ ਹੈ ਜੋ ਵਿਸ਼ਵ ਵਿੱਚ 3.5 ਪ੍ਰਤੀਸ਼ਤ ਵਾਧੇ ਨਾਲੋਂ ਬਿਹਤਰ ਹੈ ਪਰ 2050 ਤੱਕ ਮੱਕੀ ਦੀ ਡਿਮਾਂਡ ਦੌਗੁਣੀ ਹੋ ਜਾਵੇਗੀ । ਇਸ ਲਈ ਮੌਸਮ ਦੇ ਬਦਲਾਅ ਅਨੁਸਾਰ ਸਾਨੂੰ ਉਤਪਾਦਨ ਦੀਆਂ ਤਕਨੀਕਾਂ ਵਿੱਚ ਵਿਕਾਸ ਕਰਨ ਦੀ ਲੋੜ ਹੈ ।ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਸਵਾਗਤੀ ਟਿੱਪਣੀ ਕਰਦਿਆਂ ਇਸ ਕਾਨਫਰੰਸ ਨੂੰ 24 ਸਾਲ ਬਾਅਦ ਭਾਰਤ ਵਿੱਚ ਕਰਵਾਏ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ । ਇਸ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ 'ਮੇਜ਼ ਚੈਪੀਅਨ ਆਫ਼ ਏਸ਼ੀਆ' ਪੁਰਸਕਾਰ ਨਾਲ ਨਿਵਾਜ਼ਿਆ ਗਿਆ । ਇਹ ਪੁਰਸਕਾਰ ਮੱਕੀ ਦੀ ਕਿਸਮ ਸੁਧਾਰ ਦੇ ਖੇਤਰ ਵਿੱਚ ਉਹਨਾਂ ਵੱਲੋਂ ਕੀਤੇ ਸ਼ਾਨਦਾਰ ਕੰਮਾਂ ਲਈ ਪ੍ਰਦਾਨ ਕੀਤਾ ਗਿਆ ।ਡਾ. ਢਿੱਲੋਂ ਨੇ ਆਪਣੇ ਅਧਿਆਪਕਾਂ ਅਤੇ ਸਹਿਕਰਮੀਆਂ ਦਾ ਧੰਨਵਾਦ ਕਰਦਿਆਂ ਇਸ ਗੱਲ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਉਹਨਾਂ ਨੇ ਮੱਕੀ ਵਰਗੀ ਫ਼ਸਲ ਲਈ ਕੰਮ ਕੀਤਾ ਹੈ ਜੋ ਮਨੁੱਖਤਾ ਦੇ ਪੋਸ਼ਣ ਵਿੱਚ ਵੱਡਾ ਹਿੱਸਾ ਪਾਉਂਦੀ ਰਹੀ ਹੈ । ਉਹਨਾਂ ਨੇ ਇਸ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਬਦਲਦੇ ਪੌਣ-ਪਾਣੀ ਮੁਤਾਬਕ ਮੱਕੀ ਦੀਆਂ ਕਿਸਮਾਂ ਦੇ ਵਿਕਾਸ ਅਤੇ ਸੁਧਾਰ ਲਈ ਵਿਿਗਆਨੀਆਂ ਨੂੰ ਡੱਟ ਜਾਣ ਦਾ ਸੱਦਾ ਦਿੱਤਾ।ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਮੱਕੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਸੁਜੇਯ ਰਕਸ਼ਿਤ ਨੇ ਪ੍ਰਬੰਧਕਾਂ ਅਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ ।ਤਕਨੀਕੀ ਸੈਸ਼ਨਾਂ ਤੋਂ ਬਿਨਾਂ ਇਸ ਕਾਨਫਰੰਸ ਵਿੱਚ 10 ਅਕਤੂਬਰ ਦਾ ਦਿਨ ਖੇਤ ਦਿਵਸ ਲਈ ਰਾਖਵਾਂ ਰੱਖਿਆ ਗਿਆ ਹੈ । ਇਹ ਖੇਤ ਦਿਵਸ ਲਾਢੋਵਾਲ ਵਿਖੇ ਬੀਸਾ ਫਾਰਮ ਤੇ ਹੋਵੇਗਾ ।ਇਸ ਵਿੱਚ ਕਾਨਫਰੰਸ ਭਾਰਤੀ ਖੇਤੀ ਖੋਜ ਕੌਂਸਲ, ਅੰਤਰਰਾਸ਼ਟਰੀ ਮੱਕੀ ਅਤੇ ਕਣਕ ਵਿਕਾਸ ਕੇਂਦਰ ਦੇ ਨਾਲ-ਨਾਲ ਪਬਲਿਕ ਪ੍ਰਾਈਵੇਟ ਸੈਕਟਰ ਵੱਲੋਂ ਵਿਕਸਿਤ ਕੀਤੀਆਂ 100 ਤੋਂ ਵਧੇਰੇ ਮੱਕੀ ਦੀਆਂ ਸੁਧਰੀਆਂ ਕਿਸਮਾਂ ਅਤੇ ਇਸ ਖੇਤਰ ਦੀ ਢੁੱਕਵੀਂ ਮਸ਼ੀਨਰੀ ਅਤੇ ਸਿੰਚਾਈ ਤਕਨੀਕਾਂ ਦੇ ਨਾਲ-ਨਾਲ ਔਜ਼ਾਰਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ । ਉਸੇ ਦਿਨ 2018 ਵਿੱਚ ਮੱਕੀ ਦੇ ਖੇਤਰ ਵਿੱਚ ਏਸ਼ੀਆ ਦੇ ਨੌਜਵਾਨ ਖੋਜੀਆਂ ਨੂੰ ਐਵਾਰਡ ਪ੍ਰਦਾਨ ਕੀਤੇ ਜਾਣਗੇ ।

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...

Leave a Reply

Your email address will not be published. Required fields are marked *