Breaking News
Home / Delhi / ਸਿਆਸੀ ਬਦਲਾਖੋਰੀ ਤੋਂ ਪ੍ਰੇਰਿਤ ਹਨ ਸ਼ੰਟੀ ਦੇ ਦੋਸ਼: ਕਾਲਕਾ

ਸਿਆਸੀ ਬਦਲਾਖੋਰੀ ਤੋਂ ਪ੍ਰੇਰਿਤ ਹਨ ਸ਼ੰਟੀ ਦੇ ਦੋਸ਼: ਕਾਲਕਾ

ਨਵੀਂ ਦਿੱਲੀ, 9 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਅੱਜ ਕਮੇਟੀ ਦੇ ਖਿਲਾਫ਼ ਕੀਤੀ ਗਈ ਪ੍ਰੈਸ ਕਾਨਫਰੰਸ ‘ਤੇ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।ਕਾਲਕਾ ਨੇ ਕਿਹਾ ਕਿ ਸ਼ੋਸ਼ਲ ਮੀਡੀਆ ‘ਤੇ ਦਿੱਲੀ ਕਮੇਟੀ ਦੇ ਵੱਡੇ ਘੁਟਾਲਿਆਂ ਦਾ ਖੁਲਾਸਾ ਕਰਨ ਦਾ ਦਾਅਵਾ ਕਰਨ ਵਾਲੇ ਸ਼ੰਟੀ ਅੱਜ ਇੱਕ ਵੀ ਦੋਸ਼ ਦੀ ਪ੍ਰੋੜਤਾ ਤਥਾਂ ਦੇ ਨਾਲ ਕਰਨ ‘ਚ ਨਾਕਾਮਯਾਬ ਰਹੇ ਹਨ। ਕਾਲਕਾ ਨੇ ਕਿਹਾ ਕਿ ਸਿਆਸੀ ਬਦਲਾਖੋਰੀ ਤੋਂ ਪ੍ਰੇਰਿਤ ਸ਼ੰਟੀ ਦੇ ਦਾਅਵੇ ਹਕੀਕਤ ਤੋਂ ਦੂਰ ਅਤੇ ਉਤਸ਼ਾਹ ਤੋਂ ਭਰਪੂਰ ਸਨ।ਬੈਂਕ ਖਾਤਿਆਂ ਰਾਹੀਂ ਕਮੇਟੀ ਦੇ ਹੋਏ ਲੈਣ-ਦੇਣ ਨੂੰ ਸ਼ੰਟੀ ਨੇ ਸ਼ੱਕ ਦੀ ਨਿਗਾਹ ਨਾਲ ਵੇਖ ਕੇ ਆਪਣੀ ਵਿਵਹਾਰਿਕ ਸਮੱਝ ਦੀ ਨੁਮਾਇਸ਼ ਕੀਤੀ ਹੈ।ਕਾਲਕਾ ਨੇ ਕਿਹਾ ਕਿ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਕਥਿੱਤ ਕਬੂਲਨਾਮੇ ਦੀ ਜਾਰੀ ਕੀਤੀ ਗਈ ।ਸੀਡੀ ਪਿੱਛੇ ਘੁਟਾਲੇ ਦਾ ਖਦਸਾ ਜਤਾ ਕੇ ਇੱਕ ਤਰੀਕੇ ਨਾਲ ਸ਼ੰਟੀ ਨੇ ਟਾਈਟਲਰ ਦੀ ਬੋਲੀ ਬੋਲਣ ਦੀ ਕੋਸ਼ਿਸ਼ ਕਰਦੇ ਹੋਏ ਕਾਤਲਾ ਦੀ ਪੁਸਤਪਨਾਹੀ ਕੀਤੀ। ਕਾਲਕਾ ਨੇ ਸਵਾਲ ਪੁੱਛਿਆ ਕਿ 1984 ਕਤਲੇਆਮ ਦੇ ਦੋਸ਼ੀ ਦਾ ਸੱਚ ਸਾਹਮਣੇ ਲਿਆਉਣਾ ਘੁਟਾਲਾ ਕਿਵੇਂ ਹੈ ?

About Time TV

Check Also

ਪੰਜਾਬ ਸਰਕਾਰ ਹਰ ਫਰੰਟ ‘ਤੇ ਫੇਲ੍ਹ : ਹਰਪਾਲ ਚੀਮਾ

ਚੰਡੀਗੜ੍ਹ, 16 ਅਕਤੂਬਰ (ਜਤਿੰਦਰ ਸਿੰਘ) : ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਪਟਿਆਲਾ ਅਧਿਆਪਕ ...

Leave a Reply

Your email address will not be published. Required fields are marked *