Breaking News
Home / Breaking News / ਦੁਰਗਿਆਣਾ ਮੰਦਰ ‘ਚ ਲੱਗਿਆ ਮੇਲਾ, ਪੁੱਤ ਦੀ ਮੁਰਾਦਾ ਲੈ ਕੇ ਆਏ ਭਗਤ

ਦੁਰਗਿਆਣਾ ਮੰਦਰ ‘ਚ ਲੱਗਿਆ ਮੇਲਾ, ਪੁੱਤ ਦੀ ਮੁਰਾਦਾ ਲੈ ਕੇ ਆਏ ਭਗਤ

ਸ਼ਾਇਦ ਹੀ ਹੈ ਕਿ ਤੁਹਾਨੂੰ ਪਤਾ ਹੋਵੇ ਕੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ‘ਚ ਇੱਕ ਨਵੇਕਲਾ ਜਿਹਾ ਮੇਲਾ ਲੱਗਦਾ ਹੈ ।ਜਿੱਥੇ ਨਵਰਾਤਿਆਂ ‘ਚ ਜਿੱਥੇ ਦੇਵੀਆਂ ਦੀ ਪੂਜਾ ਹੁੰਦੀ ਹੈ , ਉੱਥੇ ਹੀ ਇਹ ਇੱਕ ਇਕਲੌਤਾ ਅਜਿਹਾ ਸਥਾਨ ਹੈ , ਜਿੱਥੇ ਨਵਰਾਤਿਆਂ ‘ਚ ਭਗਵਾਨ ਹਨੂੰਮਾਨ ਦੀ ਪੂਜਾ ਹੁੰਦੀ ਹੈ । ਇਸ ਸਥਾਨ ‘ਤੇ ਪੁੱਤਰ ਦੀ ਦਾਤ ਮੰਗਣ ‘ਤੇ ਝੋਲੀ ਭਰ ਜਾਂਦੀ ਹੈ । ਤੇ ਮੁਰਾਦਾ ਪੂਰੀਆਂ ਕਰਨ ਲਈ ਮਾਪੇ ਆਪਣੇ ਬੱਚਿਆਂ ਨੂੰ ਬਜਰੰਗੀ ਬਣਾ ਕੇ ਆਉਦੇਂ ਹਨ ।ਇਹ ਦੁਨੀਆ ਦਾ ਇੱਕ ਵੱਖਰਾ ਅਜਿਹਾ ਮੰਦਰ ਹੈ ।ਇਸ ਦੀ ਮਾਨਤਾ ਇਹ ਹੈ ਕਿ ਲਵ- ਕੁਸ਼ ਤੋਂ ਸ਼੍ਰੀ ਰਾਮ ਭਗਵਾਨ ਛਡਵਾਉਣ ਲਈ ਆਏ ਹੋਏ ਸਨ । ਉਨ੍ਹਾਂ ਨੇ ਲਵ-ਕੁਸ਼ ਨੂੰ ਇਥੇ ਦਰੱਖਤ ਨਾਲ ਬੰਨ੍ਹ ਦਿੱਤਾ ਸੀ, ਜਿਸ ਕਾਰਨ ਇਥੇ ਬੱਚਿਆਂ ਨੂੰ ਲੰਗੂਰ ਬਣਾ ਕੇ ਇਥੇ ਲਿਆਇਆ ਜਾਂਦਾ ਹੈ।ਜਿਸ ਵੀ ਅਰੌਤ ਦੇ ਪੁੱਤਰ ਨੂੰ ਲੰਗੂਰ ਬਣਾਇਆ ਜਾਂਦਾ ਹੈ ੳਹ 10 ਦਿਨ ਤੱਕ ਨਾ ਹੀ ਮੰਜੇ ਤੇ ਬੈਠਦੀ ਹੈ ਨਾ ਹੀ ਚਾਕੂ ਦੀ ਵਰਤੋਂ ਕਰਦੀ ਹੈ ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...