Breaking News
Home / International / ਪਤਨੀ ਕਾਰਨ ਅਹਿਮਦ ਸ਼ਹਿਜਾਦ ਦੇ ਕੇਸ ‘ਚ ਨਵਾਂ ਮੋੜ

ਪਤਨੀ ਕਾਰਨ ਅਹਿਮਦ ਸ਼ਹਿਜਾਦ ਦੇ ਕੇਸ ‘ਚ ਨਵਾਂ ਮੋੜ

ਪਾਕਿਸਤਾਨੀ ਕ੍ਰਿਕਟ ਟੀਮ ਅਕਸਰ ਆਪਣੇ ਕਿਸੇ ਨਾ ਕਿਸੇ ਕਾਰੇ ਕਾਰਨ ਮੀਡੀਆ ਲਈ ਖ਼ਬਰਾਂ ਦਾ ਸਾਧਨ ਬਣੀ ਰਹਿੰਦੀ ਹੈ ਹੁਣ ਤਾਜ਼ਾ ਮਾਮਲਾ ਪਾਕਿਸਤਾਨੀ ਟੀਮ ਦੇ ਓਪਨਰ ਬੱਲੇਬਾਜ਼ ਅਹਿਮਦ ਸ਼ਹਿਜਾਦ ਨਾਲ ਜੁੜ੍ਹਿਆ ਹੋਇਆ ਹੈ ਉਨ੍ਹਾਂ ਨੂੰ ਤਿੰਨ ਦਿਨ ਪਹਿਲਾਂ ਡੋਪਿੰਗ ਦੇ ਚੱਲਦੇ ਚਾਰ ਮਹੀਨਿਆਂ ਲਈ ਬੈਨ ਕੀਤਾ ਗਿਆ ਸੀ ।ਹੁਣ ਉਨ੍ਹਾਂ ਦੇ ਇਸ ਕੇਸ ਵਿੱਚ ਸ਼ਹਿਜਾਦ ਦੀ ਪਤਨੀ ਕਾਰਨ ਨਵਾਂ ਮੋੜ ਆਇਆ ਹੈ ਦੱਸ ਦੇਈਏ ਕਿ ਚੱਕਰ ਆਉਂਣ ਕਾਰਨ ਜਦ ਸ਼ਹਿਜਾਦ ਨੇ ਆਪਣੀ ਪਤਨੀ ਤੋਂ ਦਵਾਈ ਮੰਗੀ ਤਾਂ ਉਨ੍ਹਾਂ ਦੀ ਪਤਨੀ ਨੇ ਗਲਤੀ ਨਾਲ ਉਨ੍ਹਾਂ ਦੀ ਮਾਂ ਵਾਲੀ ਕੈਂਸਰ ਦੀ ਦਵਾਈ ਦੇ ਦਿੱਤੀ।ਜ਼ਿਕਰਯੋਗ ਹੈ ਕਿ ਅਹਿਮਦ ਸ਼ਹਿਜਾਦ ਨੇ ਆਪਣੇ ਇੰਨ੍ਹਾਂ ਦਾਅਵਿਆਂ ਦੀ ਸਪੱਸਟਤਾ ਲਈ ਆਪਣੀ ਮਾਂ ਦੀਆਂ ਦਵਾਈਆਂ ਵਾਲੀ ਪਰਚੀ ਤੇ ਕਈ ਮੈਡੀਕਲ ਰਿਕਾਰਡ ਪੀ.ਸੀ.ਬੀ. ਅੱਗੇ ਪੇਸ਼ ਕੀਤੇ ਜਿਸ ਤੋਂ ਬਾਅਦ ਸ਼ਹਿਜਦ ਦੀ ਸਪੱਸਟਤਾਂ ਨੂੰ ਕਬੂਲਦਿਆਂ ਪੀ.ਸੀ.ਬੀ ਨੇ ਕਿਹਾ ਕਿ ਸ਼ਹਿਜਾਦ ਕੋਲੋਂ ਅਣਜਾਣੇ ‘ਚ ਇਹ ਸਭ ਹੋਇਆ ਤੇ ਇਸੇ ਲਈ ਉਨ੍ਹਾਂ ਤੇ ਲੱਗਿਆ ਬੈਨ ਵੀ ਪਿਛਲੀਆਂ ਤਾਰੀਕਾਂ ਤੋਂ ਸ਼ੁਰੂ ਕੀਤਾ ਗਿਆ ਹੈ ।

About Time TV

Check Also

ਕਰਤਾਰਪੁਰ ਸਾਹਿਬ ਲਾਂਘਾ ਜ਼ਰੂਰ ਖੁੱਲੇ ਪਰ ਬਾਦਲ ਨੂੰ ਪਾਕਿ ਤੋਂ ਖ਼ਤਰਿਆਂ ਦਾ ਅਹਿਸਾਸ ਨਹੀਂ: ਕੈਪਟਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ...